More Punjabi Kahaniya  Posts
ਕਰੇਲਿਆਂ ਵਾਲੀ ਆਂਟੀ


ਕਰੇਲਿਆਂ ਵਾਲੀ ਆਂਟੀ
“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।’ ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ ਜਿਹੇ ਪਾਸੇ ਮੂੰਹ ਕਰਕੇ ਕਿਹਾ। “ਆ ਜਾ ਸਰਲਾ ਬਹਿ ਜਾ।’ ਤੇ ਮੈਂ ਆਂਟੀ ਕੋਲੇ ਮੰਜੀ ਤੇ ਦੋਣ ਆਲੇ ਪਾਸੇ ਬੈਠ ਗਈ।ਭਾਬੀ ਆਵਦੇ ਕੰਮ ਲੱਗੀ ਰਹੀ ਤੇ ਆਂਟੀ ਨੇ ਵੀ ਕੋਈ ਖਾਸ ਨਹੀ ਬੁਲਾਇਆ।ਆਂਟੀ ਮੰਜੇ ਤੇ ਬੈਠੀ ਇਉਂ ਲਗਦੀ ਸੀ ਜਿਵੇਂ ਕਈ ਦਿਨਾਂ ਤੋ ਬੀਮਾਰ ਹੋਵੇ।
ਮੈਂ ਕਲ੍ਹ ਹੀ ਪੇਕੇ ਆਈ ਸੀ। ਨਿੱਕਾ ਅੰ± ਕੱਲ ਦਾ ਹੀ ਬਾਹਲਾ ਹੀ ਰੋਈ ਜਾਂਦਾ ਸੀ। ਤੇ ਮੈਂ ਸੋਚਿਆ ਨਾਲੇ ਆਂਟੀ ਨੂੰ ਮਿਲ ਆਵਾਂਗੀ ਨਾਲੇ ਆਂਟੀ ਤੋਂ ਪੁੱਛ ਆਂਵਾਂਗੀ। ਆਂਟੀ ਵਾਹਵਾ ਸਿਆਣੀ ਸੀ ਤੇ ਅਕਸਰ ਕੋਈ ਨਾ ਕੋਈ ਅੋੜ ਪੋੜ ਦੱਸ ਦਿੰਦੀ ਸੀ। ਅੱਸੀਆਂ ਦੇ ਨੇੜੇ ਢੁੱਕ ਚੁੱਕੀ ਆਂਟੀ ਨੂੰ ਜਿੰਦਗੀ ਦਾ ਬਹੁਤ ਤਜੁਰਬਾ ਸੀ।ਆਂਟੀ ਦਾਦੀ ਮਾਂ ਦੇ ਨੁਸਖਿਆਂ ਵਾਲੀ ਜਿੰਦੀ ਜਾਗਦੀ ਖੁੱਲੀ ਕਿਤਾਬ ਸੀ। ਪਹਿਲਾਂ ਵੀ ਕਈ ਵਾਰੀ ਹੋਇਆ ਸੀ ਜਦੋਂ ਇਹ ਬੱਚੇ ਮੈਨੂੰ ਤੰਗ ਕਰਦੇ ਤੇ ਮੈa ਇਹਨਾ ਨੂੰ ਆਂਟੀ ਕੋਲੇ ਲੈ ਜਾਂਦੀ ਤੇ ਆਂਟੀ ਕਦੇ ਕਹਿੰੰਦੀ ਢੁੱਢਰੀ ਪਈ ਹੈ ਤੇ ਕਦੇ ਕਹਿੰਦੀ ਹਸਲੀ ਪਈ ਹੈ ਤੇ ਆਪ ਹੀ ਠੀਕ ਕਰ ਦਿੰਦੀ। ਜਵਾਕ ਮਿੰਟਾਂ ਵਿੱਚ ਭਲੇ ਚੰਗੇ ਹੋ ਜਾਂਦੇ। ਇੱਕ ਵਾਰੀ ਮੈਂ ਆਈ ਤੇ ਸਿੰਮੀ ਰਾਤ ਨੂੰ ਬਾਹਲਾ ਰੋਣ ਲੱਗ ਪਈ ਤੇ ਮੈਂ ਘਬਰਾ ਗਈ। ਉਸ ਵੇਲੇ ਡਾਕਟਰ ਵੀ ਕੋਈ ਨਹੀ ਸੀ ਮਿਲਣਾ। ਨਾਲੇ ਕਈ ਵਾਰੀ ਡਾਕਟਰਾਂ ਨੂੰ ਵੀ ਬੀਮਾਰੀ ਦੀ ਪੂਰੀ ਸਮਝ ਨਹੀ ਆਉਂਦੀ ਬਸ ਐਂਵੇ ਗੋਲੀਆਂ ਕੈਪਸੂਲ ਤੇ ਸਿਰਪ ਲਿਖ ਦਿੰਦੇ ਹਨ ਅਖੇ ਜੇ ਨਾ ਫਰਕ ਪਿਆ ਤਾਂ ਕਲ੍ਹ ਨੂੰ ਦੁਬਾਰਾ ਵਿਖਾ ਜਾਇਓ। ਬਸ ਫੀਸ ਲਈ ਤੇ ਕਿੱਸਾ ਖਤਮ।
ਮੈਂ ਮੇਰੀ ਭਾਬੀ ਨੂੰ ਨਾਲ ਲੈ ਕੇ ਆਂਟੀ ਘਰ ਗਈ ਤੇ ਆਂਟੀ ਨੂੰ ਉਠਾਇਆ। ਆਂਟੀ ਕਾ ਪੂਰਾ ਪਰਿਵਾਰ ਬਾਹਰ ਵਹਿੜੇ ਚ ਹੀ ਟੇਬਲ ਫੈਨ ਲਾ ਕੇ ਸੌਂਦਾ ਹੈ। ਉਹਨਾ ਕੋਲ ਪੈਸਾ ਚਾਹੇ ਵਾਧੂ ਹੈ। ਆਂਟੀ ਦਾ ਬੇਟਾ ਤੇ ਨੂੰਹ ਦੋਨੇ ਲੈਕਚਰਾਰ ਹਨ। ਆਪਣੀ ਕੋਠੀ ਹੈ। ਪਰ ਉਹਨਾਂ ਨੇ ਏ ਸੀ ਨਹੀ ਲਗਵਾਇਆ ਅਜੇ ਤੱਕ। ਆਂਟੀ ਦਾ ਬੇਟਾ ਕੁ± ਚੀਪੜ ਜਿਹਾ ਹੀ ਹੈ।ਸਾਰਾ ਦਿਨ ਸਾਇਕਲ ਤੇ ਹੀ ਸਕੂਲ ਆਉਂਦਾ ਹੈ। ਕਾਰ ਤੇ ਸਕੂਟਰ ਤਾਂ ਬਸ ਘਰੇ ਹੀ ਖੜ੍ਹੇ ਰਹਿੰਦੇ ਹਨ। ਆਂਟੀ ਉਠੀ ਤੇ ਉਸ ਨੇ ਸਿੰਮੀ ਨੂੰ ਦੇਖਿਆ ਤੇ ਕਹਿੰਦੀ ਇਸ ਦੇ ਚਮੂਣੇ ਲੜਦੇ ਹਨ। ਕੁਝ ਸੋਚ ਕੇ ਜੇ ਆਪਣੀ ਨੂੰਹ ਨੂੰ ਕਹਿੰਦੀ “ਕਾਂਤਾ ਆਪਣੇ ਹਿੰਗ ਪਈ ਹੈ ਨਾ ? ਥੋੜੀ ਜਿਹੀ ਲੀਰ ਚ ਬੰਨ ਕੇ ਇਹਦੇ ਲੱਕ ਦੁਆਲੇ ਬੰਨ ਦੇ । ‘ ਸੱਚੀ ਗੁਰੂ ਦੀ ਸਂੋਹ ਸਿੰਮੀ ਦੱਸ ਮਿੰਟਾਂ ਚ ਚੁੱਪ ਕਰਗੀ।
ਆਂਟੀ ਕਾ ਘਰ ਸਾਡੇ ਨਾਲ ਮਾਡਲ ਟਾਊਨ ਵਿੱਚ ਸਾਡੇ ਘਰ ਤੋ ਦੋ ਤਿੰਨ ਘਰ ਅੱਗੇ ਸੀ। ਵੈਸੇ ਤਾਂ ਸਾਡੇ ਮਾਡਲ ਟਾਊਨ ਵਿੱਚ ਆਂਢੀ ਗੁਆਂਢੀ ਦਾ ਕੋਈ ਮਤਲਵ ਨਹੀ ਹੁੰਦਾ । ਪਰ ਇਹ ਆਂਟੀ ਸਾਰਾ ਦਿਨ ਘਰ ਇਕੱਲੀ ਹੁੰਦੇ ਸੀ। ਐਡੀ ਵੱਡੀ ਚਾਰ ਸੋ ਗਜ ਦੀ ਕੋਠੀ। ਤੇ ਬਜੁਰਗ ਆਂਟੀ । ਘਰ ਦਾ ਨਿੱਕ ਸੁਕ ਨਿਪਟਾ ਕੇ ਬਾਹਰ ਬੈਠ ਜਾਂਦੀ। ਘਰੇ ਕੋਈ ਕੰਮ ਵਾਲੀ ਵੀ ਨਹੀ ਸੀ ਰੱਖੀ ਹੋਈ।ਇਕੱਲੀ ਨੂੰ ਘਰ ਖਾਣ ਨੂੰ ਆਉਂਦਾ ਕਿਉਂਕਿ ਉਹ ਦੋਨੋ ਜੀਅ ਰੋਜ ਸਵੇਰੇ ਨੋਕਰੀ ਤੇ ਚਲੇ ਜਾਂਦੇ। ਅੰਕਲ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ। ਆਂਟੀ ਦਸਦੀ ਸੀ ਕਿ ਉਹਨਾ ਨੂੰ ਅਟੈਕ ਦਾ ਦੋਰਾ ਪਿਆ ਸੀ ਤੇ ਸੁੱਤੇ ਪਏ ਹੀ ਚਲ ਬਸੇ। ਮੈਂ ਆਂਟੀ ਦੇ ਅਟੈਕ ਦੇ ਦੋਰੇ ਆਲੀ ਗੱਲ ਤੇ ਬਹੁਤ ਹੱਸਦੀ। ਉਦੋ ਮੈਂ ਅਜੇ ਕੰਵਾਰੀ ਸੀ ਤੇ ਆਂਟੀ ਮੈਨੂੰ ਧੱਕੇ ਨਾਲ ਕੋਲ ਬਹਾ ਲੈਂਦੀ ਤੇ ਮੇਰੇ ਨਾਲ ਖੂਬ ਗੱਲਾਂ ਕਰਦੀ।
ਤੇ ਕਦੇ ਕਦੇ ਆਂਟੀ ਦੀ ਧੀ ਦਾ ਫੋਨ ਆ ਾਂਂਦਾ ਤਾਂ ਆਂਟੀ ਖੂਬ ਗੱਲਾਂ ਮਾਰਦੀ। ਆਂਟੀ ਨੇ ਮੈਂਨੂੰ ਇੱਕ ਦਿਨ ਦੱਸਿਆ ਕਿ ਆਹ ਮੁਬੇਲ ਮੇਰੇ ਧੀ ਜਵਾਈ ਨੇ ਤੇਰੇ ਐਂਕਲ ਨੂੰ ਲੈ ਕੇ ਦਿੱਤਾ ਸੀ ਤੇ ਹੁਣ ਇਹ ਮੇਰੇ ਕੋਲ ਹੀ ਹੁੰਦਾ ਹੈ। ਮੈਂ ਹਰਾ ਬਟਨ ਦੱਬ ਕੇ ਸੁਣ ਲੈਂਦੀ ਹਾਂ। ਬਸ ਮੈਨੂੰ ਮੇਰੀ ਧੀ ਦਾ ਹੀ ਫੋਨ ਆਉਂਦਾ ਹੈ ਹੋਰ ਨਹੀ ਕਿਸੇ ਦਾ ਆਉਂਦਾ। ਮੈਨੂੰ ਆਂਟੀ ਮੇਰੀ ਦਾਦੀ ਮਾਂ ਹੀ ਲੱਗਦੀ। ਭਾਂਵੇ
ਮੈਂ ਮੇਰੀ ਦਾਦੀ ਵੇਖੀ ਨਹੀ ਪਰ ਮੈੰਨੂ ਆਂਟੀ ਤੇ ਮੋਹ ਜਿਹਾ ਆਉਂਦਾ। ਮੈਨੂੰ ਪਤਾ ਹੁੰਦਾ ਸੀ ਬਈ ਆਂਟੀ ਤਾਂ ਵਹਿਲੀ ਹੈ ਤੇ ਟਾਇਮ ਪਾਸ ਭਾਲਦੀ ਹੈ। ਪਰ ਮੈਂ ਫਿਰ ਵੀ ਆਂਟੀ ਕੋਲੇ ਬੈਠ ਜਾਂਦੀ। ਆਂਟੀ ਖੂਬ ਗੱਲਾਂ ਕਰਦੀ। ਗੱਲਾਂ ਦਾ ਵਿ±ਾ ਉਸਦੀ ਧੀ ਹੀ ਹੁੰਦਾ ਤੇ ਜਾਂ ਉਹ ਅੰਕਲ ਦੀਆਂ ਗੱਲਾਂ ਕਰਦੀ।
ਉਹ ਦੱਸਦੀ ਉਸ ਨੇ ਰੱਬ ਤੋਂ ਸੁਖਣਾ ਸੁਖ ਕੇ ਮੰਗ ਕੇ ਧੀ ਲਈ । ਚਾਹੇ ਪਹਿਲਾਂ ਹੀ ਉਸ ਦੇ ਚਾਰ ਮੁੰਡੇ ਸਨ। ਧੀ ਉਸਦਾ ਬੁਢਾਪੇ ਚ ਦੁੱਖ ਸੁਣਿਆ ਕਰੂਗੀ। ਉਸਨੇ ਧੀ ਨੂੰ ਪੜਾਇਆ ਲਿਖਾਇਆ ਤੇ ਸਰਕਾਰੀ ਟੀਚਰ ਲਵਾਇਆ। ਉਸ ਨੇ ਧੀ ਦੀ ਵਿਆਹ ਵੀ ਨੇੜੇ ਹੀ ਪ੍ਰਾਈਵੇਟ ਨੋਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ ਤਾਂ ਕਿ ਜਦੋਂ ਜੀ ਕੀਤਾ ਧੀ ਆ ਕੇ ਮਿਲ ਜਾਵੇ ਜਾਂ ਉਹ ਧੀ ਨੂੰ ਮਿਲ ਆਵੇ। ਵੈਸੇ ਵੀ ਆਂਟੀ ਦੀ ਧੀ ਹਰ ਐਤਵਾਰ ਨੂੰ ਆਕੇ ਮਿਲ ਜਾਂਦੀ। ਫਿਰ ਮਾਂਵਾਂ ਧੀਆਂ ਖੂਬ ਗੁਰਬਤ ਕਰਦੀਆਂ। ਦੋਹਾਂ ਨੂੰ ਇਕੱਠੀਆਂ ਬੈਠੀਆ ਦੇਖ ਕੇ ਆਂਟੀ ਦੀ ਨੂੰਹ ਘੂਰਦੀ ।ਉਸ ਨੂੰ ਲੱਗਦਾ ਕਿ ਉਹ ਉਸ ਦੀਆਂ ਹੀ ਗੱਲਾਂ ਕਰਦੀਆਂ ਹਨ। ਪਰ ਮਾਂਵਾਂ ਧੀਆਂ ਦੀ ਗੱਲਬਾਤ ਦਾ ਵਿ±ਾ ਕੋਈ ਖਾਸ ਨਹੀ ਸੀ ਹੁੰਦਾ ਉਹ ਤਾਂ ਬਸ ਆਪਣਾ ਦਿਲ ਹੋਲਾ ਹੀ ਕਰਦੀਆਂ। ਧੀ ਵੀ ਮਾਂ ਨਾਲ ਸਾਰੀਆਂ ਗੱਲਾਂ ਕਰ ਲੈਂਦੀ।
...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)