ਇਕ ਹੋਰ ਮਜ਼ਾਹੀਆ ਗੱਲ ਯਾਦ ਆ ਗਈ… ਇਹ ਗੱਲ ਸ਼ਾਇਦ 1982 ਜਾਂ 83 ਦੀ ਆ… ਮੇਰਾ ਇੱਕ “ਯਾਰ ਚਾਚਾ” ਆ, “ਯਾਰ ਚਾਚਾ” ਲਫ਼ਜ਼ ਮੈਂ ਇਸ ਲਈ ਵਰਤਿਆ ਕਿ ਮੇਰਾ ਇਹ ਚਾਚਾ ਮੇਰੇ ਨਾਲੋਂ ਸਿਰਫ ਕੁਝ ਮਹੀਨੇ ਹੀ ਵੱਡਾ… ਦਰਅਸਲ ਮੇਰੇ ਦਾਦਾ ਜੀ ਸਭ ਤੋਂ ਵੱਡੇ ਸੀ ਪਰਿਵਾਰ ਚ ਤੇ ਇਹਨਾਂ ਦੇ ਤਿੰਨ ਹੋਰ ਭਰਾ ਸਨ ਤੇ ਮੇਰਾ ਯਾਰ ਚਾਚਾ ਸਭ ਤੋਂ ਛੋਟੇ ਦਾਦਾ ਜੀ ਦਾ ਸਭ ਤੋਂ ਛੋਟਾ ਬੇਟਾ ਸੀ, ਤੇ ਮੈਂ ਆਪਣੇ ਦਾਦਾ ਜੀ ਦਾ ਸਭ ਤੋਂ ਵੱਡਾ ਪੋਤਰਾ… ਸੋ, ਉਮਰ ਤਕਰੀਬਨ ਇੱਕੋ ਜਿਹੀ ਹੋਣ ਕਰਕੇ ਸਦਾ ਦੋਹਾਂ ਦਾ ਬਰ ਬੜਾ ਮਿਚਦਾ ਸੀ… ਖਾਣਾ ਪੀਣਾ ਇਕੱਠਾ, ਸ਼ਰਾਰਤਾਂ ਚ ਹਮੇਸ਼ਾਂ ਦੋਹਾਂ ਦਾ ਹੱਥ ਇਕੱਠਾ ਹੋਣਾ, ਫੇਰ ਘਰੋਂ ਛਿੱਤਰ ਵੀ ਇਕੱਠਿਆਂ ਹੀ ਖਾਣੇ… ਹਾਈ ਸਕੂਲ ਵੀ ਇਕੱਠਿਆਂ ਹੀ ਪਾਸ ਕੀਤਾ ਨਵੇਂ ਪਿੰਡੋਂ.. ਖੈਰ ਜੀ, ਵਾਪਿਸ ਆਈਏ ਆਪਣੀ ਗੱਲ ਤੇ..
ਤਿੱਖੜ ਗਰਮੀਆਂ ਦੀ ਦੁਪਹਿਰ, ਕਾਲਿਜ ਤੋਂ ਬਾਅਦ ਮੈਂ ਸਿੱਧਾ ਪਿੰਡ ਘਰੇ ਗਿਆ ਤੇ ਜਾਂਦਿਆਂ ਹੀ ਸਿੱਧਾ ਛੋਟੇ ਦਾਦਾ ਜੀ ਦੇ ਘਰੇ ਗਿਆ.. ਜਾਂਦਿਆਂ ਹੀ ਬੀਜੀ ਨੂੰ ਪੁੱਛਿਆ ਕਿ ਚਾਚਾ ਕਿਥੇ ਆ?? ਅੱਗੋਂ ਹੱਸ ਕੇ ਬੀਜੀ ਕਹਿੰਦੇ, “ਕੀ ਗੱਲ, ਚਾਚੇ ਬਿਨਾਂ ਖੁੱਲ੍ਹ ਕੇ ਨਹੀਂ ਆਉਂਦੀ? ਚਾਚਾ ਤੇਰਾ ਬਾਹਰ ਆ ਖੇਤਾਂ ਚ ਤੇਰੇ ਦਾਰਜੀ ਨਾਲ, ਆ ਫੜ੍ਹ ਤੇਰੇ ਚਾਚੇ ਦੀ ਰੋਟੀ ਦੇ ਆ ਤੇ ਨਾਲੇ ਮਿਲ ਆ ਆਪਣੇ ਚਾਚੇ ਨੂੰ..”
ਮੈਂ ਚਾਈਂ ਚਾਈਂ ਰੋਟੀ ਚੁਕੀ ਤੇ ਆਪਣੇ ਮੋਟਰ ਸਾਈਕਲ ਤੇ ਜਾ ਪਹੁੰਚਿਆ ਚਾਚੇ ਕੋਲ… ਚਾਚੇ ਹੋਰਾਂ ਦੀ ਪੈਲੀ ਦਾ ਇੱਕ ਪਾਸਾ ਫਤਹਿਪੁਰ ਤੋਂ ਕਿਲ੍ਹਾ ਮੇਘਾ ਨੂੰ ਜਾਂਦੀ ਸੜਕ ਨਾਲ ਲਗਦਾ ਸੀ… ਚਾਚਾ ਓਸੇ ਪਾਸੇ ਵਾਲੀਆਂ ਪੈਲੀਆਂ ਚ ਸੀ ਤੇ ਦਾਰਜੀ ਕੋਈ 15 – 20 ਕੁ ਕਿੱਲੇ ਪਰ੍ਹਾਂ ਟਿਊਬਵੈੱਲ ਤੇ ਧਰੇਕ ਦੀ ਛਾਵੇਂ ਕੁਰਸੀ ਤੇ ਬੈਠੇ ਨਜ਼ਰ ਆ ਰਹੇ ਸੀ… ਖੈਰ ਜੀ, ਮੈਂ ਆਪਣਾ ਮੋਟਰਸਾਈਕਲ ਸੜਕ ਦੇ ਕੰਢੇ ਲਾ, ਚਾਚੇ ਕੋਲ ਆ ਗਿਆ ਰੋਟੀ ਲੈ ਕੇ.. ਚਾਚੇ ਨੇ ਮੈਨੂੰ ਦੂਰੋਂ ਹੀ ਆਉਂਦਿਆਂ ਵੇਖ, ਪਹਿਲੋਂ ਹੀ ਟਾਹਲੀਆਂ ਦੀ ਛਾਵੇਂ ਮੰਜਾ ਡਾਹ ਲਿਆ ਸੀ… ਚਾਚੇ ਨੇ ਪਸੀਨੇ ਨਾਲ ਭਿੱਜੀ ਕਮੀਜ਼ ਲਾਹ, ਮੰਜੇ ਤੇ ਬਹਿ ਕੇ ਰੋਟੀ ਖਾਣੀ ਸ਼ੁਰੂ ਕਰਤੀ ਤੇ ਮੈਂ ਵੀ ਆਪਣੀ ਪਸੀਨੇ ਨਾਲ ਭਿੱਜੀ ਕਮੀਜ਼ ਲਾਹ, ਓਸੇ ਮੰਜੇ ਤੇ ਚਾਚੇ ਕੋਲ ਹੀ ਬਹਿ ਕੇ ਓਸੇ ਵਿਚੋਂ ਹੀ ਰੋਟੀ ਖਾਣ ਲੱਗ ਪਿਆ…
ਬੀਜੀ ਨੇ ਰੋਟੀ ਚ ਦੋ ਹਰੀਆਂ ਮਿਰਚਾਂ ਵੀ ਰੱਖੀਆਂ ਹੋਈਆਂ ਸੀ ਪਰ ਚਾਚੇ ਨੇ ਉਹਨਾਂ ਨੂੰ ਹੱਥ ਵੀ ਨੀ ਲਾਇਆ… ਮੈਂ ਇੱਕ ਮਿਰਚ ਦੀ ਡੰਡੀ ਨੂੰ ਤੋੜਕੇ ਚਾਚੇ ਵੱਲ ਵਧਾਈ ਤੇ ਹੱਸ ਕੇ ਕਿਹਾ ਕੀ ਚਾਚਾ, ਕੀ ਗੱਲ, ਮਿਰਚ ਨਾਲ ਲੜਾਈ ਆ? ਖਾਂਦਾ ਨਹੀਂ? ਚਾਚਾ ਅੱਗੋਂ ਕਹਿੰਦਾ, ਨਹੀਂ ਯਾਰ, ਇਹ ਮਿਰਚਾਂ ਕੌੜੀਆਂ ਬਹੁਤ ਆ, ਧੁਆਂ ਕਢਾ ਦਿੰਦੀਆਂ ਨਾਸਾਂ ਚੋਂ… ਮੈਨੂੰ ਪਤਾ ਨਹੀਂ ਕਿਥੋਂ ਇੱਲਤ ਸੁਝੀ, ਮੈਂ ਉਹ ਹੱਥ ਚ ਫੜ੍ਹੀ ਮਿਰਚ ਚਾਚੇ ਦੇ ਨੰਗੇ ਪਿੰਡ ਤੇ ਘਸਾ ਦਿੱਤੀ… ਚਾਚੇ ਨੇ “ਦੁਰ ਫਿੱਟੇ ਮੂੰਹ” ਆਖ ਦੂਜੀ ਮਿਰਚ ਫੜ੍ਹ ਮੇਰੇ ਪਿੰਡੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ