ਛੋਟੀ ਬੇਬੇ———-
ਨਿੱਕੇ ਹੁੰਦੇ ਤੋਂ ਹੀ ਬੈਠਕ ਵਿੱਚ ਲੱਗੀ ਉਹ ਫੋਟੋ ਦੇਖਦੀ ਆਈ ਹਾਂ। ਸਾਂਵਲੇ ਰੰਗ ਦੀ ਉਹ ਸਾਧਾਰਨ ਜਿਹੀ ਦਿੱਖਣ ਵਾਲੀ ਔਰਤ ਦੀ ਫੋਟੋ ਸਾਡੇ ਘਰੇ ਪਤਾ ਨਹੀ ਕਿਉਂ ਲੱਗੀ ਹੋਈ ਸੀ। ਜਦੋਂ ਵੀ ਅਸੀ ਕਿਤੇ ਬਾਹਰ ਜਾਂਦੇ ਜਾਂ ਸਕੂਲ ਵਿੱਚ ਪੇਪਰ ਹੁੰਦੇ ਤਾਂ ਮਾਂ ਨੇ ਕਹਿਣਾ “ਪੁੱਤ ਆਵਦੀ ਛੋਟੀ ਬੇਬੇ ਨੂੰ ਵੀ ਮੱਥਾ ਟੇਕ ਕੇ ਜਾਇਉ”। ਸਾਡੇ ਬਾਪੂ ਤੇ ਅੰਮਾਂ (ਦਾਦੀ) ਨੂੰ ਮਾਂ ਦੀਆਂ ਇਹ ਗੱਲਾਂ ਰਤਾ ਵੀ ਪਸੰਦ ਨਾ ਅਉਦੀਆਂ। ਮੈਨੂੰ ਯਾਦ ਹੈ ਕਿ ਜਦੋਂ ਮੈਂ ਤੇ ਵੀਰ ਪੰਜਵੀਂ ਜਮਾਤ ਦੇ ਪੇਪਰ ਦੇ ਕੇ ਵਿਹਲੇ ਹੋਏ ਸੀ ਤਾਂ ਮਾਂ ਸਾਨੂੰ ਕਿਤੇ ਲੈ ਕੇ ਗਈ ਸੀ, ਕਹਿੰਦੀ ਸੀ ਕਿ ਇਹ ਵੀ ਤੁਹਾਡੇ ਨਾਨਕੇ ਹੀ ਹਨ। ਪਰ ਸਾਡਾ ਨਾਨਕਾ ਘਰ ਤਾਂ ਬਹੁਤ ਵੱਡਾ ਸੀ ਤੇ ਇਹ ਤਾਂ ਬੱਸ ਦੋ ਕੋਠਿਆਂ ਦਾ ਕੱਚਾ ਜਿਹਾ ਘਰ ਸੀ। ਪਰ ਮੈਨੂੰ ਇੰਨਾਂ ਯਾਦ ਹੈ ਕਿ ਉਹਨਾਂ ਨੇ ਸਾਡੇ ਅਉਣ ਦਾ ਚਾਅ ਬਹੁਤ ਕੀਤਾ ਸੀ ਜਵਾਂ ਹੀ ਮੇਰੇ ਨਾਨਕਿਆਂ ਵਾਂਗ। ਬਾਪੂ ਉਦੋਂ ਵੀ ਬੇਬੇ ਨਾਲ ਬਹੁਤ ਗੁੱਸੇ ਹੋਇਆ ਸੀ ਕਿ ਤੂੰ ਭੁੱਬਲ ਵਿੱਚ ਫੂਕਾਂ ਮਾਰਦੀ ਆਂ, ਐਵੇਂ ਮੂੰਹ ਸਿਰ ਕਾਲਾ ਕਰਵਾਵੇਗੀ। ਫੇਰ ਬਾਪੂ ਨੇ ਉਹ ਫੋਟੋ ਲਾਹ ਕੇ ਰੱਖ ਦਿੱਤੀ ਸੀ। ਮਾਂ ਨੇ ਦੋ ਦਿਨ ਰੋਟੀ ਨਾ ਖਾਧੀ ਤੇ ਫੇਰ ਫੋਟੋ ਉਸੇ ਕੰਧ ਤੇ ਆ ਲੱਗੀ। ਉਦੋਂ ਬਹੁਤਾ ਸਮਝ ਤਾਂ ਨਾ ਅਉਦਾਂ ਪਰ ਇਨ੍ਹਾਂ ਪਤਾ ਲੱਗ ਗਿਆ ਸੀ ਕਿ ਇਸ ਫੋਟੋ ਵਾਲੀ ਔਰਤ ਦਾ ਹੀ ਕੋਈ ਰੌਲਾ ਹੈ।
ਅੱਠਵੀਂ ਜਮਾਤ ਵਿੱਚ ਪੜ੍ਹਦੀ ਨੂੰ ਜਦੋੰ ਸੂਬੇਦਾਰਾਂ ਦੀ ਜੀਤਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਮਾਂ ਤੇਰੀ ਨਹੀ ਆ ਤਾਂ ਕਿਨ੍ਹਾਂ ਚਿਰ ਘਰ ਆ ਕੇ ਰੋਈ ਸੀ ਤੇ ਮਾਂ ਨੂੰ ਪੁੱਛਿਆ ਸੀ ਕਿ ਮਾਂ ਤੂੰ ਮੇਰੀ ਅਸਲੀ ਮਾਂ ਨਹੀ? ਉਸਨੇ ਜੱਫੀ ਪਾ ਮੇਰਾ ਮੂੰਹ ਚੁੰਮ ਕਿਹਾ ਕਿ “ਕਮਲੀਏ ਮਾਵਾਂ ਵੀ ਕਿਤੇ ਨਕਲੀ ਹੁੰਦੀਆਂ” ਤੇ ਗੱਲ ਆਈ ਗਈ ਹੋ ਗਈ। ਜਿਵੇਂ ਜਿਵੇਂ ਸਮਝਣ ਜੋਗੀ ਹੋਈ ਤਾਂ ਹੌਲੀ ਹੌਲੀ ਕੰਨਸੋਆ ਮਿਲੀਆਂ ਕਿ ਬਾਪੂ ਦੇ ਦੋ ਵਿਆਹ ਸੀ। ਸ਼ਾਇਦ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਅਸੀ ਸਮਝਣ ਜੋਗੇ ਹੋ ਗਏ ਹਾਂ, ਅੰਮਾਂ ਤੇ ਬਾਪੂ ਦੇ ਲੱਖ ਰੋਕਣ ਤੇ ਵੀ ਇੱਕ ਦਿਨ ਮਾਂ ਨੇ ਸਾਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ