ਕਹਾਣੀ:-ਭੂਤ ਫੜਿਆ ਗਿਆ 👻
“ਤੁਹਾਨੂੰ ਕਿੰਨੀ ਵਾਰ ਕਿਹਾ ਕਿ ਆਪਾਂ ਵੀ ਖੇਤ ਕੋਠੀ ਪਾ ਲਈਏ ਪਰ ਤੁਸੀਂ ਹੋ ਕਿ ਸੁਣਦੇ ਹੀ ਨਹੀਂ
ਇਹ ਬੋਲ ਮੇਰੇ ਕੰਨੀ ਪਏ। ਮੈਂ ਸਵੇਰੇ ਅਜੇ ਉੱਠਿਆ ਹੀ ਸੀ। ਅਚਾਨਕ ਦੇਖਿਆ ਤਾਂ ਸਾਡੇ ਘਰ ਵਿਹੜੇ ਦੇ ਲੋਕ ਇਕੱਠੇ ਸਨ ਅਤੇ ਮੇਰੀ ਚਾਚੀ ਉੱਚੀ ਉੱਚੀ ਬੋਲ ਰਹੀ ਸੀ।
ਮੈਂ ਵੀ ਉਹਨਾਂ ਕੋਲ ਗਿਆ। ਸਾਡਾ ਘਰ ਸਾਝਾਂ ਸੀ। ਮੇਰੇ ਬਾਪੂ ਹੋਰੀ ਤਿੰਨ ਭਰਾ ਸਨ।
ਪਰ ਸਭ ਨੂੰ ਵੰਡ ਅਨੁਸਾਰ ਦੋ ਦੋ ਕਮਰੇ ਦਿੱਤੇ ਸਨ।
ਮੈਂ ਅੰਦਰ ਜਾ ਕੇ ਦੇਖਿਆ ਤਾਂ ਸਾਡੇ ਚਾਚੇ-ਚਾਚੀ ਦੇ ਅਲਮਾਰੀ ਵਿੱਚ ਕੱਪੜੇ ਪਾਟੇ ਪਏ ਸਨ। ਕੁਝ ਸੜੇ ਵੀ ਸਨ। ਅੰਦਰ ਇੱਕ ਨੁੱਕਰ ਵਿੱਚ ਦੋ ਲੱਡੂ ਸੰਦੂਰ ਨਾਲ ਟਿੱਕਾ
ਲਗਾ ਕੇ ਰੱਖੇ ਸਨ।
“ਇਹ ਤਾਂ ਕੋਈ ਵੱਡਾ ਈ ਕਾਰਾ ਜੀਤ ਗਿਆ ਕੋਲ ਖੜੇ ਮਹਿਲ ਸਿੰਘ ਨੇ ਕਿਹਾ।
ਫਿਰ ਸਾਡੇ ਘਰਦੇ ਕਿਸੇ ਬਾਬਾ ਕੋਲ ਗਏ ਜੋ ਕਿ ਜਾਦੂ ਟੂਣੇ ਦਾ ਮਾਹਿਰ ਸੀ।
ਉਸ ਨੇ ਦੱਸਿਆ ਕਿ ਇਹ ਕਿਸੇ ਨੇ ਤੁਹਾਡੇ ਪਿੱਛੇ ਕੋਈ ਤਕੜੀ ਸ਼ੈਅ ਲਾਈ ਐ, ਜਿਸ ਕਰਕੇ ਇਹ ਟੂਣਾ ਤੁਹਾਡੇ ਤੋਂ ਹੋਇਆ।
ਬਾਬਾ ਜੀ ਦੀ ਦਕਸ਼ਨਾ (ਫੀਸ) ਦੇ ਕੇ ਤੇ ਉਪਾਅ ਪੁੱਛ ਕੇ ਸਾਰੇ ਘਰ ਆ ਗਏ। ਦੋ ਕੁ ਦਿਨ ਲੰਘੇ ਫਿਰ ਅਲਮਾਰੀ ਵਿੱਚ ਪਏ ਕੱਪੜੇ ਸੜੇ ਪਏ ਸਨ। ਸਾਰੇ ਹੈਰਾਨ ਸਨ ਕਿ
ਇਹ ਸਭ ਕੀ ਹੋ ਰਿਹਾ ਏ।
ਫਿਰ ਕਿਸੇ ਹੋਰ ਬਾਬੇ ਕੋਲ ਗਏ ਉਸਨੇ ਵੀ ਆਪਣਾ ਜੰਤਰ ਮੰਤਰ ਕੀਤਾ ਤੇ ਕਿਹਾ
ਕਿ “ਇਹ ਕੋਈ ਓਪਰੀ ਸ਼ੈਅ ਦਾ ਕੰਮ ਏ, ਜਿਸ ਕਰਕੇ ਤੁਹਾਡੇ ਘਰ ਵਿੱਚ ਇਹ
ਘਟਨਾਵਾਂ ਹੁੰਦੀਆਂ ਨੇ
ਬਾਪੂ ਜੀ ਨੇ ਕਿਹਾ “ਫਿਰ ਕੋਈ ਓਪਾਅ ਕਰੋ ਬਾਬਾ ਜੀ”
ਬਾਬਾ “ਇਹ ਤਾਂ ਦੇਵੀ ਨੂੰ ਖੁਸ਼ ਕਰਨਾ ਪਉ ਜਿਸ ਨਾਲ ਇਹ ਸਭ ਕੁਝ ਹੁੰਦਾ। ਇਸ ਲਈ ਅਸੀਂ ਇੱਕ ਹਵਨ ਕਰਾਂਗੇ, ਜਿਸ ਦਾ ਖਰਚਾ 20 ਹਜ਼ਾਰ ਦੇ ਲਗਭਗ ਆਉਗਾ।
ਖਰਚਾ ਇੰਨਾ ਜ਼ਿਆਦਾ ਸੁਣ ਕੇ ਸਾਰੇ ਘਰ ਪਰਤ ਆਏ।
ਘਰ ਵਿੱਚ ਸਲਾਹਾਂ ਹੋਣ ਲੱਗੀਆਂ ਕਿ ਕੀ ਕੀਤਾ ਜਾਵੇ। ਅੰਤ ਫੈਸਲਾ ਹੋਇਆ। ਹਵਨ ਕਰਨ ਦੀ ਤਰੀਕ ਬਾਬੇ ਨੇ ਦਿੱਤੀ। 20 ਹਜਾਰ ਰੁਪਏ ਦੀ ਪਰਚੀ ਕਟਾ ਸਾਡੇ ਟੱਬਰ ਘਰ ਆ ਗਏ।
ਹਫਤਾ ਕੁ ਲੰਘਿਆ ਕਿ ਫਿਰ ਉਹੀ ਕੰਮ ਸ਼ੁਰੂ।
ਫਿਰ ਕਿਸੇ ਨੇ ਸਲਾਹ ਦਿੱਤੀ ਕਿ ਇਹ ਜਗ੍ਹਾ ਠੀਕ ਨਹੀਂ, ਤੁਸੀਂ ਖੇਤ ਘਰ ਪਾ ਲਵੋ।
ਇਸ ਗੱਲ ਤੇ ਮੇਰੀ ਚਾਚੀ ਵੱਲੋ ਪੂਰਾ ਜੋਰ ਦਿੱਤਾ ਜਾ ਰਿਹਾ ਸੀ। ਘਰ ਬਦਲ ਲਈਏ।
ਫਿਰ ਹੋਰ ਵੀ ਅਜੀਬ ਹੋਇਆ।
ਮੇਰੀ ਚਾਚੀ ਅਚਾਨਕ ਕਈ ਵਾਰ ਸਿਰ ਘੁਮਾਉਣ ਲੱਗ ਜਾਂਦੀ ਤੇ ਕਹਿੰਦੀ “ਇਹ ਮੇਰਾ ਘਰ ਏ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਸਭ ਨੂੰ ਤਬਾਹ ਕਰ ਦੇਵਾਂਗੀ। “ਉਸਦੀ
ਅਵਾਜ ਵੀ ਭਾਰੀ ਹੋ ਜਾਂਦੀ।”
ਤਿੰਨ ਮਹੀਨੇ ਇਹ ਸਭ ਕੁਝ ਚੱਲਦਾ ਰਿਹਾ।
ਘਰ ਛੱਡਣ ਵਾਲੀ ਗੱਲ ਤੇ ਮੇਰੀ ਚਾਚੀ ਵੱਲੋਂ ਸਭ ਤੋਂ ਜਿਆਦਾ ਜੋਰ ਦਿੱਤਾ ਜਾਂਦਾ।
ਮੈਨੂੰ ਹੁਣ ਚਾਚੀ ਤੇ ਕੁਝ ਸ਼ੱਕ ਜਿਹਾ ਹੋਣ ਲੱਗ ਪਿਆ।
ਮੇਰੀ ਚਾਚੀ ਦੀ ਮਾਂ ਵੀ ਕਾਲੇ ਜਾਦੂ ਦੀ ਮਾਹਿਰ ਮੰਨੀ ਜਾਂਦੀ ਸੀ। ਜਦੋਂ ਘਰ ਵਿੱਚ ਇਹ ਸਥਿਤੀ ਬਣਦੀ ਤਾਂ ਝੱਟ ਮੇਰਾ ਚਾਚਾ ਆਪਣੀ ਸੱਸ ਨੂੰ ਫੋਨ ਲਗਾਉਂਦਾ। ਇਹ ਜੋ ਵੀ ਟੋਟਕਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ