ਜੇ ਰੱਬ ਸਿੱਧੀਆਂ ਪਾਵੇ ,,,
****************
ਲਓ ਪੜੋ ਹੁਣ –
ਇੱਕ ਸਹਿਜ ਸੁਭਾਅ ਭੋਲੇਪਨ ਵਿੱਚ ਕੀਤੀ ਸ਼ਰਾਰਤ ਜੋ ਸ਼ਾਇਦ ਕਿਸੇ ਨੇ ਵੀ ਨਾਂ ਕੀਤੀ ਹੋਵੇ।
ਬੜੀ ਪੁਰਾਣੀ ਸੰਨ 1969-70ਦੀ ਗੱਲ ਹੈ।ਕਾਲਜ ਜਾਣ ਲਈ ਗੱਡੀ ਚੜ ਕੇ ਜਾਈਦਾ ਸੀ।ਸਾਰੀਆਂ ਸਹੇਲੀਆਂ ਇੱਕੋ ਲੇਡੀਜ ਡੱਬੇ ਵਿੱਚ ਬੈਠਦੀਆਂ ਸਨ।ਇੱਕ ਦੋ ਮੁੰਡੇ ਗੱਡੀ ਕੋਲੋਂ ਚੱਕਰ ਮਾਰਦੇ ਰਹਿੰਦੇ ਤੇ ਅਸੀਂ ਇਗਨੋਰ ਮਾਰ ਛੱਡਣਾ। ਇੱਕ ਦਿਨ ਉਨਾਂ ਵਿੱਚੋਂ ਇੱਕ ਮੁੰਡਾ ਖਿੜਕੀ ਕੋਲ ਆਕੇ ਕਹਿੰਦਾ ਤੁਸੀਂ ਇਸ ਗੱਡੀ ਵਿਚੋਂ ਉਤਰ ਜਾਵੋ ,ਦੂਜੀ ਗੱਡੀ ਚੜ ਜਾਇਉ।ਨਹੀਂ ਤਾਂ ਓਹ(ਨਾਂ ਨਹੀਂ ਦੱਸਣਾ)ਗੱਡੀ ਅੱਗੇ ਛਾਲ ਮਾਰ ਦੇਵੇਗਾ।ਅਸੀਂ ਕਿਹਾ, ਅਸੀਂ ਦੇਖ ਰਹੇ ਹਾਂ ਉਸਨੂੰ ਕਹੋ , ਮਾਰੇ ਛਾਲ।
ਉਹ ਇੱਕ ਫੋਨ ਨੰਬਰ ਵਾਲਾ ਕਾਗਜ ਖਿੜਕੀ ਵਿਚੋਂ ਸੁਟ ਕੇ ਇੰਜਨ ਵਲ ਚਲਾ ਗਿਆ। ਲੇਡੀਜ਼ ਡੱਬਾ ਇੰਜਨ ਦੇ ਨਾਲ ਸੀ।ਅਸੀਂ ਵੀ ਬਾਹਰ ਵਲ ਦੇਖਣ ਲੱਗ ਗਈਆਂ।ਇੱਕ ਮੁੰਡਾ ਪਲੇਟਫਾਰਮ ਤੇ ਇੰਜਨ ਮੋਹਰੇ ਬੈਠਾ ਸੀ।ਦੋ ਤਿਨ ਮੁੰਡੇ ਉਸਦੇ ਕੋਲ ਜਾਕੇ ਬਾਂਹ ਫੜਕੇ ਉਸਨੂੰ ਉਠਾ ਰਹੇ ਸੀ।ਗੱਡੀ ਦਾ ਸਿਗਨਲ ਹੋ ਗਿਆ ਤੇ ਗਾਰਡ ਨੇ ਪਟੜੀ ਤੇ ਬੈਠੇ ਮੁੰਡੇ ਨੂੰ ਦੱਬਕਾ ਮਾਰਿਆ।ਉਹ ਸਾਰੇ ਇੰਜਨ ਦੇ ਅਗਿੱਓ ਹੇ ਕੇ ਦੂਜੇ ਪਲੇਟਫਾਰਮ ਤੇ ਭੱਜ ਗਏ।
ਜਿੱਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ