ਦੇਸ਼ ਪੰਜਾਬ ਦੀ ਵੰਡ ਦਾ ਇਤਿਹਾਸ ਇੱਕ ਦਰਦਨਾਕ ਅਤੇ ਖੌਫਨਾਕ ਵਾਕਿਆ ਹੈ। ਵੰਡ ਵੇਲੇ ਜਿੱਥੇ ਡੇਢ ਕਰੋਡ਼ ਪੰਜਾਬੀਆਂ ਨੂੰ ਪ੍ਰਵਾਸ ਕਰਨਾ ਪਇਆ, ਉੱਥੇ ਹੀ ਦਸ ਲੱਖ ਤੋਂ ਵੱਧ ਪੰਜਾਬੀਆਂ ਨੂੰ ਆਪਣੀ ਜਾਨਾਂ ਵੀ ਗਵਾਉਣੀਆ ਪਈਆਂ। 75 ਵਰ੍ਹੇ ਗੁਜ਼ਰ ਚੁਕੇ ਹਨ, ਪਰ ਉਸ ਦਰਦ ਦੀ ਚੀਸ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਮੌਜ਼ੂਦ ਹੈ।
ਥੋਹਾ ਖ਼ਾਲਸਾ ਪਿੰਡ ਰਾਵਲਪਿੰਡੀ ਜ਼ਿਲ੍ਹੇ ਦੀ ਤਹਿਸੀਲ ਕੋਹਾਟ ਦਾ ਪਿੰਡ ਹੈ। ਪੂਰੇ ਭਾਰਤੀ ਉਪਮਹਾਦੀਪ ਵਿੱਚ ਦੰਗੇ 1946 ਵਿੱਚ ਹੀ ਸ਼ੁਰੂ ਹੋ ਚੁੱਕੇ ਸਨ ਅਤੇ ਕਲਕੱਤਾ, ਬਿਹਾਰ ‘ਤੇ ਹੋਰ ਥਾਵਾਂ ਤੇ ਦੰਗੇ ਪਹਿਲਾਂ ਹੀ ਹੋ ਰਹੇ ਸਨ ਪਰ ਪੰਜਾਬ ਮਾਰਚ 1947 ਤੱਕ ਇਸ ਅੱਗ ਦੇ ਸੇਕ ਤੋਂ ਬਚਿਆ ਹੋਇਆ ਸੀ।
ਪੰਜਾਬ ਵਿੱਚ ਇਸ ਕਤਲੇਆਮ ਦੀ ਸ਼ੁਰੂਆਤ ਮਾਰਚ ਦੇ ਪਹਿਲੇ ਹਫ਼ਤੇ ਦੇ ਅਖ਼ੀਰ ਵਿੱਚ ਹੋਈ ਸੀ।
ਸਿੱਖ ਬਹੁਗਿਣਤੀ ਵਾਲੇ ਪਿੰਡ ਥੋਹਾ ਖ਼ਾਲਸਾ ‘ਤੇ ਹੋਏ ਹਮਲੇ ਵਿੱਚ 200 ਤੋਂ ਵੱਧ ਸਿੱਖਾਂ ਨੂੰ ਆਪਣੀਆਂ ਜਾਨਾਂ ਗਵਾਣਿਆ ਪਇਆਂ। ਇਸ ਕਤਲੋਗਾਰਤ ਦੇ ਖ਼ੌਫ਼ ਦਾ ਦਰਦਨਾਕ ਪਹਿਲੂ ਇਹ ਸੀ ਕਿ ਦੰਗਾਈਆਂ ਦੇ ਹੱਥ ਆਉਣ ਤੋਂ ਡਰਦਿਆਂ 93 ਸਿੱਖ ਔਰਤਾਂ ਨੇ ਇਕੱਠਿਆਂ ਹੀ ਖ਼ੁਦਕੁਸ਼ੀ ਕਰ ਲਈ।
ਹੁਣ ਵੰਡ ਤੋਂ ਪਹਿਲਾਂ ਦੇ ਇਸ ਪਿੰਡ ਦੇ ਮਾਹੌਲ ਬਾਰੇ ਗੱਲ ਕਰਦੇ ਹਾਂ।
ਇਹ ਪਿੰਡ ਪਹਾੜਾਂ ਦੇ ਬਹੁਤ ਉੱਪਰ ਵਸਿਆ ਹੋਇਆ ਹੈ । ਇਸ ਪਿੰਡ ਦਾ ਲਹਿਜ਼ਾ ਪੋਠੋਹਾਰੀ ਹੈ। ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ । ਇਸ ਪਿੰਡ ਵਿਚ ਸਰਦਾਰਾਂ ਨੇ ਇੱਕ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਵਾਈ ਸੀ ਜੋ ਕਿ ਅੱਜ ਵੀ ਮੌਜੂਦ ਹੈ। ਇਸ ਪਿੰਡ ਦੇ ਸਰਦਾਰਾਂ ਨੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਪਿੰਡ ਤੋਂ ਥੋੜੀ ਜਿਹੀ ਦੂਰੀ ਬਣਵਾਈ ਸੀ ਜੋ ਕਿ ਪਹਾੜਾਂ ਦੇ ਬਿਲਕੁੱਲ ਵਿੱਚਕਾਰ ਹੈ ਅਤੇ ਇਕ ਜੰਨਤ ਵਰਗੀ ਜਾਪਦੀ ਹੈ।
ਇੱਕ ਕਹਾਵਤ ਹੈ ਕਿ ” ਖੰਡਰਾਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ