ਸੰਜੋਗ…… ਕਹਾਣੀ
ਜਸਮੀਤ 24 ਸਾਲਾ ਦਾ ਜਵਾਨ ਮੁੰਡਾ ਸੋਹਣਾ ਸੁੰਨਖਾ, ਸਾਫ਼ ਰੰਗ ਉੱਚਾ ਲੰਮਾ ਕੱਦ.. ਗੁਰਦਾਸਪੁਰ ਤੋਂ ਆਪਣੇ ਚਾਚੇ ਦੇ ਘਰ ਦਿੱਲੀ ਰਹਿਣ ਲਈ ਆਇਆ ਉਸਨੇ ਉਥੇ ਕੋਈ ਫੈਕਟਰੀ ਲਾਉਣੀ ਸੀ ਜਿਸ ਲਈ ਉਹ ਥੋੜ੍ਹਾ ਤਰਜਬਾ ਆਪਣੇ ਚਾਚੇ ਨਾਲ ਕੰਮ ਕਰ ਕੇ ਲੈਣਾ ਚਾਹੁੰਦਾ ਸੀ. ਚਾਚੇ ਨੇ ਹੀ ਕਿਹਾ ਸੀ ਕਿ ਚਾਰ ਛੇ ਮਹੀਨੇ ਮੇਰੇ ਨਾਲ ਲਾ ਲੈ, ਫਿਰ ਆਪਣਾ ਕੰਮ ਕਰੀ..
ਚਾਚਾ ਜੀ ਮਤਲਬ ਹਰਬੰਸ ਸਿੰਘ ਦੇ ਸਾਹਮਣੇ ਦੇ ਘਰ ਪਰਿਵਾਰ ਵੀ ਚੰਗੇ ਪਿਆਰ ਵਾਲੇ ਸਨ.. ਤੇ ਉਨ੍ਹਾਂ ਦੇ ਦੋ ਕੁੜੀਆਂ ਸਨ ਵੱਡੀ ਦਾ ਨਾਂ ਜੱਸੀ ਤੇ ਛੋਟੀ ਪ੍ਰੀਤੀ… ਜਸੀ ਪਤਲੀ ਲੰਬੀ ਸੋਹਣੀ ਰੱਜ ਕੇ.. ਜਸਮੀਤ ਉਸ ਨੂੰ ਵੇਖਦਿਆ ਹੀ ਇਕ ਆਸ ਜਿਹੀ ਬੱਝੀ ਪਰ ਛੇਤੀ ਹੀ ਪਤਾ ਲੱਗ ਗਿਆ ਕਿ ਉਹ ਮੰਗੀ ਹੋਈ ਸੀ ਤੇ ਮੁੰਡਾ ਬਾਹਰ ਆਸਟ੍ਰੇਲੀਆ ਰਹਿੰਦਾ ਸੀ. ਵਿਆਹ ਹਾਲੇ ਰੁਕ ਕੇ ਸੀ ਚਾਰ ਪੰਜ ਮਹੀਨੇ ਬਾਦ..
ਜਸਮੀਤ ਦਾ ਸੁਭਾਅ ਮਿਲਾਪੜਾ ਸੀ ਤੇ ਛੇਤੀ ਹੀ ਉਹ ਚਾਚਾਜੀ ਦੇ ਪਰਿਵਾਰ ਵਾਗਂ ਉਨਾ ਦੇ ਪਰਿਵਾਰ ਨਾਲ ਇਕ ਮਿਕ ਹੋ ਗਿਆ… ਸਵੇਰੇ ਚਾਚੇ ਨਾਲ ਫੇੈਕਟਰੀ ਜਾਣਾ ਤੇ ਸ਼ਾਮੀ ਆਉਣਾ ਇਹ ਰੁਟੀਨ ਸੀ ਨਾ ਉਸ ਕੋਲ ਬਹੁਤਾ ਟਾਇਮ ਤੇ ਨਾ ਉਸਨੂੰ ਕੋਈ ਵਾਧੂ ਸ਼ੌਕ…
ਛੁੱਟੀ ਵਾਲੇ ਦਿਨ ਗੁਰੂਦੁਆਰੇ ਚਲੇ ਜਾਣਾ ਤੇ ਬਚੇ ਸਮੇ ਘਰ ਚਾਚੀ ਪੰਮੀ ਨਾਲ ਹੱਥ ਵੱਟਾ ਦੇਣਾ ਕੁਝ ਘਰ ਤੇ ਕੁਝ ਬਜਾਰ ਦੇ ਕੰਮਾਂ ਵਿੱਚ..
ਗੱਲਾਂਬਾਤਾਂ ਕਰਦਿਆ ਇੱਕ ਦਿਨ ਚਾਚੀ ਨੇ ਮੀਤ ਨੂੰ ਕਿਹਾ ਕਿ ਬੀਬੀ ਨਾਲ ਗੱਲ ਹੋਈ ਤੇਰੀ ਕਹਿੰਦੇ ਕਿ ਮੀਤੇ ਲਈ ਦਿਲੀ ਹੀ ਕੋਈ ਕੁੜੀ ਲੱਭ ਦਿਓ…
ਮੁੰਡਾ ਹੁਣ ਦਿੱਲੀ ਵਾਲਾ ਹੋ ਗਿਆ. ਪੰਮੀ ਵੀ ਹਸਦੇ ਬੋਲੀ ਦੱਸ ਫਿਰ ਹੁਣ ਤੇਰੇ ਲਈ ਕੁੜੀ ਲੱਭੀਏ.
ਕਿਹੋ ਜੇਹੀ ਚਾਹੀਦੀ?
ਕੁਦਰਤੀ ਉਸੇ ਵੇਲੇ ਜੱਸੀ ਸਾਹਮਣੇ ਗੇਟ ਵਿਚ ਦਿੱਸ ਪਈ ਤੇ ਸਹਿਜ ਸੁਭਾਏ ਉਸਦੇ ਮੂੰਹੋ ਨਿਕਲ ਗਿਆ ਇਹੋ ਜੇਹੀ ਜਾਂ ਇਹੀ ਦਵਾ ਦੇ..
ਚਾਚੀ ਵੀ ਇਕ ਮਿੰਟ ਲਈ ਹੈਰਾਨ ਰਹਿ ਗਈ ਤੇ ਜਸਮੀਤ ਵੀ ਝੱਕ ਗਿਆ ਕੀ ਬੋਲ ਦਿਤਾ…
ਪਰ ਗੱਲ ਸੰਭਾਲਦਿਆਂ ਬੋਲਿਆ ਚਾਚੀ ਮੈ ਤੇ ਮਜ਼ਾਕ ਕਰ ਰਿਹਾ ਹਾਂ…
ਮੈ ਨਹੀ ਕਰਨਾ ਕਰਾਉਣਾ ਵਿਆਹ ਹਾਲੇ…..
ਸਮਾਂ ਬੀਤਿਆ ਤੇ ਜੱਸੀ ਦੇ ਵਿਆਹ ਦਾ ਦਿਨ ਵੀ ਨੇੜੇ ਆ ਗਿਆ.ਸਾਰਾ ਪਰਿਵਾਰ ਵੀ ਜੱਸੀ ਦੇ ਵਿਆਹ ਵਿਚ ਰੁੱਝ ਗਿਆ ਨਾਲ ਜਸਮੀਤ ਵੀ ਇਹ ਹੁਣ ਕੋਈ ਉਪਰਾ ਨਹੀ ਸੀ ਰਹਿ ਗਿਆ. ਜੱਸੀ ਦੇ ਪਰਿਵਾਰ ਵਿੱਚ ਵੀ… ਵਿਆਹ ਦੇ ਕਈ ਕੰਮਾਂ ਵਿੱਚ ਹੱਥ ਵਟਾਉੰਦਾ ਖੁਸ਼ੀ ਮੂਹਸੂਸ ਕਰ ਰਿਹਾ ਸੀ..
ਪਰ ਪਤਾ ਨਹੀ ਕਿਉ ਉਸਦੇ ਦਿਲ ਦੇ ਕਿਸੇ ਕੋਨੇ ਵਿਚ ਇਕ ਟੀਸ ਜਹੀ ਸੀ..
ਪਰ ਇਹ ਉਸਨੂੰ ਸਮਝ ਨਹੀ ਪਾ ਰਿਹਾ ਸੀ…..
ਸਗਨ ਲੱਗਾ, ਰਾਤੀ ਗੋਣ ਬੈਠੇ ਸਾਰੀ ਰਾਤ ਨੱਚਦੇ ਟੂਪਦੇ ਰਹੇ ਸਵੇਰੇ ਬਰਾਤ ਸੀ… ਸਵੇਰ ਵੀ ਜਲਦੀ ਹੀ ਹੋ ਗਈ ਸਭ ਦੀ… ਸਭ ਬਰਾਤ ਦੇ ਸਵਾਗਤ ਲਈ ਤਿਆਰੀ ਵੇਖਣ ਵਿਚ ਰੁੱਝੇ ਸਨ.. ਜੱਸੀ ਸ਼ਾਇਦ ਬਯੂਟੀ ਪਾਰਲਰ ਤਿਆਰ ਹੋਣ ਚਲੀ ਗਈ ਸੀ.. ਇਕ ਦਮ ਇਕ ਗੁੱਸੇ ਤੇ ਦਰਦ ਭਰੀ ਉਚੀ ਜਿਹੀ ਆਵਾਜ ਨੇ ਸਾਰਿਆ ਦੇ ਕਦਮ ਰੋਕ ਦਿੱਤੇ… ਜੱਸੀ ਦੇ ਪਿਤਾ ਜੀ ਫੋਨ ਤੇ ਸੀ ਤੇ ਫੋਨ ਸੁਣਦੇ ਹੀ ਫੋਨ ਵਗਾਂ ਕੇ ਮਾਰਿਆ…
ਜਸੀ ਦੀ ਮਾਂ ਨੂੰ ਵਾਜਾ ਮਾਰਣ ਲਗੇ ਕਿ ਸਾਡੇ ਨਾਲ ਧੋਖਾ ਹੋਇਆ ਹੈ ਧੋਖਾ…
ਮੈ ਵਿਆਹ ਨਹੀ ਹੋਣ ਦੇਣਾ..
ਕਿਸੇ ਕੁਝ ਸਮਝ ਨਾ ਲੱਗੇ ਕਿ ਗੱਲ ਕੀ ਹੋਈ..
ਬੈਠਾਇਆ ਪਾਣੀ ਸ਼ਾਣੀ ਪਿਲਾਇਆ ਤਾਂ ਪਤਾ ਲਗਾ ਕਿ ਮੁੰਡਾ ਆਸਟ੍ਰੇਲੀਆ ਪਹਿਲਾਂ ਹੀ ਵਿਆਹਿਆ ਹੋਇਆ ਹੈ ਗੋਰੀ ਨਾਲ ਘਰ ਪਰਿਵਾਰ ਵਾਲਾ ਹੈ.. ਉਥੇ ਉਨ੍ਹਾਂ ਨੂੰ ਹਨੇਰੇ ਵਿਚ ਰੱਖਕੇ ਇੰਡੀਆ ਦੂਜਾ ਵਿਆਹ ਕਰ ਰਿਹਾ ਹੈ ਸਾਰਿਆਂ ਦੇ ਰੰਗ ਉੱਡ ਗਏ.. ਹੁਣ ਕੀ ਕਰਨਾ ਹੈ …
ਜੱਸੀ ਦਾ ਪਿਓ ਕਹਿੰਦਾ ਕਰਨਾ ਕਿ ਜੇ ਬਰਾਤ ਆਈ ਤੇ ਮੁੰਡੇ ਨੂੰ ਗੋਲੀ ਮਾਰ ਦਵਾਂਗਾ ਪਰ ਕੁੜੀ ਨਹੀ ਦਿੰਦਾ ਹੁਣ..
ਜੱਸੀ ਦੀ ਮਾਂ ਨੂੰ ਬੇਹੋਸ਼ੀਆ ਹੋਣ ਲੱਗੀਆਂ ਆ ਕੀ ਭਾਣਾ ਵਰਤ ਗਿਆ..
ਹੋਸ਼ ਆਏ ਤੇ ਰੋਵੇ ਕੀ ਮੇਰੀ ਧੀ ਜੱਸੀ ਦਾ ਕੀ ਕਸੂਰ ਉਸਨੂੰ ਤਾਂ ਦਾਗ ਲੱਗ ਗਿਆ। ਲੋਕ ਗੱਲਾ ਕਰਨਗੇ ਸਾਰੀ ਤਿਆਰੀਆਂ ਹੋਈਆਂ ਕੁੜੀ ਪਾਰਲਰ ਤਿਆਰ ਹੋ ਰਹੀ ਉਸ ਬੇਚਾਰੀ ਦੇ ਦਿਲ ਤੇ ਕੀ ਬੀਤੇਗੀ… ਇਹ ਸੋਚ ਕੇ ਤਾਂ ਸਭ ਪਰੇਸ਼ਾਨ ਸੀ..
ਚੰਗਾ ਜਸਮੀਤ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ