ਕਹਾਣੀ ਓੁਡੀਕ
ਦਰੱਖਤ ਦੀ ਛਾਵੇਂ ਖਡ਼੍ਹੀ, ਮੇਹਰ ਕੌਰ ਦੀਆਂ ਅੱਖਾਂ, ਕਚਹਿਰੀ ਦੇ ਗੇਟ ਵੱਲ ਟਿਕੀਆਂ ਹੋਈਆਂ ਸਨ । ਪਰ ਜੀਤੇ ਨੂੰ ਅਜੇ ਵੀ ਜੇਲ੍ਹ ਚੋਂ , ਪੁਲਸ ਵਾਲੇ ਲੈ ਕੇ ਨਹੀਂ ਆਏ ਸਨ ਪੈਰਾਂ ਭਾਰ ਬੈਠਦਿਆਂ, ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ।ਵਾਹਿਗੁਰੂ ਮਿਹਰ ਕਰੀਂ, ਅੱਗੇ ਤਾਂ ਐਸ ਵੇਲੇ ਤਕ ਲੈ ਆਉਂਦੇ ਹਨ ।ਅੱਜ ਕਿਉਂ ਦੇਰ ਹੋਈ ਐ ? ਰੱਬਾ ਸੁੱਖ ਰੱਖੀਂ ।
ਉਸ ਨੂੰ ਦੂਰੋਂ ਪੁਲਸ ਵਾਲੇ ਜੀਤੇ ਨੂੰ ਲੈ ਕੇ ਆਉਂਦੇ ,ਨਜ਼ਰੀਂ ਪਏ ।ਤੇਜ ਕਦਮ ਉਸ ਵੱਲ ਵਧੇ , ਮੱਥਾ ਟੇਕਦਾ ਬੀਬੀ, ਜੁੱਗ ਜੁੱਗ ਜੀ ,ਮੇਰਾ ਪੁੱਤ ,ਕੀ ਗੱਲ ਲੇਟ ਹੋ ਗਏ ਅੱਜ ?ਗੱਲਾਂ ਕਰਦੇ ,ਕਰਦੇ ,ਬਖਸ਼ੀਖਾਨੇ ਜਾ ਸਿਪਾਹੀਆਂ ਨੇ ਜੀਤੇ ਨੂੰ ਬੰਦ ਕਰ ਤਾ ।ਬਖ਼ਸ਼ੀਖਾਨਾ ਉਹ ਹੁੰਦਾ ਹੈ ,ਜਿੱਥੇ ਤਰੀਕ ਦੀ ਆਵਾਜ਼ ਪੈਣ ਤੋਂ ਪਹਿਲਾਂ ਮੁਜਰਮਾਂ ਨੂੰ ਰੱਖਿਆ ਜਾਂਦਾ ਹੈ। ਬੀਬੀ ਕਿਉਂ ਤੰਗ ਹੁੰਦੀ ਹੈ ?ਪੁੱਤਰਾ, ਤੈਨੂੰ ਦੇਖਣ ਨੂੰ ਤਰਸੀ ਰਹਿੰਦੀ ਹਾਂ ।ਲਗਦਾ ,ਮਾਂ ਅੱਜ ਕੋਈ ਫੈਸਲਾ ਹੋ ਜੂ ।ਏਨੀ ਦੇਰ ਨੂੰ ,ਜੱਜ ਦੀ ਆਵਾਜ਼ ਪੈ ਗਈ ।ਜੀਤੇ ਨੂੰ ਜੱਜ ਦੇ ਕਮਰੇ ਵੱਲ ਪੁਲਸੀਏ ਲੈ ਗਏ ।
ਬਾਹਰ ਖਡ਼੍ਹੀ ਮੇਹਰ ਕੌਰ ਦੇ, ਹੱਥ ਰੱਬ ਵੱਲ ਅਰਦਾਸ ਕਰਨ ਚ ਜੁੜੇ ਰਹੇ। ਅੱਜ ਕੁੱਝ ,ਸਮਾਂ ਜ਼ਿਆਦਾ ਲੱਗਾ, ਕੋਈ ਅੱਧੇ ਘੰਟੇ ਬਾਅਦ ,ਜੀਤੇ ਨੇ ਆਵਾਜ਼ ਮਾਰੀ ਬੀਬੀ ਆਜਾ ,ਹੁਣ, ਇੱਥੇ ਨਹੀ ਉਡੀਕਣਾ ਪੈਣਾ ,ਸਜ਼ਾ ਬੋਲ ਗਈ ,ਪੰਜ ਸਾਲਾਂ ਦੀ। ਹੁਣ, ਤੂੰ ਜੇਲ੍ਹ ਆ ਜਾਇਆ ਕਰੀਂ। ਆਪਣਾ ਖਿਆਲ ਰੱਖੀਂ, ਕਹਿੰਦੇ ਜੀਤੇ ਨੂੰ ਪੁਲਸ ਵਾਲੇ ਗੱਡੀ ਚ ਚੜ੍ਹਾ ਲੈ ਗਏ ।
ਸਜ਼ਾ ਵਾਲੀ ਗੱਲ ਸੁਣ ਕੇ , ਮੇਹਰ ਕੌਰ ਪੱਥਰ ਹੀ ਹੋ ਗਈ ।ਉਸ ਦੀਆਂ ,ਸੋਚਾਂ ਦੀ ਲੜੀ ਫਿਲਮ ਬੰਨ੍ਹ ਚੱਲ ਪਈ। ਜੀਤਾਂ ਮਾਂ ਬਾਪ ਦਾ ,ਇਕਲੌਤਾ ਤੇ ਸਾਊ ਪੁੱਤਰ ਸੀ। ਬਾਪੂ ਦੀ ਮੌਤ ਤੋਂ ਬਾਅਦ, ਉਹ ਨੇੜੇ ਸ਼ਹਿਰ ਚ ਇਕ ਫੈਕਟਰੀ ਚ ਕੰਮ ਕਰਨ ਲੱਗ ਪਿਆ ਸੀ। ਸਵੇਰੇ ਕੰਮ ਤੇ ਜਾਂਦਾ ਅਤੇ ਸ਼ਾਮ ਨੂੰ ਸਿੱਧਾ ਘਰ ਆਉਂਦਾ ਸੀ। ਇਕ ਦਿਨ ,ਉਹ ਕੰਮ ਤੋਂ ਘਰ ਆ ਰਿਹਾ ਸੀ ।ਪਿੰਡ ਦੇ ਬਾਹਰ ਹੀ, ਤਿੰਨ ਵੈਲੀ ਜਿਹੇ ਮੁੰਡੇ ,ਰਾਣੋ ਨੂੰ ਘੇਰੀ ਖੜ੍ਹੇ ਸਨ। ਰਾਣੋ ਉਨ੍ਹਾਂ ਦੇ ਪਿੰਡ ਦੇ ਪੰਚ ਦੀ ਕੁੜੀ ਸੀ। ਉਹ ਸ਼ਾਇਦ ,ਅੱਜ ਕਾਲਜੋਂ ਲੇਟ ਹੋ ਗਈ ਸੀ ।ਜੀਤੇ ਨੇ ਸਾਈਕਲ ਰੋਕ, ਲਲਕਾਰਾ ਮਾਰਿਆ ।ਮੁੰਡੇ ,ਕੁਝ ਪਿੱਛੇ ਹਟ ਗਏ। ਭੈਣੇ ,ਤੂੰ ਘਰ ਚੱਲ ਕਹਿੰਦਿਆਂ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ