ਇੰਦਰ ਪਾਲ ਸਿੰਘ ਪਟਿਆਲਾ 9779584235 ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਕੰਮ ਦਾ ਘੜੱਮ
” ਹਾਂ ਜੀ ਪਾਪਾ, ਮੰਮੀ ਦਾ ਕੀ ਹਾਲ ਹੈ ਹੁਣ। ਦਵਾਈਆਂ ਦੇ ਦਿੱਤੀਆਂ ਤਿੰਨੇ ਵਾਰੀ ਵਾਰੀ ਕਿ ਨਹੀਂ”
“ਹਾਂ ਦੇ ਦਿੱਤੀਆਂ ਨੇ ਬੇਟਾ। ਪਰ ਉਬਾਕ ਜਿਹੇ ਆਈ ਜਾਂਦੇ ਨੇ ਵਾਰੀ-ਵਾਰੀ। ਉਲਟੀਆਂ ਵੀ ਕੀਤੀਆਂ ਰਾਤ ਨੂੰ, ਮੈਂ ਤਾਂ ਡਸਟਬਿਨ ਵੇਖਿਆ ਸਵੇਰੇ । ਇਕ ਹੋਰ ਗੱਲ ਐ”
” ਓਹ ਕੀ ਪਾਪਾ”
“ਬੇਟਾ ਓਹ ਨਾ ਮੈਂ ਉਹਦੇ ਕੋਲੇ ਰੱਖੇ ਡਸਟਬਿਨ ਵਿੱਚ ਵੇਖਿਆ ਐ ਕਿ ਉਲਟੀਆਂ ਬਿਲਕੁਲ ਕਾਲੇ ਕਾਲੇ ਰੰਗ ਦੀਆਂ ਆਈਆਂ ਨੇ ਰਾਤੀਂ”
” ਕੀ ਕਹਿ ਰਹੋ ਓ ਪਾਪਾ। ਕਾਲੇ ਰੰਗ ਦੀਆਂ। ਓਹ ਕਿੰਵੇਂ। ਮੈਂ ਰਸਤੇ ਵਿੱਚ ਹਾਂ, ਇੱਕ ਘੰਟਾ ਲੱਗ ਜਾਣਾ ਮੈਨੂੰ ਪਹੁੰਚਦੇ-ਪਹੁੰਚਦੇ ਘਰ”
” ਕੋਈ ਨਾ ਬੇਟਾ, ਆ ਕੇ ਵੇਖ ਲਵੀਂ – ਮੈਂ ਡਸਟਬਿਨ ਸਾਫ਼ ਨਹੀਂ ਕਰਦਾ ਅਜੇ ”
” ਨਹੀਂ ਪਾਪਾ, ਸਮੈਲ ਆਊਗੀ, ਤੁਸੀਂ ਸਾਫ਼ ਕਰ ਦਿਓ ਤੇ ਪਾਣੀ ਪਾ ਕੇ ਧੋ ਦਿਓ ਡਸਟਬਿਨ – ਮੈਂ ਡਾਕਟਰ ਸਾਹਿਬ ਨਾਲ ਫੋਨ ਤੇ ਗੱਲ ਕਰ ਕੇ ਦੱਸਦਾ ਹਾਂ। ਜੇ ਜਰੂਰੀ ਹੋਇਆ, ਮੈਂ ਡਾਕਟਰ ਨੂੰ ਚੈਕ ਕਰਵਾ ਆਊਂਗਾ ”
ਐਨੀ ਗੱਲਬਾਤ ਖ਼ਤਮ ਤੋਂ ਬਾਅਦ ਮੈਂ ਡਸਟਬਿਨ ਚੁੱਕਿਆ ਅਤੇ ਵਾਸ਼ਰੂਮ ਵਿੱਚ ਜਾ ਕੇ ਸਾਫ਼ ਕਰ ਦਿੱਤਾ, ਉਸ ਵਿੱਚ ਬਰਸ਼ ਮਾਰ ਕੇ। ਧੋ ਕੇ ਥੋੜਾ ਸਾਫ਼ ਪਾਣੀ ਪਾਇਆ ਤੇ ਬੈਡ ਦੇ ਕੋਲ ਉਸ ਦੇ ਪਾਸੇ ਵੱਲ ਹੀ ਰੱਖ ਦਿੱਤਾ।
ਦਿਨ ਦੇ ਟਾਈਮ ਅਸੀਂ ਦੋਵੇਂ ਇੱਕ ਦੂਜੇ ਦਾ ਧਿਆਨ ਰੱਖਣ ਲਈ ਕੱਲੇ ਹੀ ਹੁੰਦੇ ਹਾਂ। ਰਿਟਾਇਰਮੈਂਟ ਤੋਂ ਬਾਅਦ ਐਦਾਂ ਹੀ ਸਮਾਂ ਲੰਘ ਰਿਹਾ ਹੈ। ਉਮਰ ਦੇ ਹਿਸਾਬ ਨਾਲ ਕੋਈ ਨਾ ਕੋਈ ਵਿੰਗ ਟੇਡ ਸਰੀਰਾਂ ਨੂ ਹੋਈ ਹੀ ਰਹਿੰਦੀ ਐ।
ਐਨੇ ਨੂੰ ਮੇਡ ਵੀ ਆ ਗਈ ਝਾੜੂ ਚੁੱਕੀ। ਸਾਰੇ ਘਰ ਵਿੱਚ ਵਿੱਚ ਸਫ਼ਾਈ ਕਰਨ ਲਈ। ਪੋਚਾ ਮਾਰਨ ਤੋਂ ਪਹਿਲਾਂ ਮੇਰੇ ਕੋਲ ਆ ਕੇ ਬੋਲੀ। “ਅੰਕਲ ਵੋਹ ਫਨੈਲ ਖ਼ਤਮ ਹੋ ਗਈ ਹੈ। ਪੋਚਾ ਲਗਾਣਾ ਹੈ। ਵੋਹ ਫਨੈਲ ਵਾਲੀ ਸੀਸੀ ਦੇ ਦੋ-ਮੈਂ ਕੇਨੀ ਮੇ ਪਾਣੀ ਡਾਲ ਕਰ ਲੇ ਆਈ ਹੂੰ।”
ਕੰਮ ਦਾ ਘੜੱਮ