(ਲਾਦੇਨ)
ਉਦੋਂ ਲਾਦੇਨ ਹਾਲੇ ਜ਼ਿੰਦਾ ਸੀ। ਉਸ ਨੂੰ ਫੜਨ ਲਈ ਅਮਰੀਕਾ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਸੀ। ਉਹਨੂੰ ਤੋਰਾ ਮੋਰਾ ਦੀਆਂ ਪਹਾੜੀਆਂ ਵਿਚ ਵੀ ਲੱਭਿਆ,ਹੋਰ ਬਹੁਤ ਉਚੀਆਂ ਡੂੰਘੀਆਂ ਥਾਵਾਂ ਤੇ ਵੀ ਲੱਭਿਆ ਪਰ ਉਸ ਨੂੰ ਲੱਭਣਾ ਅਸੰਭਵ ਹੋ ਰਿਹਾ ਸੀ। ਉਹ ਸਾਰੀ ਦੁੱਨੀਆਂ ਵਿਚ ਸਾਰੇ ਮੀਡੀਆ ਉੱਤੇ ਛਾਇਆ ਹੋਇਆ ਸੀ।
ਉਨੀਂ ਦਿਨੀਂ ਘੀਤੇ ਨੂੰ ਕਿਸੇ ਠੇਕੇਦਾਰ ਨੇ ਛੇ ਹਜ਼ਾਰ ਮਹੀਨਾ ਰਾਤ ਲਈ ਬਾਰਾਂ ਘੰਟੇ ਚੌਕੀਦਾਰੇ ਤੇ ਰੱਖ ਲਿਆ। ਉਹ ਸ਼ਾਮ ਨੂੰ ਤਿੰਨ ਸੈਲਾਂ ਵਾਲੀ ਟਾਰਚ ਤੇ ਤਿੰਨ ਸੈਲਾਂ ਵਾਲਾ ਰੇਡੀਓ ਅਤੇ ਤਿੰਨ ਡੱਬਿਆਂ ਵਾਲੇ ਟਿਫਨ ਵਿਚ ਰੋਟੀ ਪਾ ਆਪਣੀ ਡਿਊਟੀ ਤੇ ਤਾਇਨਾਤ ਹੋ ਜਾਂਦਾ।
ਸਮਾਨ ਦੋ ਕਿੱਲਿਆਂ ਜਿੰਨੇ ਥਾਂ ਵਿਚ ਖਿਲਰਿਆ ਪਿਆ ਸੀ। ਰਾਤ ਨੂੰ ਉਹ ਬੈਂਟਰੀ ਦੀ ਲਾਈਟ ਨਾਲ ਚਾਰੇ ਖੂੰਜੇ ਵੇਂਹਦਾ ਰਹਿੰਦਾ। ਫਿਰ ਵਿਚਕਾਰ ਡਾਹੇ ਢਿੱਲੇ ਜਿਹੇ ਮੰਜੇ ਉੱਤੇ ਬੈਠ ਕੇ ਲਾਦੇਨ ਦੀਆਂ ਖ਼ਬਰਾਂ ਸਣਦਾ। ਸਵੇਰ ਤੱਕ ਉਹਨੂੰ ਚੈਨ ਨਾ ਆਉਂਦਾ। ਨੀਂਦ ਨਾ ਆ ਜਾਵੇ ਇਸ ਡਰੋਂ ਉਹ ਰੋਟੀ ਵੀ ਲੇਟ ਹੀ ਖਾਂਦਾ। ਸੂਏ ਤੇ ਲੱਗੇ ਨਲਕੇ ਤੋਂ ਉਹ ਆਉਣ ਸਾਰ ਇੱਕ ਤੌੜਾ ਪਾਣੀ ਦਾ ਭਰ ਲਿਆਉਂਦਾ ਸੀ ਜੋ ਬਾਕੀ ਬਚਦਾ ਦਿਨੇ ਮਜ਼ਦੂਰਾਂ ਦੇ ਕੰਮ ਆਉਂਦਾ। ਅੱਧੀ ਕੁ ਰਾਤ ਨੂੰ ਉਹ ਆਪਣੀ ਚਾਹ ਬੋਤਲ ਵਿਚੋਂ ਇੱਕ ਕੱਪ ਗਰਮ ਚਾਹ ਪੀਂਦਾ ਤੇ ਬਾਕੀ ਸੁਭਾ ਸਵੇਰੇ ਲਈ ਰੱਖ ਲੈਂਦਾ। ਮੰਜੇ ਬੈਠਿਆਂ ਕਦੇ ਕਦਾਈਂ ਉਹਦੀ ਅੱਖ ਵੀ ਲੱਗ ਜਾਣੀ ਤੇ ਉਹ ਭੜੱਕ ਦੇਣੇ ਉਠਦਾ ਤੇ ਕਹਿੰਦਾ,”ਚੌਕੀਦਾਰ ਮੰਜੇ ਤੇ ਬਹਿ ਗਿਆ,ਪੈ ਗਿਆ,ਮਰ ਗਿਆ”। ਜਦੋਂ ਵੀ ਉਹ ਟਿਕਣ ਦੀ ਕੋਸ਼ਿਸ਼ ਕਰਦਾ ਉਹਨੂੰ ਡਾਂਸ ਮੱਛਰ “ਘੀਂ,,ਘੀਂ” ਕਰਕੇ ਚੁੰਬੜ ਜਾਂਦਾ ਤੇ ਉਹ ਅੱਕ ਕੇ,”ਆ,,,,ਭੈਂ,,,,ਏਂਣੇ ਨੇ ਅੱਡ ਮਾਰ ਰੱਖੇਂ ਆਂ” ਤੇ ਉਹ ਗਿੱਟਿਆਂ ਕੋਲੋਂ ਜਰਾਬਾਂ ਉੱਪਰ ਦੀ ਰੱਸੀ ਨਾਲ ਪਜਾਮਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ