ਰੇਲਵੇ ਸਟੇਸ਼ਨ ਦਾ ਉਡੀਕ ਘਰ..ਇੱਕੋ ਟੇਬਲ ਤੇ ਬੈਠੇ ਚਾਰ ਅਣਜਾਣ ਲੋਕ..ਗੱਲੀ ਲੱਗੇ..ਇੱਕ ਆਪਣੀ ਸਧਾਰਨ ਜਿਹੀ ਦਿੱਖ ਕਾਰਨ ਨਜਰਅੰਦਾਜ ਹੋ ਰਿਹਾ ਸੀ..!
ਇੱਕ ਦੂਜੇ ਨੂੰ ਪੁੱਛਣ ਲੱਗਾ..ਤੁਸੀਂ ਖਿਡਾਰੀ ਲੱਗਦੇ ਓ..ਇੱਕ ਦਮ ਫਿੱਟ ਫਾਟ..!
ਹਾਂਜੀ ਨਿਸ਼ਾਨੇਬਾਜੀ ਦਾ ਸੀਨੀਅਰ ਨੈਸ਼ਨਲ ਲੈਵਲ ਕੈਂਪ ਲਾਉਣ ਦਿੱਲੀ ਜਾ ਰਿਹਾ ਹਾਂ..ਬੱਸ ਇੰਝ ਹੀ ਦੇਸ਼ ਕੌਂਮ ਦੀ ਸੇਵਾ ਵਿਚ ਲੱਗਿਆ ਹਾਂ!
ਫੇਰ ਉਲਟਾ ਸਵਾਲ ਕੀਤਾ ਤੁਸੀਂ ਤਾਂ ਡਾਕਟਰ ਲੱਗਦੇ ਓ..?
ਛੇਤੀ ਨਾਲ ਵਧਿਆ ਹੋਇਆ ਆਪਣਾ ਢਿੱਡ ਅੰਦਰ ਨੂੰ ਖਿਚਿਆ ਤੇ ਆਖਿਆ..ਹਾਂਜੀ ਦਿਲ ਦੇ ਰੋਗਾਂ ਦਾ ਮਾਹਿਰ ਹਾਂ..ਦਿੱਲੀ ਕਾਨ੍ਫ੍ਰੇੰਸ ਵਿਚ ਜਾ ਰਿਹਾ ਹਾਂ..ਨਾਲ ਹੀ ਉਸਨੇ ਕੇਲਾ ਖਾ ਕੇ ਬੈਠੇ ਬੈਠੇ ਨੇ ਕੁੜੇ ਦਾਨ ਵੱਲ ਵਗਾਹ ਮਾਰਿਆ..ਛਿੱਕੜ ਕੂੜੇ ਦਾਨ ਤੋਂ ਬਾਹਰ ਹੀ ਜਾ ਡਿੱਗਾ!
ਸਾਰੇ ਹੱਸ ਪਏ..ਡਾਕਟਰ ਸਾਬ ਨਿਸ਼ਾਨਾ ਜੂ ਖੁੰਜ ਗਏ!
ਆਖਣ ਲੱਗਾ ਜੀ ਇਸ ਮੁਲਖ ਵਿਚ ਰੋਗ ਬਹੁਤ ਵੱਧ ਗਏ ਨੇ..ਇੰਝ ਹੀ ਰਿਸਰਚ ਕਰਕੇ ਦੇਸ਼ ਕੌਂਮ ਦੀ ਥੋੜੀ ਬਹੁਤ ਸੇਵਾ ਕਰ ਲਈਦੀ ਹੈ!
ਫੇਰ ਕੇਂਦਰ ਬਿੰਦੂ ਤੀਜੇ ਵੱਲ ਨੂੰ ਹੋ ਗਿਆ ਤਾਂ ਉਹ ਆਪਣੀ ਸਮਾਜ ਭਲਾਈ ਦੀ ਸੰਸਥਾ ਦੀਆਂ ਢੇਰ ਸਾਰੀਆਂ ਸਿਫਤਾਂ ਕਰਦਾ ਹੋਇਆ ਦੱਸਣ ਲੱਗਾ ਜੀ ਬੱਸ ਇੰਝ ਹੀ ਗਰੀਬਾਂ ਦੀ ਸੇਵਾ ਕਰ ਕੇ ਦੇਸ਼ ਕੌਂਮ ਦੀ ਸੇਵਾ ਵਿਚ ਯੋਗਦਾਨ ਪਾ ਦਈਦਾ!
ਏਨੇ ਨੂੰ ਚੋਥਾ ਗੁਸਲਖਾਨੇ ਵਿਚੋਂ ਵਾਪਿਸ ਆ ਚੁਕਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ