ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸੂਰ ਦਾ ਸ਼ਿਕਾਰ ਕਰਕੇ ਉਸ ਨੂੰ ਮੁਕਤੀ ਦੇਣਾ…।
ਗੁਰੂ ਹਰਿਗੋਬਿੰਦ ਸਾਹਿਬ ਜੀ ਇੱਕ ਵਾਰ ਬਾਬਾ ਬਿਧੀ ਚੰਦ, ਬਾਬਾ ਭਾਨਾ ਜੀ, ਪੈਂਦੇ ਖਾਂ ਅਤੇ ਹੋਰ ਸਿੱਖਾਂ ਸਮੇਤ ਆਪਣੇ ਜਨਮ ਅਸਥਾਨ ਵਾਲੇ ਪਿੰਡ ਵਡਾਲੀ ਵਿਖੇ ਗਏ। ਓਥੇ ਇੱਕ ਕਿਸਾਨ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਸਾਡੇ ਪਿੰਡ ਇੱਕ ਜੰਗਲੀ ਸੂਰ ਆ ਵੜਦਾ ਹੈ ਜੋ ਸਾਨੂੰ ਬਹੁਤ ਪਰੇਸ਼ਾਨ ਕਰਦਾ ਹੈ। ਗੁਰੂ ਜੀ ਆਪਣੇ ਸਿੰਘਾਂ ਸਮੇਤ ਉਸ ਦਾ ਸ਼ਿਕਾਰ ਕਰਨ ਲਈ ਤੁਰ ਪਏ। ਜਦੋਂ ਉਹ ਸੂਰ ਦਿਸਿਆ ਤਾਂ ਪੈਂਦੇ ਖਾਂ ਨੇ ਆਪਣਾ ਘੋੜਾ ਭਜਾ ਕੇ ਸੂਰ ਨੂੰ ਮਾਰਨ ਦਾ ਯਤਨ ਕੀਤਾ। ਸੂਰ ਬੜਾ ਬਲਵਾਨ ਸੀ। ਉਸ ਨੇ ਪੈਂਦੇ ਖਾਨ ਦੇ ਘੋੜੇ ਨੂੰ ਝਪਟ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੱਤਾ। ਇਹ ਵੇਖ ਕੇ ਗੁਰੂ ਸਾਹਿਬ ਨੇ ਘੋੜਾ ਭਜਾਇਆ ਅਤੇ ਸੂਰ ਨੂੰ ਮਾਰਨ ਲਈ ਤਲਵਾਰ ਕੱਢ ਲਈ। ਸੂਰ ਨੇ ਅੱਗੋਂ ਹਮਲਾ ਕੀਤਾ ਪਰ ਗੁਰੂ ਸਾਹਿਬ ਨੇ ਆਪਣੀ ਤਲਵਾਰ ਨਾਲ ਉਸ ਦੇ ਦੋ ਟੋਟੇ ਕਰ ਦਿੱਤੇ। ਸੂਰ ਦੇ ਸਰੀਰ ਵਿੱਚੋਂ ਇੱਕ ਆਤਮਾ ਨਿਕਲੀ ਜੋ ਸਿਰਫ ਗੁਰੂ ਸਾਹਿਬ ਅਤੇ ਭਾਈ ਭਾਨਾ ਜੀ ਨੂੰ ਦਿਸੀ। ਗੁਰੂ ਸਾਹਿਬ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਉਸ ਸਿੱਖ ਨੇ ਦੱਸਿਆ ਕਿ ਮੈਂ ਪਿਛਲੇ ਜਨਮ ਵਿੱਚ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ਜਦੋਂ ਮਾਤਾ ਗੰਗਾ ਜੀ ਪੁੱਤਰ ਦੇ ਵਰ ਲਈ ਬਾਬਾ ਬੁੱਢਾ ਜੀ ਪਾਸ ਗਏ ਤਾਂ ਮੈਂ ਬਾਬਾ ਜੀ ਨੂੰ ਮਾਤਾ ਜੀ ਦੇ ਆਉਣ ਬਾਰੇ ਦੱਸਿਆ। ਬਾਬਾ ਬੁੱਢਾ ਜੀ ਨੇ ਸਹਿਜ-ਸੁਭਾਅ ਬਚਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਸੁਖਵੀਰ ਸਿੰਘ ਚਹਿਲ ਡਰਾਈਵਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏