ਅੱਗੇ ਜਦੋਂ ਵੀ ਕੋਈ ਇਹ ਸਵਾਲ ਪੁੱਛਦਾ..ਪਹਿਲੀ ਨੌਕਰੀ ਕਿਓਂ ਛੱਡੀ..ਤਾਂ ਜੁਆਬ ਤੋਂ ਪਹਿਲੋਂ ਹੀ ਮੇਰਾ ਰੋਣ ਨਿੱਕਲ ਜਾਇਆ ਕਰਦਾ ਪਰ ਉਸ ਦਿਨ ਡਟੀ ਰਹੀ..ਫੇਰ ਸਾਰਾ ਕੁਝ ਹੂ-ਬਹੂ ਬਿਆਨ ਕਰ ਦਿੱਤਾ..ਮੇਰੇ ਦਾਰ ਜੀ ਦੀ ਉਮਰ ਦਾ ਉਹ..ਉਸਦਾ ਅਕਸਰ ਹੀ ਮੇਰੇ ਮੋਢੇ ਤੇ ਹੱਥ ਰੱਖ ਦੇਣਾ..ਮੈਨੂੰ ਇਕੱਲਿਆਂ ਬਾਹਰ ਜਾਣ ਦੀ ਪੇਸ਼ਕਸ਼..ਤੋਹਫੇ..ਬੇਲੋੜਾ ਓਵਰਟਾਈਮ ਭੱਦੇ ਮਜਾਕ ਅਤੇ ਅਖੀਰ ਵਿਚ ਉਸ ਦਿਨ..ਸਕੂਲ ਛੁੱਟੀ ਮਗਰੋਂ ਕੱਲੀ ਬੈਠੀ ਕੰਮ ਕਰਦੀ ਨਾਲ ਕੀਤੀ ਉਹ ਹਰਕਤ..ਫੇਰ ਸ਼ੇਰਨੀ ਬਣ ਕੇ ਐਸੀ ਨਹੁੰਦਰ ਮਾਰੀ ਕੇ ਵੱਡਾ ਖਰੀਂਡ..ਸਾਰੀ ਉਮਰ ਯਾਦ ਰੱਖੂ..ਹਰੇਕ ਵਿਕਾਊ ਨਹੀਂ ਹੁੰਦਾ!
ਅੱਜ ਇੰਟਰਵਿਊ ਪੈਨਲ ਦੇ ਹੈਡ ਚਿੱਟੀ ਦਾਹੜੀ ਵਾਲੇ ਮੈਨੂੰ ਇੰਝ ਜਾਪੇ ਜਿੱਦਾਂ ਦਾਰ ਜੀ ਖੁਦ ਆਪ ਬੈਠੇ ਹੋਣ..ਹੁਣ ਤੱਕ ਜਿਥੇ ਵੀ ਇੰਟਰਵਿਊ ਦੇਣ ਗਈ..ਫੋਨ ਪਹਿਲੋਂ ਅੱਪੜ ਜਾਇਆ ਕਰਦਾ..ਨੌਕਰੀ ਤੇ ਨਾ ਰੱਖਿਓ..ਗੱਲ ਗੱਲ ਤੇ ਹਿੰਸਕ ਹੋ ਜਾਂਦੀ..ਹਰੇਕ ਨਾਲ..ਵਿਦਿਆਰਥੀਆਂ ਨਾਲ..ਨਾਲਦੀਆਂ ਨਾਲ..ਚਰਿੱਤਰ ਵੀ ਦਾਗੀ ਏ..ਫੇਰ ਅਗਲੇ ਪਹਿਲੋਂ ਹੀ ਆਖ ਦਿੰਦੇ..ਮੈਡਮ ਸੌਰੀ..ਕਰਾਸ ਰੈਫਰੈਂਸ ਠੀਕ ਨਹੀਂ ਏ!
ਪਰ ਅੱਜ ਰਾਤੀ ਦਾਰ ਜੀ ਸੁਫ਼ਨੇ ਵਿਚ ਆਏ..ਅਖ਼ੇ ਧੀਏ ਘਬਰਾਵੀਂ ਨਾ..ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ