ਮਿੰਨੀ ਕਹਾਣੀ
ਸਕੂਨ
“ਮੈਨੂੰ ਇੱਕ ਗੱਲ ਦੱਸ ਯਾਰ , ਭਾਬੀ ਏਨੀ ਸੋਹਣੀ ਆਂ । ਹਰ ਕੰਮ ‘ਚ ਵੀ ਨਿਪੁੰਨ ਤੇ ਫੇਰ ਵੀ ਤੂੰ ਆ ਦੂਜੀਆਂ ਜ਼ਨਾਨੀਆਂ ਨਾਲ ਗੱਲਾਂ ਕਿਉਂ ਕਰਦਾ ਰਹਿੰਦਾ ਹੈ ?” ਸ਼ਾਮ ਦੀ ਸੈਰ ਕਰਦੇ ਹੋਏ ਵਿਪਨ ਨੇ ਆਖ਼ਿਰ ਆਪਣੇ ਬਚਪਨ ਦੇ ਦੋਸਤ ਰਾਜੂ ਨੂੰ ਪੁੱਛ ਹੀ ਲਿਆ।
“ਬਸ ਯਾਰ ! ਇਨ੍ਹਾਂ ਨਾਲ ਗੱਲ ਕਰਕੇ ਮਨ ਨੂੰ ਸਕੂਨ ਜਿਹਾ ਮਿਲ ਜਾਂਦਾ , ਹੋਰ ਤਾਂ ਕੁਝ ਨਹੀਂ । ਦਫ਼ਤਰ ਤੋਂ ਥੱਕੇ- ਟੁੱਟੇ ਆਈਦਾ ਤੇ ਘਰ ਵੜਦਿਆਂ ਹੀ ਉਹੀ ਕਿਚ -ਕਿਚ।
ਤੇਰੀ ਭਾਬੀ ਕੋਈ ਨਾ ਕੋਈ ਕਲੇਸ਼ ਪਾਈ ਹੀ ਰੱਖਦੀ । ਕਦੀ ਇਹ ਖ਼ਤਮ, ਕਦੀ ਉਹ ਖ਼ਤਮ…. ਕਦੀ ਬੱਚੇ ਦੀ ਕਾਪੀ ਚਾਹੀਦੀ… ਕਿਤਾਬ ਚਾਹੀਦੀ… ਕਦੀ ਇਹ ਟੁੱਟ ਗਿਆ …ਕਦੀ ਉਹ ਟੁੱਟ ਗਿਆ । ਸਿਆਪਾ !
ਹੁਣ ਤਾਂ ਤੇਰੀ ਭਾਬੀ ਮੋਟੀ ਵੀ ਕਿੰਨੀ ਹੋਈ ਪਈ । ਬਸ ਮੇਰਾ ਨਹੀਂ ਉਸ ਦੇ ਕੋਲ ਬੈਠਣ ਨੂੰ ਦਿਲ ਕਰਦਾ। ਨਿਰੀ ਸਿਰ ਪੀੜ ਲੱਗਦੀ ਉਹ ਮੈਨੂੰ ।”
“ਯਾਰ ਸੁਣ ਮੇਰੀ ਗੱਲ, ਤੂੰ ਵੀ ਮੇਰਾ ਬਚਪਨ ਦਾ ਦੋਸਤ ਤੇ ਤੈਨੂੰ ਪਤਾ ਭਾਬੀ ਨੂੰ ਵੀ ਆਪਣੀ ਭੈਣ ਮੰਨਦਾ ।ਤੈਨੂੰ ਪਤਾ ਜਦ ਭਾਬੀ ਨਵੀਂ ਵਿਆਹੀ ਆਈ ਸੀ ਤਾਂ ਪਤਲੀ ਜਿਹੀ ਕਿੱਡੀ ਸੋਹਣੀ ਲੱਗਦੀ ਹੁੰਦੀ ਸੀ । ਪਰ ਬੱਚਿਆਂ ਦੇ ਜਨਮ ਤੋਂ ਬਾਅਦ ਉਹਦਾ ਸਰੀਰ ਭਰ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਜਗਪਿੰਦਰ ਸਿੰਘ
ਬਹੁਤ ਵਧੀਆ ਜੀ 👍✍🏼✍🏼✍🏼✍🏼🍂🍂