ਸ਼ਹੀਦਾਂ ਦੀ ਕੰਧ
ਫਰਿਜਨੋ ਪਾਰਕ ਦੀ ਕੰਧ ਤੇ ਲੱਗੀਆਂ ਤਸਵੀਰਾਂ ਹੇਠ ਮੋਟੇ ਅੱਖਰਾਂ ਵਿਚ ਲਿਖੀ ਹੋਈ ਇੱਕ “ਤਿੰਨ ਸਬਦੀ ਦਾਸਤਾਨ”
ਭਾਈ ਖਾਲੜਾ ਜੀ ਤੋਂ ਇਲਾਵਾ ਕਿਸੇ ਹੋਰ ਦੇ ਕੋਈ ਪਛਾਣ ਨਹੀਂ..ਪਰ ਏਨਾ ਪਤਾ ਕੇ ਵੱਖੋ ਵੱਖ ਧਰਮਾਂ ਨਸਲਾਂ ਜਾਤਾਂ ਨਾਲ ਸਬੰਧਿਤ ਇਹ ਸਾਰੇ ਦੇਵ ਪੁਰਸ਼ ਤੁਰੇ ਜਰੂਰ ਇੱਕੋ ਜਿਹੇ ਰਾਹਾਂ ਤੇ ਹੀ ਹੋਣਗੇ!
ਡਰਾਵੇ..ਧਮਕੀਆਂ..ਲਾਲਚ..ਅਤੇ ਹੋਰ ਵੀ ਕਿੰਨਾ ਕੁਝ..ਖੁਦ ਦਾ ਅਖੀਰੀ ਅੰਜਾਮ ਵੀ ਜਾਣਦੇ ਹੋਣੇ ਤਾਂ ਵੀ ਖ਼ੌਫ਼ ਨੂੰ ਨੇੜੇ ਤੱਕ ਵੀ ਨਹੀਂ ਲੱਗਣ ਦਿੱਤਾ..!
ਕੰਧ ਦਾ ਸ਼ਿੰਗਾਰ ਬਣੇ ਇਹ ਸਾਰੇ ਸ਼ਾਇਦ ਅੱਧੀ ਰਾਤ ਨੂੰ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਹੋਣਗੇ..ਜਾਬਰਾਂ ਦੀ ਫੌਜ ਬਾਬਤ..!
ਪੰਜ ਸਤੰਬਰ ਪਚਨਵੇਂ ਵਾਲੇ ਜਿਸ ਦਿਨ ਭਾਈ ਸਾਬ ਨੂੰ ਅੰਮ੍ਰਿਤਸਰੋਂ ਚੁੱਕਿਆ ਦਾਸ ਓਸੇ ਸ਼ਹਿਰ ਇੱਕ ਹੋਟਲ ਵਿਚ ਨੌਕਰੀ ਤੇ ਸੀ..ਉਸ ਸ਼ਾਮ ਕਿੰਨੇ ਸਾਰੇ ਅਫਸਰ ਦੇਰ ਰਾਤ ਤੱਕ ਓਸੇ ਹੋਟਲ ਵਿਚ ਸ਼ਰਾਬ ਪੀਂਦੇ ਰਹੇ ਸਨ..ਇੰਝ ਲੱਗ ਰਿਹਾ ਸੀ ਜਿੱਦਾਂ ਕੋਈ ਜਸ਼ਨ ਮੰਨ ਰਿਹਾ ਹੋਵੇ..!
ਹਰ ਪੈਗ ਨਾਲ ਸੋਚ ਰਹੇ ਸਨ “ਦੀਵਾ” ਤਾਂ ਕਾਬੂ ਕਰ ਲਿਆ ਹੁਣ ਸਿਰਫ ਫੂਕ ਮਾਰਨੀ ਹੀ ਬਾਕੀ ਏ..!
ਜਾਣਕਾਰ ਦੱਸਦੇ ਖਾਲੜਾ ਸਾਬ ਇੱਕ ਦਿਨ ਘਰੋਂ ਤੁਰੇ ਜਾਂਦੇ ਵਾਪਿਸ ਪਰਤ ਆਏ..ਫੇਰ ਨਾਲਦੀ ਨੂੰ ਪੁੱਛਣ ਲੱਗੇ..”ਕੱਲੀ ਬੱਚੇ ਪਾਲ ਲਵੇਂਗੀ..”
ਅੱਗਿਓਂ ਆਖਿਆ ਤੁਸੀਂ ਹੈ ਤੇ ਓ..ਫੇਰ ਮੈਨੂੰ ਕਾਹਦਾ ਫਿਕਰ..ਨਾਲੇ ਅਗੇ ਵੀ ਤੇ ਅਕਾਲਪੁਰਖ ਆਸਰੇ ਹੀ ਪਲਦੇ ਪਏ ਨੇ..!
ਏਨੀ ਗੱਲ ਸੁਣ ਬੇਫਿਕਰ ਹੋ ਗਏ..ਫੇਰ ਮਾਨਾਂਵਾਲੇ ਵਾਲੇ ਫਾਰਮ ਤੇ ਉਹ ਕੱਲੇ ਤੇ ਬਾਕੀ ਕਿੰਨੇ ਸਾਰੇ..ਜਦੋਂ ਕਲਬੂਤ ਅੰਦਰ ਕੁਝ ਵੀ ਬਾਕੀ ਨਾ ਰਹਿ ਗਿਆ ਤਾਂ ਜਿਪਸੀ ਹਰੀਕੇ ਵਾਲੇ ਰਾਹ ਤੇ ਪੈ ਗਈ..ਅੱਧਮੋਏ ਹੋ ਗਏ ਨੂੰ ਆਖਣ ਲੱਗੇ ਜੇ ਗੱਲ ਮੰਨ ਲਈ ਹੁੰਦੀ ਤਾਂ ਆਪ ਵੀ ਸੌਖਾ ਰਹਿੰਦਾ ਤੇ ਅਸੀਂ ਵੀ ਆਹ ਕੁਝ ਕਰਨ ਲਈ ਮਜਬੂਰ ਨਾ ਹੁੰਦੇ..!
ਅੱਗੋਂ ਬਚੇ ਖੁਚੇ ਸਾਹ ਸੱਤ ਇਕੱਠੇ ਕੀਤੇ ਤੇ ਆਖਿਆ “ਜੋ ਕੁਝ ਹੋ ਰਿਹਾ ਸਭ ਉਸ ਵਾਹਿਗੁਰੂ ਦੇ ਭਾਣੇ ਵਿਚ ਹੋ ਰਿਹਾ..”
ਕਿੰਨੀ ਵੱਡੀ ਸੱਚਾਈ ਏ ਇਸ ਗੁਰੂ ਦੇ ਭਾਣੇ ਵਾਲੀ..ਜਿਸ ਨੂੰ ਮੰਨਣਾ ਆ ਜਾਵੇ ਉਸਨੂੰ ਅੱਗਿਓਂ ਆਉਂਦੀ ਗੋਲੀ ਦੀ ਵਾਛੜ ਵੀ ਫੁੱਲਾਂ ਦੀ ਵਰਖਾ ਹੀ ਲੱਗਦੀ ਏ..!
ਛੇ ਜੂਨ ਨੂੰ ਸੁਵਰੇ ਜਦੋਂ ਸ਼ਸ਼ਤਰਾਂ ਵਾਲੀ ਪਾਲਕੀ ਉਡਾ ਦਿੱਤੀ ਗਈ ਤਾਂ ਉਹ ਇੱਕ ਦਮ ਉੱਠ ਪਿਆ..ਅਰਦਾਸ ਕੀਤੀ ਅਤੇ ਫੇਰ ਸਭ ਤੋਂ ਅੱਗੇ ਲੱਗ ਬਾਹਰ ਨਿੱਕਲ ਸਿੱਧਾ ਓਧਰ ਨੂੰ ਹੋ ਤੁਰਿਆ ਜਿਧਰੋਂ ਮੋਟੀ ਨਾਲੀ ਵਾਲੇ ਲੋਹੇ ਦੇ ਕਿੰਨੇ ਸਾਰੇ ਪਹਾੜ ਅੱਗ ਉੱਗਲ ਰਹੇ ਸਨ..!
ਸਕਿੰਟਾਂ ਵਿਚ ਹੀ ਖੇਡ ਵਰਤ ਗਈ ਤੇ ਸਭ ਕੁਝ ਸ਼ਾਂਤ ਹੋ ਗਿਆ..ਉਸ ਵਰਤ ਗਈ ਖੇਡ ਨੇ ਫੇਰ ਜੋ ਇਤਿਹਾਸ ਰਚਿਆ ਅੱਜ ਬੱਚੇ ਬੱਚੇ ਦੀ ਜੁਬਾਨ ਤੇ ਹੈ..!
ਦਸ ਜੂਨ ਨੂੰ ਗੰਗਾਨਗਰ ਤੋਂ ਭਗੌੜੇ ਹੋਏ ਅਮ੍ਰਿਤਸਰ ਵੱਲ ਨੂੰ ਆਉਂਦੇ ਜਦੋਂ ਅਬੋਹਰ ਅੱਪੜੇ ਤਾਂ ਰੋਕਾਂ ਲਾ ਕੇ ਡੱਕ ਲਿਆ..ਫੇਰ ਬਿਨਾ ਕਿਸੇ ਭੜਕਾਹਟ ਦੇ ਗੋਲੀਆਂ ਦਾ ਮੀਂਹ ਵਰਾ ਦਿੱਤਾ..ਦੋ ਸਕੇ ਭਰਾ ਸਨ ਇੱਕ ਦਾ ਜਬਾੜਾ ਉੱਡ ਗਿਆ..ਉਹ ਰੁੱਖ ਦੀ ਓਟ ਲੈ ਬੈਠ ਗਿਆ..!
ਅੱਜ ਵੀ ਜਿਉਂਦਾ ਏ..ਦੱਸਦਾ ਏ ਕੇ ਅਚਾਨਕ ਹੀ ਇੰਝ ਲੱਗਾ ਦਸਮ ਪਿਤਾ ਘੋੜੇ ਤੇ ਚੜੇ ਕੋਲ ਆਏ ਤੇ ਆਖਣ ਲੱਗੇ ਸਿੰਘਾਂ ਘਬਰਾਵੀਂ ਨਾ..ਇੰਝ ਹੁੰਦਾ ਹੀ ਆਇਆ..ਫੇਰ ਇੱਕਦਮ ਹੀ ਪੀੜ ਹਟ ਗਈ ਤੇ ਜ਼ਿਹਨ ਤੇ ਇੱਕ ਜ਼ਰੂਰ ਜਿਹਾ ਚੜ ਗਿਆ..ਏਨੀ ਗੱਲ ਸੁਣਨ ਵਾਲੇ ਹੱਸੇ..ਭਲਾ ਗੋਲੀ ਦਾ ਵੀ ਕੋਈ ਸਰੂਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ