ਨੀਵੀਂ ਅੱਖ
ਇਥੇ ਮੈਨੂੰ ਇੱਕ ਘਟਨਾ ਯਾਦ ਆ ਗਈ, 2013 ਦੇ ਸ਼ੁਰੂਆਤੀ ਮਹੀਨਿਆਂ ਦੀ ਗੱਲ ਹੋਊ, ਸਾਡੀ ਮਨੀਪੁਰ ਤੋਂ ਬਠਿੰਡਾ-ਪੰਜਾਬ ਬਦਲੀ ਹੋ ਚੁੱਕੀ ਸੀ। ਇੱਕ ਫੌਜੀ ਅਫਸਰ ਦੀ ਵਹੁਟੀ ਜੋ ਮੇਰੀ ਸਹੇਲੀ ਸੀ ਮੈਨੂੰ ਉਹ ਆਖਿਰੀ ਵਾਰ ਇੰਫਾਲ ਦੇ ਈਮਾਂ ਮਾਰਕੀਟ ਬਜ਼ਾਰ ਵਿੱਚ ਲੈ ਗਈ। ਕਿਉਂਕਿ ਉਥੇ ਦਹਿਸ਼ਤ ਗਰਦੀ ਦਾ ਮਾਹੌਲ ਹੈ ਇਸ ਲਈ ਅਸਾਮ ਰਾਇਫਲ ਅਤੇ ਸਿੱਖ ਯੂਨਿਟ ਦੇ ਜਵਾਨ ਬਜ਼ਾਰ ਵਿੱਚ ਪਰੇਡ ਕਰਦੇ ਰਹਿੰਦੇ ਹਨ।
ਸਾਡੇ ਸਾਹਮਣੇ ਕੋਈ ਦੱਸ ਕੁ ਸਿੱਖ ਜਵਾਨਾਂ ਦੀ ਇੱਕ ਟੁਕੜੀ ਅਸਲੇ ਸਮੇਤ ਲਾਈਨ ਵਿੱਚ ਜਾ ਰਹੀ ਸੀ। ਇਕ ਦਮ ਦੋ ਮਨੀਪੁਰੀ ਔਰਤਾਂ ਨੇ ਆਪਣੀ ਭਾਸ਼ਾ ਵਿੱਚ ਰੌਲਾ ਪਾ ਦਿੱਤਾ, ਸਭ ਲੋਕ ਉਹਨਾਂ ਵੱਲ ਧਿਆਨ ਦੇਣ ਲੱਗੇ, ਮੈਂ ਦੇਖਿਆ ਉਸ ਟੁਕੜੀ ਦੇ ਮੁਖੀ ਜੇ ਸੀ ਓ ਸਾਹਬ ਨੇ ਇਕ ਜਵਾਨ ਤੂੰ ਫੜ ਕੇ ਪੰਜ ਛੇ ਥੱਪੜ ਜੜ ਦਿਤੇ ਅਤੇ ਉਸ ਨੂੰ ਬਹੁਤ ਗੁੱਸਾ ਕੀਤਾ, ਫਿਰ ਉਸ ਜਵਾਨ ਨੇ ਉਨ੍ਹਾਂ ਔਰਤਾਂ ਤੋਂ ਮਾਫ਼ੀ ਮੰਗੀ। ਦਸ ਮਿਨਟ ਵਿੱਚ ਇਹ ਸਭ ਕੁਝ ਹੋ ਗਿਆ। ਤੇ ਸਾਨੂੰ ਪਤਾ ਚੱਲਿਆ ਕਿ ਉਹ ਬੰਦੇ ਨੇ ਲੰਘਦੇ ਲੰਘਦੇ ਉਹਨਾਂ ਔਰਤਾਂ ਨੂੰ ਛੇੜ ਦਿੱਤਾ ਸੀ। ਮੈਨੂੰ ਸਾਬਤ ਸੂਰਤ ਸਿੱਖ ਜੇਸੀਓ ਸਾਹਿਬ ਦੀ ਕਾਰਵਾਈ ਤੇ ਫ਼ਖ਼ਰ ਮਹਿਸੂਸ ਹੋਇਆ, । ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ