ਖਾਲਸਾ ਰਾਜ ਦੀ ਤਸਵੀਰ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੁਝ ਸਿੰਘਾਂ ਦੇ ਨਾਲ ਸ਼ਹਿਰ ਤੋ ਬਾਹਰ ਘੋੜੇ ਤੇ ਟਹਿਲ ਰਿਹਾ ਸੀ। ਨੇੜੇ ਕੁਝ ਬੱਚੇ ਬੇਰੀ ਤੋਂ ਬੇਰ ਤੋੜਦੇ ਸੀ। ਬੇਰੀ ਨੂੰ ਇੱਕ ਦੇ ਕੰਡੇ ਹੁੰਦੇ ਦੂਜਾ ਬੱਚੇ ਛੋਟੇ ਸੀ। ਥੱਲਿਓਂ ਜ਼ੋਰ ਨਾਲ ਪੱਥਰ ਮਾਰਦੇ ਤੇ ਬੇਰ ਡਿੱਗਦੇ। ਅਚਾਨਕ ਇੱਕ ਪੱਥਰ ਨੇੜਿਓਂ ਲੰਘਦਿਆਂ ਸ਼ੇਰੇ ਪੰਜਾਬ ਦੇ ਮੱਥੇ ਜਾ ਵਜਾ। ਸ਼ੇਰੇ ਪੰਜਾਬ ਰੁਕ ਗਿਆ। ਬੱਚੇ ਵੀ ਘਬਰਾ ਗਏ। ਸਿੰਘਾਂ ਨੇ ਬੱਚੇ ਫੜ ਲਿਆਦੇ। ਬੜੇ ਘਬਰਾਏ ਹੋਏ, ਮਹਾਰਾਜਾ ਪਤਾ ਨੀ ਕੀ ਕਰੂ। ਸ਼ੇਰੇ ਪੰਜਾਬ ਨੇ ਉਨ੍ਹਾਂ ਦੀ ਘਬਰਾਹਟ ਦੇਖਦਿਆਂ ਕਿਹਾ , ਬੱਚਿਓ ਡਰੋ ਨਾ ਪਰ ਏ ਤੇ ਦੱਸੋ , ਤੁਸੀ ਮੇਰੇ ਪੱਥਰ ਕਿਉਂ ਮਾਰਿਆ ? …. ਸਾਰੇ ਬੱਚੇ ਚੁਪ ਇਕ ਦੂਸਰੇ ਦੇ ਮੁੰਹ ਵੱਲ ਤੱਕਣ। ਇਕ ਨੇ ਹੌਸਲਾ ਕਰਕੇ ਕਿਹਾ, ਜੀ ਅਸੀਂ ਤੁਹਾਡੇ ਪੱਥਰ ਨਹੀਂ ਮਾਰਿਆ। ਅਸੀਂ ਤੇ ਬੇਰ ਤੋੜਣ ਲਈ ਬੇਰੀ ਦੇ ਮਾਰਦੇ ਸੀ। ਉਹ ਗ਼ਲਤੀ ਨਾਲ ਤੁਹਾਡੇ ਵੱਜ ਗਿਆ ਸੀ।
ਖਾਲਸਾ ਰਾਜ ਦੀ ਤਸਵੀਰ