ਆਪ ਨਾ ਆਵੀ,ਵੀਰ ਨੂੰ ਘੱਲੀ
ਜਦੋਂ ਉਸਨੂੰ ਤਮਾਮ ਉਮਰ, ਬੇਗਾਨੇ ਮੁਲਕ ਵਿੱਚ, ਸਿਹਤ ਅਤੇ ਅਧਿਆਪਨ ਕਿੱਤੇ ਨੂੰ ਦਿੱਤੀਆਂ ਸੇਵਾਵਾਂ ਬਦਲੇ ਸਰਕਾਰ ਵੱਲੋਂ ਇਨਾਮ ਮਿਲਿਆ ਤਾਂ ਪੰਡਾਲ ਵਿੱਚ ਬੈਠੇ ਹਰ ਭਾਰਤੀ ਦੀਆਂ ਅੱਖਾਂ ਵਿੱਚ ਚਮਕ ਸੀ। ਉਹ ਸੱਠਾਂ ਨੂੰ ਟੱਪੀ ਨੇ ਧੰਨਵਾਦ ਕਹਿ ਇੱਕ ਹੀ ਸਤਰ ਬੋਲੀ ਕਿ, “ਗੁੜ ਖਾਵੀ ਪੂਣੀ ਕੱਤੀ, ਆਪ ਨਾ ਆਵੀ ਵੀਰ ਨੂੰ ਘੱਲੀ” ਬੱਸ ਇਹੀ ਸਤਰਾਂ ਉਸਨੂੰ ਕੁੱਝ ਅਜਿਹਾ ਕਰਨ ਲਈ ਪ੍ਰੇਰਦੀਆਂ ਰਹੀਆਂ ਕਿ ਲੋਕ ਇਹ ਸਤਰ ਭੁੱਲ ਜਾਣ। ਉਸਦੀਆਂ ਗੱਲਾਂ ਅੰਗਰੇਜ਼ੀ ਪੱਤਰਕਾਰਾਂ ਲਈ ਤਾਂ ਬੁਝਾਰਤ ਬਣ ਗਈਆਂ, ਚਾਹੇ ਉਸਨੇ ਅੰਗਰੇਜ਼ੀ ਅੁਨਵਾਦ ਵੀ ਕੀਤਾ ਸੀ ਪਰ ਪੰਡਾਲ ਵਿੱਚ ਬੈਠੇ ਕੁੱਝ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਅਤੇ ਸਭ ਤੋਂ ਵੱਧ ਪਹਿਲੀ ਕਤਾਰ ਵਿੱਚ ਨਸਵਾਰੀ ਰੰਗ ਦਾ ਸੂਟ ਪਾਈ ਬੈਠੀ ਬਜ਼ੁਰਗ ਔਰਤ ਦੇ। ਉਸ ਔਰਤ ਨੂੰ ਰੋਂਦੀ ਤੱਕ ਉਸਨੇ ਆ ਕੇ ਉਸਨੇ ਜੱਫੀ ਪਾ ਲਈ ਅਤੇ ਪੱਤਰਕਾਰ ਵੀ ਪਿੱਛੇ ਹੀ ਆ ਗਏ।
ਕੁੱਝ ਪਲ ਸਹਿਜ ਹੋ ਕੇ ਉਹ ਅੱਖਾਂ ਸਾਫ ਕਰਦੀ ਬੋਲੀ ਪੱਤਰਕਾਰਾਂ ਨੂੰ ਬੋਲੀ ਕਿ ਇਹ ਸਤਰ ਦੀ ਵਿਆਖਿਆ ਤਾਂ ਮੇਰੀ ਮਾਂ ਹੀ ਕਰ ਸਕਦੀ ਹੈ। ਅਤੇ ਬੋਲਣ ਦੀ ਵਾਰੀ ਉਸ ਨਸਵਾਰੀ ਸੂਟ ਵਾਲੀ ਔਰਤ ਦੀ ਸੀ।
“ਮੈਂ ਆਪਣੇ ਪਰਿਵਾਰ ਵਿੱਚ ਤਿੰਨ ਪੀੜ੍ਹੀਆਂ ਪਿੱਛੋਂ ਕੁੜੀ ਜੰਮੀ ਸਾਂ ਜਾਂ ਸ਼ਾਇਦ ਜੰਮੀਆਂ ਤਾਂ ਸੀ ਪਰ ਬਚੀਆਂ ਨਹੀ ਸਨ। ਉਹਨਾਂ ਵੇਲਿਆਂ ਵਿੱਚ ਆਮ ਹੀ ਜੰਮਦੀਆਂ ਕੁੜੀਆਂ ਦਾ ਗਲ ਘੁੱਟ ਦਿੰਦੇ ਜਾਂ ਫੇਰ ਫੀਮ ਖਵਾ ਕੇ ਮਾਰ ਦਿੰਦੇ ਤੇ ਫੇਰ ਭੜੌਲੇ ਵਿੱਚ ਪਾ ਜ਼ਮੀਨ ਵਿੱਚ ਦੱਬ ਦਿੰਦੇ ਪਰ ਦੱਬਣ ਵੇਲੇ ਇਹ ਅਰਦਾਸ ਕਰਨਾ ਨਾ ਭੁੱਲਦੇ ਕਿ ਹੁਣ ਵੀਰ ਨੂੰ ਘੱਲੀ। ਮੇਰੇ ਜੰਮਣ ਤੇ ਵੀ ਘਰ ਵਿੱਚ ਸੋਗ ਪੈ ਗਿਆ। ਮੇਰੀ ਮਾਂ ਤਾਂ ਪਹਿਲੀ ਔਲਾਦ ਹੀ ਕੁੜੀ ਹੌਣ ਤੇ ਆਪ ਡਰ ਗਈ ਸੀ। ਦਾਦੀ ਦਾ ਫੁਰਮਾਨ ਸੀ ਕਿ ਇਸਨੂੰ ਪਾਰ ਲਗਾ ਦਿਉ ਪਰ ਭਲਾ ਹੋਵੇ ਮੇਰੀ ਤਾਈ ਦਾ ਜਿਸ ਨੇ ਕਲੇਸ਼ ਕਰ ਕੇ ਮੈਨੂੰ ਬਚਾ ਲਿਆ। ਤਾਈ ਤਿੰਨ ਪੁੱਤਾਂ ਦੀ ਮਾਂ ਤੇ ਪਿੱਛੋਂ ਤਕੜੇ ਪੇਕਿਆਂ ਦੀ ਹੋਣ ਕਰਕੇ ਉਸਦਾ ਦਬਦਬਾ ਦਾਦੀ ਉੱਤੇ ਵੀ ਚੱਲ ਜਾਂਦਾ ਸੀ। ਤਾਈ ਨੇ ਮੈਨੂੰ ਆਪ ਝੋਲੀ ਪਵਾ ਲਿਆ ਸੀ। ਫੇਰ ਦੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ