ਵਕਤ ਵਿਚਾਰਨ ਵਿਚ ਹੀ ਸਮਝਦਰੀ ਹੈ।
ਮੈਨੂੰ ਬਚਪਨ ਦੀ ਇਕ ਘਟਨਾ ਜਦੋਂ ਯਾਦ ਆਉਂਦੀ ਹੈ ਤਾਂ ਹਾਸਾ ਆ ਜਾਂਦਾ ਹੈ। ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਸਾਡੀ ਕਲਾਸ ਵਿਚ ਇੱਕ ਦੇਸੀ ਡਾਕਟਰ ਦਾ ਮੁੰਡਾ ਪੜ੍ਹਦਾ ਸੀ। ਇਹ ਡਾਕਟਰ ਛੋਟੇ ਕਮਜ਼ੋਰ ਬੱਚਿਆਂ ਨੂੰ ਤਕੜਾ ਕਰਨ ਵਾਲੀ ਦਵਾਈ ਲਈ ਇਲਾਕੇ ਵਿਚ ਕਾਫੀ ਮਸ਼ਹੂਰ ਸੀ। ਸ਼ਾਇਦ ਉਸ ਡਾਕਟਰ ਸਾਹਿਬ ਨੇ ਲੋਕਾਂ ਨੂੰ ਤਜ਼ਰਬਾ ਦਿਖਾਣ ਲਈ ਸਾਰੀਆਂ ਤਾਕਤ ਵਾਲੀਆਂ ਦਵਾਈਆਂ ਆਪਣੇ ਮੁੰਡੇ ਨੂੰ ਖਵਾ ਦਿੱਤੀਆਂ ਸਨ ਜਿਸ ਕਾਰਨ ਉਨ੍ਹਾਂ ਦਾ ਮੁੰਡਾ ਕਲਾਸ ਵਿਚ ਦੂਸਰੇ ਸਭ ਮੁੰਡਿਆਂ ਨਾਲੋਂ ਜ਼ਿਆਦਾ ਹੀ ਉੱਚਾ ਲੰਮਾਂ ਅਤੇ ਹੱਟਾ ਕੱਟਾ ਸੀ। ਮੈਂ ਸਰੀਰਕ ਪੱਖੋਂ ਉਸ ਨਾਲੋਂ ਅੱਧਾ ਮਸੀਂ ਸੀ।
ਇੱਕ ਦਿਨ ਉਹ ਮੇਰੀ ਸੀਟ ਦੇ ਪਿਛਲੀ ਸੀਟ ਉੱਤੇ ਬੈਠਾ ਸੀ ਅਤੇ ਥੋੜ੍ਹੀ ਦੇਰ ਬਾਦ ਮੇਰੇ ਸਿਰ ਉਤੇ ਜ਼ੋਰ ਨਾਲ ਹੱਥ ਮਾਰ ਦਿੰਦਾ ਸੀ ਜਿਸ ਨਾਲ ਮੈਨੂੰ ਬਹੁਤ ਤਕਲੀਫ ਹੁੰਦੀ ਸੀ। ਮੈਂ ਉਸ ਨੂੰ ਇੱਕ ਦੋ ਵਾਰ ਅਜਿਹਾ ਨਾਂ ਕਰਨ ਲਈ ਕਿਹਾ, ਲੇਕਿਨ ਉਹ ਥੋੜ੍ਹੀ ਥੋੜ੍ਹੀ ਦੇਰ ਬਾਦ ਇਹ ਕਾਰਵਾਈ ਕਰਦਾ ਰਿਹਾ। ਆਖਿਰ ਮੈਂ ਉਸ ਦੀ ਸ਼ਿਕਾਇਤ ਮਾਸਟਰ ਜੀ ਨੂੰ ਲਗਾ ਦਿੱਤੀ। ਉਨ੍ਹਾਂ ਨੇ ਉਸ ਨੂੰ ਡਾਂਟ ਦਿੱਤਾ ਅਤੇ ਉਹ ਕੁਝ ਨਾਂ ਬੋਲਿਆ। ਲੇਕਿਨ ਛੁੱਟੀ ਤੋਂ ਬਾਦ ਸਕੂਲ ਦੇ ਬਾਹਰ ਉਸ ਨੇ ਮੈਨੂੰ ਘੇਰ ਲਿਆ ਅਤੇ ਬੋਲਿਆ ਕਿ ਤੂੰ ਮੇਰੀ ਸ਼ਿਕਾਇਤ ਕਿਉਂ ਲਈ ਸੀ, ਹੁਣ ਬੁਲਾ ਲੈ ਜਿਸ ਨੂੰ ਬੁਲਾਉਣੇਂ ਅਤੇ ਨਾਲ ਹੀ ਮੇਰੇ ਇਕ ਥੱਪੜ ਵੀ ਜੜ੍ਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ