ਉਸ ਦਿਨ ਦਿਲ ਨੂੰ ਕੁਝ ਜਿਆਦਾ ਹੀ ਕਾਹਲੀ ਪੈ ਰਹੀ ਸੀ..ਅਖੀਰ ਬਾਬਾ ਜੀ ਦੀ ਕੁਟੀਆ ਤੇ ਜਾ ਅਪੜਿਆਂ..ਅੱਗੋਂ ਆਖਣ ਲੱਗੇ ਕਿੱਦਾਂ ਆਇਆ ਭਗਤਾ?
ਆਖਿਆ ਜੀ ਕੁਝ ਦਿਨਾਂ ਤੋਂ ਮੌਤੋਂ ਬੜਾ ਡਰ ਜਿਹਾ ਲੱਗੀ ਜਾਂਦਾ..ਸਾਰੀ ਉਮਰ ਕਿੰਨਾ ਕੁਝ ਬਣਾਇਆ..ਸਭ ਕੁਝ ਇਥੇ ਹੀ ਛੱਡਣਾ ਪੈਣਾ..ਅਖੀਰ ਇੱਕ ਦਿਨ ਆਪਣਿਆਂ ਕੋਲੋਂ ਵਿਛੜਨਾ ਵੀ ਪੈਣਾ ਅਤੇ ਸਭ ਤੋਂ ਵੱਧ ਇਸ ਗੱਲ ਦਾ ਡਰ ਲੱਗੀ ਜਾਂਦਾ ਕੇ ਪਤਾ ਨੀ ਕਿਸ ਜਹਾਨੇ ਰਵਾਨਗੀ ਪੈਣੀ ਤੇ ਬੂਹਾ ਖੁੱਲ੍ਹਦਿਆਂ ਹੀ ਪਤਾ ਨੀ ਅੱਗਿਓਂ ਕਿਸ ਨੇ ਟੱਕਰਨਾਂ..!
ਹੱਸ ਪਏ..ਆਖਣ ਲੱਗੇ ਹੁਣੇ ਮਿਲ ਜਾਂਦਾ ਤੇਰੇ ਸਵਾਲ ਦਾ ਜੁਵਾਬ!
ਏਨੇ ਨੂੰ ਬੂਹੇ ਤੇ ਬਿੜਕ ਹੋਈ..ਬਾਰ ਖੋਲਿਆ ਤਾਂ ਅਗੇ ਕੁੱਤਾ ਸੀ..ਖੜੇ ਕੰਨ ਪੂੰਛ ਹਿਲਾਉਂਦਾ ਹੋਇਆ..ਅੰਦਰ ਆਉਂਦਿਆਂ ਹੀ ਬਾਬਾ ਜੀ ਦੀ ਪੈਰਾਂ ਨੂੰ ਚਿੰਬੜ ਗਿਆ..!
ਬਾਬਾ ਜੀ ਆਖਣ ਲੱਗੇ ਆਹੀ ਏ ਤੇਰੇ ਸਵਾਲਾਂ ਦਾ ਜੁਆਬ..ਇਸ ਕੁੱਤੇ ਨੂੰ ਬਾਹਰ ਗਏ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ