ਕਹਾਣੀ- (ਪ੍ਰੇਮ- ਡੋਰ) ਭਾਗ -੧
ਕਿੰਨੇ ਵਰ੍ਹੇ ਬੀਤਣ ਤੋਂ ਬਾਅਦ ਸੁਖਦੇਵ ਅੱਜ ਫੇਰ ਉਸੇ ਬੈਂਚ ਉੱਤੇ ਬੈਠਾ ਸੀ ਜਿੱਥੇ ਕਦੇ ਉਹ ਕਾਲਜ ਜਾਣ ਲਈ ਰੇਲ ਫੜ੍ਹਦਾ ਹੁੰਦਾ ਸੀ । ਕਨੈਡਾ ਤੋਂ ਆਕੇ ਉਹਦਾ ਘਰ ਜੀਅ ਈ ਨੀ ਲੱਗ ਰਿਹਾ ਸੀ , ਮਨਜੋਤ ਨੂੰ ਨਾਲ ਲੈ ਕੇ ਮੋਟਰ ਸੈਕਲ ਤੇ ਇੱਥੇ ਆ ਗਿਆ ਸੀ । ਮਨਜੋਤ ਉਹਦੇ ਨਾਲ ਪੜ੍ਹਦਾ ਰਿਹਾ ਸੀ ਤੇ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੁਖਦੇਵ ਇੱਥੇ ਕਿਉੰ ਆਇਆ ਹੈ ।
ਕੁੱਝ ਚਿਰ ਚੁੱਪ ਬੈਠਿਆਂ ਚੋਂ ਮਨਜੋਤ ਨੇ ਗੱਲ ਛੇੜੀ ,”ਤੇਰਾ ਜੀਅ ਨਹੀਂ ਕੀਤਾ ਕਦੇ ਕਿ ਤੂੰ ਐਡਮਿੰਟਨ ਤੋਂ ਉਹਦੀ ਸਿਟੀ ਹੋ ਕੇ ਆਵੇਂ?”
“ਆਪਣੀ ਕਲਪਨਾ ਵਿੱਚ ਤਾਂ ਬਹੁਤ ਵਾਰ ਉੱਥੇ ਗਿਆ ਹਾਂ , ਉਹ ਕਿਤੇ ਨਾ ਕਿਤੇ ਕਿਸੇ ਰੈਸਟੋਰੈਂਟ ਜਾਂ ਸਟ੍ਰੀਟ ਵਿੱਚ ਮਿਲ ਹੀ ਜਾਂਦੀ ਸੀ, ਪਰ ਅਸਲ ਵਿੱਚ ਉਹਨੂੰ ਕੀਤਾ ਵਾਅਦਾ ਤੋੜਨ ਨੂੰ ਦਿਲ ਨਹੀਂ ਮੰਨਿਆ।”
ਸੁਖਦੇਵ ਆਪਣਾ ਹੇਠਲਾ ਬੁੱਲ ਚੱਬਦਾ ਇੱਕ ਅਜੀਬ ਮੁਸਕਾਨ ਵਿੱਚ ਉੱਤਰ ਦਿੰਦਾ ਹੈ ।
“ਤੈਨੂੰ ਯਾਦ ਐ , ਜਦ ਉਹ ਪਹਿਲੀ ਵਾਰ ਮੈਨੂੰ ਕਾਲਜ ਵਿੱਚ ਮਿਲੀ ਸੀ ਤੂੰ ਨਾਲ ਤਾਂ ਸੀ ਮੇਰੇ। ਗੁਲਾਬੀ ਸੂਟ ਪਾਇਆ ਹੋਇਆ ਸੀ ਉਹਦੇ , ਧੁੱਪ ਤੋਂ ਬਚਣ ਲਈ ਕਾਪੀਆਂ ਦੀ ਸਿਰ ਉੱਤੇ ਇੱਕ ਹੱਥ ਨਾਲ ਛੱਤ ਕੀਤੀ ਹੋਈ ਸੀ ।”
“ਹਾਹਾ..ਤੇ ਤੂੰ ਉਹਨੂੰ ਹੋਰ ਦੇਖਣ ਦਾ ਮਾਰਾ ਧੁੱਪੇ ਹੀ ਬੈਠ ਗਿਆ ਸੀ ਜਦ ਤੱਕ ਉਹ ਤੇ ਉਹਦੀਆਂ ਸਹੇਲੀਆਂ ਰੇਲਵੇ ਸ਼ਟੇਸ਼ਨ ਵੱਲ ਨਹੀਂ ਚਲੀਆਂ ਗਈਆਂ ।” ਮਨਜੋਤ ਨੂੰ ਵੀ ਇਹ ਦਿਨ ਸੁਖਦੇਵ ਵਾਂਗ ਹੀ ਯਾਦ ਸੀ । ਹੋਵੇ ਵੀ ਕਿਉੰ ਨਾ ਉਸ ਦਿਨ ਤੋਂ ਬਾਅਦ ਉਹਦੇ ਤਾਏ ਦੇ ਮੁੰਡੇ ਸੁਖਦੇਵ ਦੀ ਜਿੰਦਗੀ ਸਦਾ ਲਈ ਬਦਲਣ ਵਾਲੀ ਸੀ ।
ਪ੍ਰਭ ਨੂਰ ਕਾਲਜ਼ ਟਰੇਨ ਤੇ ਆਇਆ ਕਰਦੀ ਸੀ , ਹਾਲਾਂਕਿ ਉਹਦੇ ਪਿਤਾ ਸਰਕਾਰੀ ਮੁਲਾਜ਼ਮ ਸਨ ਫੇਰ ਵੀ ਟਰੇਨ ਸੁਖਾਲਾ ਸਾਧਨ ਸੀ ਕਿਉਕਿ ਕਾਲਜ ਸਟੇਸ਼ਨ ਤੋਂ ਬਸ ਪੰਜ ਛੇ ਸੌ ਮੀਟਰ ਦੀ ਦੂਰੀ ਤੇ ਸੀ ।
ਗੱਡੀ ਸ਼ਹਿਰ ਆਉਣ ਤੋਂ ਪਹਿਲਾਂ ਸੁਖਦੇਵ ਕੇ ਪਿੰਡ ਵਿੱਚ ਦੀ ਲੰਘਦੀ ਸੀ , ਇੱਕ ਦੋ ਸਵਾਰੀ ਜੋ ਵੀ ਹੁੰਦੀ ਸਟਾਪ ਹੋਣ ਕਰਕੇ ਗੱਡੀ ਨੂੰ ਰੁਕਣਾ ਪੈਂਦਾ ਸੀ ।
ਸੁਖਦੇਵ ਨੇ ਅਗਲੇ ਦਿਨ ਪ੍ਰਭਨੂਰ ਦੀ ਕਲਾਸ ਲੱਭੀ , ਆਪਣੇ ਕਿਸੇ ਮਿੱਤਰ ਜੋ ਪ੍ਰਭ ਦਾ ਕਲਾਸ ਮੇਟ ਸੀ ਉਹਨੂੰ ਉਹਦੇ ਬਾਰੇ ਗੱਲਾਂ ਗੱਲਾਂ ਵਿੱਚ ਪੁੱਛਿਆ ਤੇ ਕੱਲ ਮਿਲਦੇ ਆਂ ਕਹਿ ਮਨਜੋਤ ਨੂੰ ਨਾਲ ਲੈ ਗੇਟ ਤੇ ਅ ਖੜ੍ਹਾ ਹੋਇਆ ।
ਪ੍ਰਭਨੂਰ ਨੇ ਧੁੱਪੇ ਖੜ੍ਹੇ ਸੁਖਦੇਵ ਵੱਲ ਇੱਕ ਪਲ ਦੇਖਿਆ ਤੇ ਉਹਨੂੰ ਉਹਦੀ ਸਹੇਲੀ ਦੀ ਓਸ ਦਿਨ ਕਹੀ ਗੱਲ ਯਾਦ ਆ ਗਈ ਕਿ ਲੱਗਦਾ ਭੌਰ ਫੁੱਲ ਤੇ ਡੁੱਲਣ ਨੂੰ ਫਿਰਦਾ”
ਉਹਨੇ ਉਹਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ ਸੀ , ਪਰ ਅੱਜ ਉਹਨੂੰ ਲੱਗਿਆ ਸ਼ਾਇਦ ਪ੍ਰੀਤ ਸਹੀ ਕਹਿ ਰਹੀ ਸੀ । ਸੁਖਦੇਵ ਦਾ ਗੋਰਾ ਚਿਹਰਾ ਧੁੱਪ ਵਿੱਚ ਥੋੜਾ ਜਾ ਲਾਲ ਹੋਇਆ ਪਿਆ ਸੀ ਥੋੜੀ ਜਿਹੀ ਕੁੰਡੀ ਮੁੱਛ ਤੇ ਥੋਡੀ ਤੇ ਆਈ ਦਾਹੜੀ ਨਾਲ ਭਾਂਵੇ ਉਹ ਬਦਮਾਸ਼ ਕਿਸਮ ਦਾ ਲੱਗ ਸਕਦਾ ਸੀ ਪਰ ਚਿਹਰੇ ਦੇ ਭੋਲੇਪਨ ਨੇ ਇਹ ਪ੍ਰਭਾਵ ਪ੍ਰਭਜੋਤ ਤੇ ਪੈਣ ਨਹੀਂ ਸੀ ਦਿੱਤਾ ।
ਓਸ ਦਿਨ ਤੋਂ ਸੁਖਦੇਵ ਪਹਿਲਾਂ ਤਾਂ ਮੋਟਰਸੈਕਲ ਤੇ ਉਹਦੇ ਮਗਰ ਸਟੇਸ਼ਨ ਤੱਕ ਜਾਂਦਾ ਪਰ ਫੇਰ ਮੋਟਰ ਸੈਕਲ ਦੀ ਥਾਂ ਜਾਣ ਈ ਰੇਲ ਗੱਡੀ ਤੇ ਲੱਗ ਪਿਆ ।
ਪ੍ਰਭਜੋਤ ਦੀ ਸਹੇਲੀ ਨੂੰ ਸਿਫਾਰਸ਼ ਪਾ ਪ੍ਰਭਜੋਤ ਤੋਂ ਆਪਣੇ ਲਈ ਹਾਮੀ ਭਰਵਾ ਲਈ ।
ਫੇਰ ਕੀ ਸੀ , ਪ੍ਰਭਜੋਤ ਲੈਕਚਰ ਲਾ ਰਹੀ ਹੁੰਦੀ ਤੇ ਸੁਖਦੇਵ ਆਪਣੀ ਕਲਾਸ ਛੱਡ ਉਹਦਾ ਇੰਤਜ਼ਾਰ ਕਰ ਰਿਹਾ ਹੁੰਦਾ ।
ਮੁਲਾਕਾਤਾਂ ਦੇ ਏਸ ਸਿਲਸਿਲੇ ਨੇ ਪ੍ਰਭਜੋਤ ਪ੍ਰਤੀ ਸੁਖਦੇਵ ਦੀ ਖਿੱਚ ਇੰਨੀ ਕੁ ਵਧਾ ਦਿੱਤੀ ਕਿ ਹੁਣ ਸੁਖਦੇਵ ਦਾ ਉਹਤੋਂ ਬਿਨਾਂ ਇੱਕ ਪਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਸੀ ।
ਬੁਲਟ ਤੇ ਉਹਦੇ ਸ਼ਹਿਰ ਚਲੇ ਜਾਂਦੇ , ਬਾਰ ਮੂਹਰੇ ਗੇੜੇ ਮਾਰਨ ਨਾਲ ਪਭਜੋਤ ਭਾਵੇਂ ਨਾ ਦਿਸਦੀ ਪਰ ਉਹਦੇ ਦਿਲ ਨੂੰ ਕੋਈ ਸਕੂਨ ਜਰੂਰ ਮਿਲ ਜਾਂਦਾ ਸੀ ।
ਸਿਰ ਤੇ ਚੜ੍ਹਿਆ ਪਿਆਰ ਦਾ ਭੂਤ ਜਾਂ ਤਾਂ ਬੰਦੇ ਨੂੰ ਬਹੁਤ ਚਿੜਚਿੜਾ ਬਣਾ ਦਿੰਦਾ ਜਾ ਬਹੁਤ ਸਹਿਜ । ਬਦਕਿਸਮਤੀ ਨੂੰ ਸੁਖਦੇਵ ਦੇ ਘਰ ਦੇ ਉਹਤੇ ਕਰੀਅਰ ਲਈ ਬਹੁਤ ਪ੍ਰੈਸ਼ਰ ਪਾਉਣ ਲੱਗ ਪਏ ਜੀਹਨੇ ਸੁਖਦੇਵ ਨੂੰ ਹੋਰ ਖਿੱਝਿਆ ਖਿੱਝਿਆ ਰਹਿਣਾ ਲਾ ਦਿੱਤਾ । ਉਹਦਾ ਬਸ ਉਨਾਂ ਕੁ ਸਮਾਂ ਚੰਗਾ ਲੰਘਦਾ ਜਿੰਨਾ ਉਹ ਪ੍ਰਭਜੋਤ ਨਾਲ ਬਿਤਾਉੰਦਾ ਸੀ।
ਮਨਜੋਤ ਉਹਦੇ ਏਸ ਬਦਲੇ ਰਵੱਇਏ ਤੋਂ ਪਰੇਸ਼ਾਨ ਜਰੂਰ ਸੀ ਪਰ ਉਹਦੀ ਵੀ ਘੱਟ ਉਮਰ ਏਸ ਦੇ ਗਾਂਹ ਆਉਣ ਆਲੇ ਨਤੀਜਿਆਂ ਤੋਂ ਬੇਖਬਰ ਸੀ ।
ਕਾਲਜ ਦੇ ਤੀਜੇ ਸਾਲ ਦੇ ਦਾ ਆਖਰੀ ਇਮਤਿਆਨ ਸੀ , ਸੁਖਦੇਵ ਏਸ ਬਾਰ ਵੀ ਆਪਣੇ ਪੇਪਰ ਖਾਲੀ ਛੱਡ ਆਇਆ ਸੀ । ਪ੍ਰਭਜੋਤ ਉਹਦੀਆਂ ਪੇਪਰਾਂ ਚੋਂ ਆ ਰਹੀਆਂ ਸਪਲੀਆਂ ਦਾ ਜਿੰਮੇਵਾਰ ਕਿਤੇ ਨਾ ਕਿਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ