ਲਾਸਟ ਸੀਨ 2.54 AM*
ਦਸ , ਗਿਆਰਾਂ ਤੇ ਬਾਰਾਂ ਅਪ੍ਰੈਲ 2018 , ਇਹ ਤਿਨ ਦਿਨ ਨਿਊਜ਼ੀਲੈਂਡ ਵਿੱਚ ਬੱਤੀ ਲਗਭਗ ਗੁੱਲ ਰਹੀ ਸੀ । ਬੌਲੇ ਜਿਹੇ ਹਨੇਰ – ਝੱਖੜ ਤੇ ਮੀਂਹ ਨੇ ਚੰਗੀ ਅੰਨ੍ਹੀ ਪਾਈ ਉਦੋਂ ਪੂਰੇ ਮੁਲਕ ‘ਚ । ਕਿਤੇ – ਕਿਤੇ ਬੱਤੀ ਹੈਗੀ ਸੀ , ਅਸੀੰ ਘਰ ਰਹਿੰਦੇ ਤਿੰਨ ਜਾਣੇ ਰੋਟੀ ਤੋਂ ਆਤਰ ਸੀ ਤੇ ਬਾਹਰੋਂ ਮੰਗਵਾ – ਮੰਗਵਾ ਖਾਂਦੇ । ਉਸੇ ਰਾਤ ਨੂੰ ਮੈਂ ਪਾਣੀ ਪੀਣ ਲਈ ਉੱਠਿਆ , ਟਾਇਮ ਵੇਖਿਆ , ਫੋਨ ਆਪਣਾ ਟੈਮ ਪੌਣੇ ਦੋ ਦੱਸ ਰਿਹਾ ਸੀ ਤੇ ਉਸਦੀ ਸਕਰੀਨ ਪੰਡਤ ਦੀਆਂ 117 ਮਿਸ ਕਾਲਾਂ । ਮੈਂ ਉਹਦਾ ਪੂਰਾ ਨਾਮ ਨਹੀੰ ਦੱਸਣਾ ਚਾਹੁੰਦਾ .., ਓਦਾਂ ਵੀ ਅਸੀਂ ਸਾਰੇ ਉਸ ਨੂੰ ਪੰਡਤ ਹੀ ਆਖਦੇ ਸੀ ।
ਜਿਹੜੇ ਬੰਦੇ ਨੇ ਨਿਊਜ਼ੀਲੈਂਡ ਆਉਂਦੇ ਸਾਰ ਹੀ ਮੈਨੂੰ ਛੱਤ ਦਿੱਤੀ ਸੀ , ਆਟਾ ਗੁੰਨ੍ਹਣ ਤੋਂ ਲੈ ਕੇ ਗੱਡੀ ਦਾ ਸਟੇਰਿੰਗ ਫੜਨਾ ਸਿਖਾਇਆ ਸੀ । ਉਸਦੀਆਂ ਏਨੀਆਂ ਮਿਸ ਕਾਲਾਂ ਉਹ ਵੀ ਉਸ ਰਾਤ , ਜਿਸਦੇ ਅਗਲੇ ਦਿਨ ਉਸਦੀ ਗਰਲਫਰੈਂਡ ਦਾ ਵਿਆਹ ਘਰ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ਤੇ ਕਿਸੇ ਹੋਰ ਨਾਲ ਹੋਣਾ ਸੀ , ਮੇਰੇ ਲਈ ਹੈਰਾਨੀ ਵਾਲੀ ਗੱਲ ਨਹੀਂ ਸੀ ।
ਪਹਿਲਾਂ ਉਹਨੇ ਦੋ ਵਾਰ ਇਸ ਤਰਾਂ ਕੀਤਾ ਸੀ , ਇੱਕ ਵਾਰ ਜਦੋਂ ਏਸੇ ਸਾਲ ਓਸ ਕੁੜੀ ਦਾ ਜਨਮ ਦਿਨ ਸੀ ਤੇ ਦੂਜੀ ਵਾਰ ਜਦੋਂ ਉਹਦਾ ਵਿਆਹ ਤੈਅ ਹੋਇਆ ਸੀ ।
ਤੇ ਅੱਜ ਰਾਤ ਏਸੇ ਕਰਕੇ ਮੈਂ ਉਹਨੂੰ ਆਪਣੇ ਨਾਲਦੇ ਕਮਰੇ ਵਿੱਚ ਸਵਾਇਆ ਸੀ ਕਿ ਟਲਿਆ ਰਹੇ । ਉਹਦੇ ਪਿਆਰ ਦੀ ਇਹ ਕਹਾਣੀ ਬਸ ਚਾਰ ਮਹੀਨੇ ਹੀ ਪੁਰਾਣੀ ਸੀ ।
ਇਹ ਦੋਵੇਂ ਫੇਸਬੁੱਕ ਤੇ ਮਿਲੇ ਸੀ , ਇੱਕ ਮੈਸਜ ਰਿਕੁਐਸਟ ਤੋਂ ਸ਼ੁਰੂ ਹੋਈ ਇਹਨਾਂ ਦੀ ਦੋਸਤੀ ਇਨਬੌਕਸ ‘ਚ ਵਾਅਦੇ ਕਰਦਿਆਂ ਵਟਸਐਪ ਦੀ ਵੀਡੀਉ ਕਾਲ ਤੇ ਪ੍ਰਵਾਨ ਚੜ੍ਹੀ । ਉਹਨਾਂ ਦਿਨਾਂ ਵਿੱਚ ਹੀ ਅਸੀਂ ਜਿੱਥੇ ਰਹਿੰਦੇ ਸੀ ਸਾਊਥ ਔਕਲੈਂਡ , ਉਸ ਦੇ ਬਦਮਾਸ਼ੀ ਗਲਿਆਰਿਆਂ ‘ਚ ਪੰਡਤ ਦਾ ਨਾਮ ਅੱਗ ਦੇ ਭੰਬੂਕੇ ਵਾਂਗੂੰ ਉੱਠਿਆ । ਉਹਦੀ ਗੱਡੀ ਦੇ ਡੈਸ਼ ‘ਚ ਕਿਤਾਬ ਤੇ ਕੱਟਾ ਪੱਕੇ ਹੁੰਦੇ । ਜਿਗਰਾ ਏਨਾ ਕਿ ਭਰੇ ਬਜ਼ਾਰ ‘ਚ ਰੱਬ ਵੱਲ ਨੂੰ ਪਸਤੌਲ ਸਿੱਧਾ ਕਰਕੇ ਫੈਰ ਕੱਢ ਆਵੇ ।
ਇਹ ਮੇਰੇ ‘ਦੇਬੀ’ ਦਾ ਉਪਾਸ਼ਕ ਹੋਣ ਦਾ ਭਰਪੂਰ ਫਾਇਦਾ ਚੁੱਕਦਾ ਤੇ ਮੇਰੇ ਕੋਲੋਂ ਦੇਬੀ ਦੇ ਸ਼ੇਅਰ ਲਿਖਵਾ ਕੇ ਥੱਲ੍ਹੇ Pandit♥️A**** ਲਿਖਕੇ ਉਸ ਕੁੜੀ ਨੂੰ ਭੇਜਦਾ ।
ਮੈਂ ਅੱਧੀ ਰਾਤ ਨੂੰ ਕੰਮ ਤੋਂ ਘਰੇ ਆਉੰਦਾ ਤੇ ਇਹ ਰੋਜ਼ ਉਸੇ ਟੈਮ ਉਸ ਕੁੜੀ ਦੇ ਵੋਇਸ ਮੈਸਜ ਪਲੇਅ ਕਰ ਰਿਹਾ ਹੁੰਦਾ । ਉਹ ਇਹਦਾ ਨਾਮ ਜਦੋਂ ਬੋਲਦੀ ਤਾਂ ਨਾਮ ਦਾ ਪਿਛਲਾ ਅੱਖਰ ਖਿੱਚ ਕੇ ਜੇ ਮੈਸਜ ਦੀ ਸਮਾਪਤੀ ਕਰਦੀ ਤੇ ਪੰਡਤ ਫੋਨ ਹੀ ਚੁੰਮਣ ਲੱਗ ਪੈਂਦਾ।
ਉਸ ਨੂੰ ਰੋਟੀ – ਪਾਣੀ ਕਿਸੇ ਚੀਜ਼ ਦੀ ਫਿਕਰ ਨਾ ਹੁੰਦੀ , ਇੱਕ ਦਿਨ ਭਰੀ ਸੜ੍ਹਕ ਦੇ ਵਿਚਾਲੇ ਇੱਕ ਗੋਰਾ ਕੁੱਟ ਆਇਆ , ਪੁਲਸ ਘਰੇ ਆਈ ਤੇ ਇਹ ਦੁੜਕੀ ਹੋ ਗਿਆ । ਜਦੋਂ ਵੱਡੇ ਤੜਕੇ ਘਰ ਆਇਆ ਤੇ ਮੈਂ ਪੁੱਛਿਆ – “ਵਜਹ?” , ਕਹਿੰਦਾ ਗੋਰਾ ਰਾਹ ਨੀਂ ਸੀ ਦਿੰਦਾ , ਤੇਰੀ ਭਰਜਾਈ ਸਿਰ ਦੁਖਣ ਕਰਕੇ ਘਰ ਪਹਿਲਾਂ ਆਗੀ ਅੱਜ ਮੈਂ ਉਹਨੂੰ ਵੀਡੀਉ ਕਾਲ ਕਰਨ ਤੋਂ ਲੇਟ ਹੋਈ ਜਾਂਦਾ ਸੀ ।
ਪੰਡਤ ਓਸ ਕੁੜੀ ਪਿੱਛੇ ਇਸ ਹੱਦ ਤੱਕ ਪਾਗਲ ਸੀ ।
ਇਹ ਸਾਰੀਆਂ ਘਟਨਾਵਾਂ ਜਨਵਰੀ ਤੋੰ ਮਾਰਚ ਦੇ ਵਿਚਕਾਰ ਹੋਈਆਂ । ਜਦੋਂ ਅਪ੍ਰੈਲ ਚੜ੍ਹਿਆ ਤਾਂ ਇਹ ਦੋਵੇਂ ਅਸਲ ‘ਚ ਮਿਲੇ।
ਦਾਨਾ ਦਿਨ ਅਜੇ ਢਲਿਆ ਨਹੀਂ ਸੀ , ਰਾਤ ਰਾਣੀ ਅਜੇ ਆਈ ਨਹੀਂ ਸੀ , ਉਂਝ ਹਨੇਰਾ ਹੋ ਰਿਹਾ ਸੀ ,, ਰੁੱਖਾਂ ਦੇ ਪਰਛਾਂਵੇਂ ਲੰਮੇ ਜਿਹੇ ਹੋ – ਹੋ ਕੇ ਸੜਕ ਵੱਲ ਨੂੰ ਝੁਕ ਕੇ ਡੰਡਉਤ ਕਰ ਰਹੇ ਸਨ ਕਿ ਪੰਡਤ ਨੇ ਮੇਰੇ ਕੰਮ ਤੇ ਗੱਡੀ ਲਿਆਣ ਖਲਾਰੀ । ਉਹ ਉਸ ਕੁੜੀ ਨੂੰ ਮਿਲ ਕੇ ਸਿੱਧਾ ਹੀ ਮੇਰੇ ਕੋਲ ਆ ਗਿਆ ਤੇ ਮੈਨੂੰ ਨਾਲ ਬਿਠਾ ਕੇ ਘਰ ਵੱਲ ਨੂੰ ਗੱਡੀ ਪਾ ਲਈ …
“ਕੀ ਦੱਸਾਂ ਯਾਰ … ਉਹ ਕੁੜੀ ਪਤਾ ਏਦਾਂ ਦੀ ਆ ਕਿ ਸਾਰੀ ਉਮਰ ਵੀ ਉਹਨੂੰ ਵੇਖਣ ਲਈ ਘੱਟ ਪੈ ਜਾਵੇ…ਮੈਂ ਰੰਗ ਗੋਰਾ ਹੋਣਾ , ਨੈਣ – ਨਕਸ਼ਾਂ ਦੀ ਗੱਲ ਨਹੀਂ ਕਰ ਰਿਹਾ ,, ਵੈਸੇ ਸੋਹਣੇ ਉਹ ਵੀ ਬਹੁਤ ਨੇ…ਪਰ ਮੇਰੇ ਆਸੇ – ਪਾਸੇ ਜੋ ਉਸਦੇ “ਮੌਜੂਦ” ਹੋਣ ਦਾ ਅਹਿਸਾਸ ਹੈ ਨਾ …ਬੋਲ ਕੇ ਵੀ ਨਹੀੰ ਦੱਸ ਸਕਦਾ…
ਉਹ ਸ਼ੇਅਰ ਜਿਆ ਕਿੱਦਾਂ ਜਿਹੜਾ ਤੂੰ ਇੱਕ ਆਰੀੰ ਸੁਣਾਇਆ ਸੀ ਕੀ ‘ਦੋ ਆਖੋਂ ਸੇ ਦੇਖਾ’….
“ਹਮਨੇ ਉਨਕੋ ਉਤਨਾ ਦੇਖਾ ਜਿਤਨਾ ਦੇਖਾ ਸਕਤਾ ਥਾ, ਫਿਰ ਭੀ ਦੋ ਆਖੋਂ ਸੇ ਕਿਤਨਾ ਦੇਖਾ ਜਾ ਸਕਤਾ ਥਾ”…ਮੈਂ ਸ਼ੇਅਰ ਪੂਰਾ ਕੀਤਾ ।
ਹਾਂ ਯਾਰ…. ਹੋਰ ਸੁਣ , ਡਿਨਰ ਕਰਕੇ ਅਸੀਂ ਸੈਰ ਤੇ ਗਏ, ਦੋਵੇਂ ਬਰਾਬਰ ਤੁਰ ਰਹੇ ਸੀ , ਅਚਾਨਕ ਇੱਕ ਬਿੱਲੀ ਸਾਡੇ ਕੋਲ ਦੀ ਲੰਘੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Swaranjeet Singh
ਕੁੜੀ ਲਈ ਐਨਾ ਬਦਲ ਗਿਆ ਸੀ ਤਾਂ
ਉਸ ਕੁੜੀ ਨੂੰ ਇੰਜ਼ ਨਹੀ ਸੀ ਕਰਨਾ ਚਾਹੀਦਾ ਪਰ ਜਿਆਦਾਤਰ ਕੁੜੀਆਂ ਇੰਜ਼ ਹੀ ਕਰਦੀਆਂ