ਹਾੜ ਮਹੀਨੇ ਅਕਸਰ ਹੀ ਮੇਰੇ ਪੈਰਾਂ ਵਿਚੋਂ ਸੇਕ ਜਿਹਾ ਨਿੱਕਲਣ ਲੱਗਦਾ..ਮੈਂ ਦੁਕਾਨ ਤੇ ਅੱਪੜ ਜੁੱਤੀ ਲਾਹ ਕੇ ਕਾਊਂਟਰ ਹੇਠ ਰੱਖੀ ਠੰਡੇ ਪਾਣੀ ਦੀ ਬਾਲਟੀ ਵਿਚ ਪੈਰ ਡੋਬ ਬੈਠ ਜਾਇਆ ਕਰਦਾ..!
ਇੱਕ ਦਿਨ ਦੁਪਹਿਰ ਜਿਹੇ ਨੂੰ ਇੱਕ ਬਾਬਾ ਜੀ ਆਏ..ਮੈਨੂੰ ਪਰਚੀ ਫੜਾਈ..ਦੁਆਈ ਮੰਗੀ..ਪੈਸੇ ਦਿੱਤੇ ਅਤੇ ਫੇਰ ਬਾਹਰ ਨੂੰ ਤੁਰ ਪਏ..!
ਸਰਸਰੀ ਜਿਹੀ ਨਜਰ ਮਾਰੀ..ਪੈਰੀਂ ਜੁੱਤੀ ਨਹੀਂ ਸੀ..ਓਸੇ ਵੇਲੇ ਕਾਊਂਟਰ ਟੱਪ ਨੰਗੇ ਪੈਰੀ ਹੀ ਓਹਨਾ ਮਗਰ ਹੋ ਤੁਰਿਆ..ਕੋਲ ਅੱਪੜ ਪੁੱਛਿਆ ਏਨੀ ਗਰਮੀਂ ਉੱਤੋਂ ਤੁਹਾਡੇ ਨੰਗੇ ਵੀ ਪੈਰ..ਪੈਰਾਂ ਦੇ ਤਲੇ ਨੀਂ ਸੜਦੇ?
ਹੱਸ ਪਏ..ਅਖ਼ੇ ਬਿਲਕੁਲ ਵੀ ਨਹੀਂ ਸੜਦੇ ਪੁੱਤ..ਜਦੋਂ ਦੀ ਔਲਾਦ ਜਵਾਨ ਹੋਈ ਨੰਗੇ ਪੈਰੀ ਤੁਰਨ ਦਾ ਆਦਤ ਪੈ ਗਈ..ਪੰਜ ਪੁੱਤ ਨੇ ਪਰ ਓਹਨਾ ਵਿਚੋਂ ਕੋਈ ਨਾ ਕੋਈ ਹਰ ਰੋਜ ਏਨੀ ਗੱਲ ਆਖ ਮੇਰੀ ਗੁਰਗਾਬੀ ਪਾ ਕੇ ਤੁਰਦਾ ਬਣਦਾ ਕੇ ਭਾਪਾ ਤੈਨੂੰ ਜੁੱਤੀ ਦੀ ਕਾਹਦੀ ਲੋੜ..ਤੂੰ ਤੇ ਸਾਰਾ ਦਿਨ ਪਰਾ ਚ ਬੈਠ ਗੱਲਾਂ ਹੀ ਤੇ ਮਾਰਨੀਆਂ ਹੁੰਦੀਆਂ..ਹੁਣ ਮੈਂ ਆਪਣੀਆਂ ਬੱਕਰੀਆਂ ਵੀ ਨੰਗੇ ਪੈਰੀ ਹੀ ਚਾਰਦਾਂ ਹਾਂ..!
ਉਹ ਕਿੰਨੀਆਂ ਗੱਲਾਂ ਕਰੀ ਗਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ