ਇਰਾਦਾ …ਇਮਤਿਹਾਨ …ਇਨਾਮਾਤ ❤️❤️❤️
ਮੈਂ ‘ਸਪੋਰਟਸ ਵਿਕੀ’ ਵਿਚ ਇਕ ਆਰਟੀਕਲ ਪੜ੍ਹਿਆ ਸੀ ਕਿ ਜਦੋਂ ਆਸਟ੍ਰੇਲੀਆ ਦੇ ਬਰੈਡ ਹਾਗ ਨੇ 2007 ਵਿਚ ਹੈਦਰਾਬਾਦ ਇੱਕ ਰੋਜ਼ਾ ਮੈਚ ਵਿਚ ਸਚਿਨ ਤੇਂਦੁਲਕਰ ਨੂੰ ਕਲੀਨ ਬੋਲਡ ਕਰ ਦਿੱਤਾ ਤਾਂ ਮੈਚ ਉਪਰੰਤ ਹਾਗ ਤੇਂਦੁਲਕਰ ਕੋਲ ਗਿਆ ਤੇ ਉਹ ਬਾਲ ਕੁਝ ਲਿਖ ਕੇ ਦੇਣ ਲਈ ਦਿੱਤੀ ਜਿਸ ਨਾਲ਼ ਉਸ ਨੇ ਤੇਂਦੁਲਕਰ ਨੂੰ ਬੋਲਡ ਮਾਰਿਆ ਸੀ। ਸਚਿਨ ਨੇ ਜੋ ਲਿਖਿਆ, ਉਹ ਇਹ ਸੀ – Never again, mate ! (ਭਾਵ,ਦੋਬਾਰਾ ਕਦੇ ਨ੍ਹੀਂ ਮਿੱਤਰਾ)। ਉਸ ਤੋਂ ਬਾਅਦ ਸ਼ਾਇਦ 30 ਇੱਕ ਰੋਜ਼ਾ ਮੈਚਾਂ ਵਿੱਚ ਦੋਵਾਂ ਦਾ ਆਹਮੋ-ਸਾਹਮਣਾ ਹੋਇਆ ਪ੍ਰੰਤੂ ਹਾਗ ਦੋਬਾਰਾ ਅਜਿਹਾ ਨਹੀਂ ਕਰ ਸਕਿਆ। ਤੁਸੀਂ ਕਹੋਗੇ ਇਹਦੇ ਵਿਚ ਕੀ ਖਾਸ ਗੱਲ ਹੈ ? ਮੇਰੀ ਲਈ ਇਹੀ ਖਾਸ ਗੱਲ ਹੈ ਕਿ ਕੀ ਸਚਿਨ ਅਜਿਹਾ ਲਿਖ ਕੇ ਭੁੱਲ ਗਿਆ ਹੋਊ ? ਨਹੀਂ-ਨਹੀਂ , ਕਦੇ ਨਹੀਂ, ਉਸ ਨੇ ਇਸ ‘ਤੇ ਕੰਮ ਕੀਤਾ ਹੋਏਗਾ ਕਿ ਮੈਂ ਕਦੇ ਅਜਿਹਾ ਨ੍ਹੀਂ ਹੋਣ ਦਿਆਂਗਾ।
ਬੀਤੇ ਰੋਜ਼ ਭਾਰਤ ਦੀ ਇੱਕ ਕੁੜੀ ਬੌਕਸਿੰਗ ਵਿੱਚ ਸੰਸਾਰ ਜੇਤੂ ਬਣੀ ਹੈ , ਨਾਂਅ ਹੈ – ਨਿਖਤ ਜ਼ਰੀਨ। ਇਸ ਕੁੜੀ ਨੇ ਆਪਣੀ ਦਾਅਵੇਦਾਰੀ ਲਈ ਜਦੋਂ ਮੇਰੀਕੌਮ ਦੇ ਸਾਹਮਣੇ ਚਣੌਤੀ ਰੱਖੀ ਤਾਂ ਲੋਕਾਂ ਨੇ ਰੱਜ ਕੇ ਟ੍ਰੋਲ ਕੀਤਾ ਕਿ ਆਈ ਵੱਡੀ ਚੈਂਪੀਅਨ। ਮੁੜ ਕੇ ਦੋਵਾਂ ਦੀ ਫਾਈਟ ਵੀ ਹੋਈ , ਜ਼ਰੀਨ ਹਾਰ ਗਈ । ਬਾਊਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ