ਆਖ਼ਰੀ ਮਿਲਣੀ”
ਅੱਜ ਮਹਿੰਦਰ ਸਿੰਘ ਲੰਬੜ ਦਾ ਭੋਗ ਤੇ ਅੰਤਿਮ ਅਰਦਾਸ ਸੀ।ਸਾਰਾ ਪਿੰਡ ਤੇ ਰਿਸ਼ਤੇਦਾਰ ਉਹਨਾਂ ਦੇ ਘਰ ਢੁੱਕੇ ਹੋਏ ਸਨ ।ਇਹ ਸੱਭ ਦੇਖ ਕੇ ਮੇਰੀ ਸੋਚ ਉਡਾਰੀ ਮਾਰ ਕੇ 30-35 ਸਾਲ ਪਿੱਛੇ ਪਹੁੰਚ ਗਈ। ਉਦੋਂ ਮਹਿੰਦਰ ਸਿੰਘ ਲੰਬੜ ਜਵਾਨ ਤੇ ਬਹੁਤ ਹੀ ਮਿਹਨਤੀ ਕਿਸਾਨ ਸੀ,ਉਸਦੇ ਦੋਨੋਂ ਮੁੰਡੇ ਪੜ੍ਹੇ ਤਾਂ ਨਹੀਂ ਸਨ ਪਰ ਆਪਣੇ ਪਿਓ ਨਾਲ਼ ਖੇਤਾਂ ਵਿੱਚ ਸਖ਼ਤ ਮਿਹਨਤ ਕਰਦੇ ਸਨ। ਉਸਨੇ ਆਪਣੇ ਵੱਡੇ ਪੁੱਤਰ ਜੀਤੇ ਦਾ ਵਿਆਹ ਕਰ ਦਿੱਤਾ । ਉਸਦੀ ਪਤਨੀ ਕਰਤਾਰ ਕੌਰ ਵੀ ਕੰਮਕਾਰ ਵਿੱਚ ਫੁਰਤੀਲੀ ਸੀ। ਸਮੇਂ ਸਿਰ ਖੇਤ ਵਿੱਚ ਰੋਟੀ ਪਾਣੀ ਪਹੁੰਚਾ ਦਿੰਦੀ ਸੀ। ਸਾਰੇ ਪਸ਼ੂਆਂ ਦਾ ਗੋਹਾ ਕੂੜਾ ਆਪ ਹੀ ਕਰਦੀ । ਉਪਰ ਥਲ਼ੀ ਉਸਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ । ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਆਪਣੇ ਦੋਨਾਂ ਪੋਤਰਿਆਂ ਨਾਲ਼ ਮਹਿੰਦਰ ਸਿੰਘ ਤੇ ਉਸਦੀ ਪਤਨੀ ਜੋਗਿੰਦਰ ਕੌਰ ਦਾ ਬਹੁਤ ਮੋਹ ਸੀ । ਮਹਿੰਦਰ ਸਿੰਘ ਦਾ ਛੋਟੇ ਪੁੱਤਰ ਵੀ ਵਿਆਹਿਆ ਗਿਆ। ਘੁੱਗ ਵਸਦਾ ਪਰਿਵਾਰ ਸੀ ਉਹਨਾਂ ਦਾ । ਸਾਰੇ ਪਿੰਡ ਵਿੱਚ ਠੁੱਕ ਵੱਜਦੀ ਸੀ । ਪਿੰਡ ਦੇ ਮੋਹਰੀ ਬੰਦਿਆਂ “ਚ ਨਾਂ ਬੋਲਦਾ ਸੀ ਲੰਬਰਦਾਰਾਂ ਦਾ। ਵੇਖਦੇ ਵੇਖਦੇ ਮਹਿੰਦਰ ਸਿੰਘ ਦੇ ਦੋਨੋਂ ਮੁੰਡੇ ਬਾਹਰ ਚਲੇ ਗਏ।ਛੋਟਾ ਇਟਲੀ ‘ਚ ਤੇ ਵੱਡਾ ਜੀਤਾ ਇੰਗਲੈਂਡ । ਛੋਟਾ ਤਾਂ ਇਟਲੀ “ਚ ਪੱਕਾ ਹੋ ਗਿਆ ਪਰ ਜੀਤਾ ਇੰਗਲੈਂਡ “ਚ ਪੱਕਾ ਨਾ ਹੋਇਆ । ਸਾਰੀ ਉਮਰ ਕਰਤਾਰ ਕੌਰ ਨੇ ਵੀ ਬਹੁਤ ਕੰਮ ਕੀਤਾ ।ਆਪਣੇ ਸੱਸ ਸਹੁਰੇ ਦੀ ਬਹੁਤ ਸੇਵਾ ਕੀਤੀ ਤੇ ਆਪਣੇ ਬੱਚਿਆਂ ਨੂੰ ਵੀ ਪਾਲਿਆ । ਉਸਦੀ ਸਾਰੀ ਜਵਾਨੀ ਆਪਣੇ ਪਤੀ ਦੇ ਵਾਪਸ ਆਉਣ ਦੀ ਆਸ ਵਿੱਚ ਬੀਤ ਗਈ । ਪਰ ਆਪਣੇ ਬੱਚਿਆਂ ਨੂੰ ਵੇਖ ਕੇ ਪਤੀ ਦਾ ਵਿਛੋੜਾ ਕੁਝ ਸਮੇਂ ਲਈ ਭੁੱਲ ਜਾਂਦੀ। ਪੈਸੇ ਦੀ ਘਰ ਵਿੱਚ ਕੋਈ ਕਮੀ ਨਹੀਂ ਸੀ। ਮਹਿੰਦਰ ਸਿੰਘ ਦਾ ਛੋਟਾ ਮੁੰਡਾ ਆਪਣੇ ਪਰਿਵਾਰ ਨਾਲ਼ ਇਟਲੀ ਹੀ ਰਹਿ ਰਿਹਾ ਸੀ। ਜੀਤਾ ਕੰਮ ਕਰ ਕਰ ਕੇ ਪੈਸੇ ਭੇਜੀ ਜਾ ਰਿਹਾ ਸੀ। ਘਰ ਵਿੱਚ ਲਹਿਰਾਂ ਬਹਿਰਾਂ ਸਨ । ਮਹਿੰਦਰ ਸਿੰਘ ਨੇ ਕਹਿੰਦੀ ਕਹਾਉਂਦੀ ਕੋਠੀ ਪਾਈ ਸਾਰੇ ਪਿੰਡ ਤੇ ਸਕੀਰੀਆਂ ਨੂੰ ਪਾਠ ਤੇ ਬੁਲਾ ਕੇ ਕੋਠੀ ਦੀ ਚੱਠ ਕੀਤੀ । ਸਮਾਂ ਬੀਤਦਾ ਗਿਆ। ਜੀਤੇ ਦਾ ਕਹਿਣਾ ਸੀ ਕਿ ਉਹ ਪੱਕਾ ਹੋ ਕੇ ਹੀ ਵਾਪਸ ਆਵੇਗਾ ।ਜੀਤੇ ਦੇ ਦੋਨੋਂ ਪੁੱਤਰ ਵੀ ਵਿਆਹੇ ਗਏ ਪਰ ਜੀਤਾ ਆਪ ਕਦੇ ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ