ਉਸਦੀ ਮਾਂ ਦੀ ਇੱਕ ਅੱਖ ਨਹੀਂ ਸੀ,,, ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਉਹ ਕਹਿੰਦਾ ਮੇਰੇ ਸਕੂਲ ਨਾ ਆਇਆ ਕਰ ..ਨਾਲਦੇ ਮਖੌਲ ਉਡਾਉਂਦੇ ..ਕਾਣੀ ਦਾ ਪੁੱਤ ਕਹਿੰਦੇ !
ਫੇਰ ਵੀ ਓਹ ਅੱਧੀ ਛੁੱਟੀ ਵੇਲੇ ਸਕੂਲ ਦੁੱਧ ਦਾ ਗਿਲਾਸ ਜਾਂ ਰੋਟੀ ਲੈ ਪਹੁੰਚ ਜਾਂਦੀ …ਨਿਆਣਾ ਭੁੱਖਾ ਹੋਊ !
ਓਹ ਫੇਰ ਆਪਣੀ ਮਾਂ ਨੂੰ ਬੁਰਾ ਭਲਾ ਕਹਿੰਦਾ ..ਗਾਲਾਂ ਕਢਦਾ ..ਕਹਿੰਦਾ ਨਾ ਲਿਆਇਆ ਕਰ ਇਹ ਸਭ ਕੁਝ !
ਕਦੀ ਕਦੀ ਸੋਚਦਾ ਮਾਂ ਮਰ ਹੀ ਕਿਓਂ ਨਹੀਂ ਜਾਂਦੀ ,ਓਹ ਸਭ ਕੁਝ ਹੱਸ ਕੇ ਟਾਲ ਦਿੰਦੀ !
ਓਹ ਵੱਡਾ ਹੋਇਆ..ਨੌਕਰੀ ਤੇ ਲੱਗਾ..ਵਿਆਹ ਹੋਇਆ ..ਬੱਚੇ ਹੋ ਗਏ
ਪਰ ਓਸ ਨੇ ਮਾਂ ਨੂੰ ਆਪਣੇ ਕੋਲ ਨਹੀਂ ਰੱਖਿਆ …ਕੇ ਕਿਤੇ ਕੋਈ ਓਸਦਾ ਮਜਾਕ ਨਾ ਉਡਾਵੇ ਕੇ “ਕਾਣੀ ਦਾ ਪੁੱਤ ਹੈ ”
ਇੱਕ ਦਿਨ ਕੀ ਦੇਖਦਾ ..ਮਾਂ ਬਿਨਾ ਦਸਿਆਂ ਹੀ ਓਸਦੇ ਘਰ ਆ ਗਈ,,,
ਓਹ ਉਸਦੇ ਛੋਟੇ ਬੱਚਿਆਂ ਨਾਲ ਵਿਹੜੇ ਵਿਚ ਖੇਡ ਰਹੀ ਸੀ,
ਬੜਾ ਗੁੱਸਾ ਚੜ ਗਿਆ …ਗਾਲਾਂ ਕੱਢੀਆਂ …ਤੇ ਬੇਇੱਜਤ ਕਰ ਘਰੋਂ ਕੱਡ ਦਿੱਤਾ,,,
ਮਾਂ ਚੁੱਪ ਚਾਪ ਅੱਖਾਂ ਤੇ ਰੁਮਾਲ ਰੱਖ ਘਰੋਂ ਨਿੱਕਲੀ ਤੇ ਵਾਪਿਸ ਪਿੰਡ ਚਲੀ ਗਈ,,,
ਪਤਾ ਨਹੀਂ ਕਾਣੀ ਅੱਖ ਢੱਕ ਰਹੀ ਸੀ ਕੇ ਦੂਜੀ ਅੱਖ ਚੋਂ ਡਿੱਗੇ ਹੰਝੂ ਪੂੰਝ ਰਹੀ ਸੀ …..!
ਓਹ ਕੁੱਝ ਦਿਨ ਬਾਅਦ ਕਿਸੇ ਸਰਕਾਰੀ ਕੰਮ ਵਾਸਤੇ ਆਪਣੇ ਪਿੰਡ ਗਿਆ ..
ਇੱਕ ਅੱਖ