ਘਤਿੱਤੀ
ਅੱਜ ਸਵੇਰੇ ਸਵੇਰੇ ਪਤਾ ਨਹੀ ਕਿਵੇਂ ਸੇਮੇ ਦੀ ਯਾਦ ਆ ਗਈ। ਸਾਰਿਆਂ ਵਿੱਚ ਹੀ ਉਹ ਸੇਮੇ ਘਤਿੱਤੀ ਦੇ ਨਾਮ ਨਾਲ ਮਸਹੂਰ ਸੀ।ਚਾਰ।ਪਤਾ ਨਹੀ ਉਸ ਦਾ ਨਾ ਸੇਮਾ ਘਤਿੱਤੀ ਕਿਵੇਂ ਪੈ ਗਿਆ।ਉਹ ਜਿੰਨਾ ਪੜ੍ਹਿਆ ਸੀ ਉਹਨਾ ਕੜ੍ਹਿਆ ਵੀ ਸੀ। ਅਸਲ ਨਾਂ ਤੇ ਉਸਦਾ ਤਰਸੇਮ ਸੀ ਸਾਇਦ।ਕਹਿੰਦੇ ਸੁਰੂ ਤੋ ਹੀ ਥੋੜਾ ਇਲੱਤੀ ਸੁਭਾਅ ਦਾ ਸੀ ਉਹ।ਤੇ ਬਚਪਨ ਤੋ ਹੀ ਉਹ ਅਜਿਹੀਆਂ ਕਾਰਵਾਈਆਂ ਕਰਦਾ ਸੀ। ਜਿਸ ਕਰਕੇ ਉਸਦਾ ਅਸਲ ਨਾਮ ਤਾਂ ਕਿਸੇ ਨੂੰ ਯਾਦ ਨਹੀ ਰਿਹਾ ਤੇ ਉਹ ਘਤਿੱਤੀ ਸੇਮੇ ਦੇ ਨਾਂ ਨਾਲ ਹੀ ਮਸਹੂਰ ਹੋ ਗਿਆ।ਸਾਰੇ ਉਸ ਨੂੰ ਸੇਮਾਂ ਘਤਿੱਤੀ ਆਖ ਕੇ ਹੀ ਬੁਲਾਉਂਦੇ । ਸਾਰੇ ਰਿਸਤੇਦਾਰ ਵੀ ਉਸ ਦੀਆਂ ਗੱਲਾ ਬਹੁਤ ਚਟਕਾਰੇ ਲੈ ਲੈ ਕੇ ਕਰਦੇ।
ਸੇਮਾ ਘਤਿੱਤੀ ਕੋਈ ਮੂਲੋ ਮਾੜਾ ਬੰਦਾ ਨਹੀ ਸੀ।ਉਹ ਬੋਲ ਚਾਲ ਦਾ ਬਹੁਤ ਮਿਠਾ ਸੀ। ਹਰ ਇੱਕ ਨੂੰ ਜੀ ਜੀ ਕਰਦਾ। ਮਾਸੀ ਜੀ, ਭੂਆ ਜੀ, ਮਾਮੀ ਜੀ ਆਦਿ। ਜੀ ਆਖਣਾ ਤਾਂ ਉਸਦਾ ਤਕੀਆ ਕਲਾਮ ਸੀ। ਕਈ ਵਾਰੀ ਤੇ ਉਹ ਆਪਣੀ ਘਰ ਵਾਲੀ ਨੂੰ ਵੀ ਕਾਂਤਾ ਜੀ ਆਖ ਦਿੰਦਾ ਤੇ ਸਾਰੇ ਉਸ ਤੇ ਹੱਸ ਪੈਂਦੇ। ਤੇ ਉਹ । ਬਿਲਕੁਲ ਹੋਲੀ ਹੋਲੀ ਬੋਲਦਾ ਜਿਵੇ ਮੂੰਹ ਚ ਬੋਲ ਹੀ ਨਾ ਹੋਵੇ।ਕਈ ਵਾਰੀ ਗੱਲ ਗੱਲ ਤੇ ਜ਼ੋਰ ਜ਼ੋਰ ਦੀ ਹੱਸਦਾ।ਉੁੁਮਰ ਚ ਵੱਡੇ ਦੇ ਉਹ ਅਕਸਰ ਪੈਰੀ ਹੱਥ ਲਾਉਂਦਾ। ਮੱਥਾ ਟੇਕਦਾ ਹਾਂ ਮਾਸੀ ਜੀ ਚਾਚੀ ਜੀ ਭੂਆ ਜੀ । ਤੇ ਜਦੋ ਉਹ ਮੱਥਾ ਟੇਕਦਾ ਤਾਂ ਅਗਲਾ ਖੁਸ਼ ਹੋ ਜਾਂਦਾ। ਵੇਖਣ ਵਾਲਾ ਉਸ ਦੀ ਪਹਿਲੀ ਝਲਕ ਤੇ ਹੀ ਮੋਹਿਤ ਹੋ ਜਾਂਦਾ।ਪਰ ਜਦੋ ਉਸ ਦੀਆਂ ਵਹਿਵਤਾਂ ਦਾ ਪਤਾ ਚਲਦਾ ਤਾਂ ਫਿਰ ਸੇਮੇ ਦਾ ਅਸਲੀ ਚੇਹਰਾ ਸਾਹਮਣੇ ਆਉਂਦਾ।ਉਸਦੀ ਹਰ ਹਾਸੀ ਪਿੱਛੇ ਵੀ ਇੱਕ ਡੂੰਘਾ ਰਾਜ ਹੁੰਦਾ ਸੀ।
ਚਾਰ ਭਰਾਵਾਂ ਵਿੱਚੋ ਸਭ ਤੋ ਵੱਡਾ ਸੀ ਉਹ। ਉਸ ਦੀ ਸਭ ਤੋ ਛੋਟੇ ਨਾਲ ਬਹੁਤ ਬਣਦੀ ਸੀ। ਕਿਉਕਿ ਉਹ ਭਰਾ ਦੇ ਨਾਲ ਨਾਲ ਦੋਨੇ ਸਾਢੂ ਵੀ ਸਨ। ਤੇ ਦੋਹੇ ਭੈਣਾਂ ਦਾ ਪਿਆਰ ਇਸ ਦੀ ਸਫਲਤਾ ਦਾ ਰਾਜ ਸੀ। ਛੋਟਾ ਇਸ ਦੇ ਪੂਰਾ ਪਿੱਛੇ ਲੱਗਦਾ ਸੀ। ਹਾਂ ਛੋਟਾ ਉਸਦਾ ਬੁਲਾਰਾ ਵੀ ਸੀ। ਉਹ ਦੂਸਰਿਆਂ ਨਾਲ ਇਸਦੀ ਬੋਲੀ ਬੋਲਦਾ ਤੇ ਇਸਦੀ ਹੀ ਸ਼ਹਿ ਤੇ ਉਹ ਹਰ ਇੱਕ ਰਿਸ਼ਤੇਦਾਰ ਕਰੀਬੀ ਨੂੰ ਗਰਮਅਤੇ ਮਨ ਆਇਆ ਬੋਲਦਾ। ਇਹੀ ਤਾਂ ਸੇਮੇ ਦੀ ਕੂਟਨੀਤੀ ਸੀ। ਤੇ ਸੇਮਾ ਵੀ ਛੋਟੇ ਦੇ ਜਾਇਜ ਨਜਾਇਜ ਕੰਮਾਂ ਤੇ ਪਰਦੇ ਵੀ ਪਾਉਂਦਾ।ਹਰ ਵੇਲੇ ਉਸ ਦੀ ਵਾਰ ਲੈਂਦਾ। ਉਸ ਤੋ ਵੱਡੇ ਨਾਲ ਸੇਮੇ ਦੇ ਸਬੰਧ ਬਹੁਤੇ ਸੁਖਾਵੇ ਨਹੀ ਸਨ। ਕਿਉਕਿ ਉਸ ਨੇ ਸੇਮੇ ਦੀ ਵਿਚਕਾਰਲੀ ਸਾਲੀ ਦਾ ਰਿਸ਼ਤਾ ਠੁਕਰਾ ਦਿੱਤਾ ਸੀ। ਇਸੇ ਕਰਕੇ ਹੀ ਸੇਮਾ ਤੇ ਸੇਮੇ ਦੀ ਘਰ ਵਾਲੀ ਉਸ ਨਾਲ ਖਾਰ ਖਾਂਦੇ ਸਨ। ਤੇ ਮੋਕਾ ਮਿਲਣ ਤੇ ਉਹ ਆਪਣੀ ਕਿੜ੍ਹ ਵੀ ਕੱਢਦੇ। ਤੇ ਵਿਚਕਾਰਲਾ ਇੱਕਲਾ ਹੀ ਹਰ ਆਫਤ ਨੂੰ ਨਜਿੱਠਦਾ।ਇਸ ਕਰਕੇ ਉਸ ਦਾ ਝੁਕਾਅ ਆਪਣੇ ਸਹੁਰਿਆਂ ਵੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ