ਜਿੰਦਗੀ ਜਿਉਣ ਦੀਆਂ ਵੰਨਗੀਆਂ..ਇੱਕ ਵੰਨਗੀ ਵੇਹਲੇ ਟਾਈਮ ਹੇਠਾਂ ਸੋਫਾ..ਹੱਥ ਵਿਚ ਰਿਮੋਟ..ਫੇਰ ਕੰਧ ਤੇ ਟੰਗੇ ਸ਼ੀਸ਼ੇ ਤੇ ਜੋ ਮਰਜੀ ਵੇਖੀ ਜਾਓ..ਅਖੀਰ ਦੋ ਢਾਈ ਘੰਟਿਆਂ ਬਾਅਦ ਭੁੱਲ ਜਾਂਦਾ ਕੇ ਇਹ ਸ਼ੁਰੂਆਤ ਹੋਈ ਕਿਥੋਂ ਸੀ..ਫੇਰ ਇਸੇ ਘਚ ਘਰੋੜ ਵਿਚ ਨੀਂਦਰ ਆ ਜਾਂਦੀ..ਫੇਰ ਅਗਲੇ ਦਿਨ ਦੀ ਸ਼ੁਰੂਆਤ..ਓਹੀ ਰੁਟੀਨ..ਬੋਰੀਅਤ..ਖਿੱਝ-ਖਿਜਾਈ..ਡਿਪ੍ਰੈਸ਼ਨ ਅਤੇ ਹੋਰ ਵੀ ਕਿੰਨਾ ਕੁਝ!
ਕੱਲ ਮਨ ਮੌਜ ਵਿਚ ਆਇਆ..ਮੁਹਾਰਾਂ ਡੇਢ ਸੌ ਕਿਲੋਮੀਟਰ ਦੂਰ ਝੀਲ ਵੱਲ ਮੁੜ ਗਈਆਂ..ਮੰਡ ਵਰਗਾ ਇਲਾਕਾ..ਅੰਤਾਂ ਦਾ ਮੱਛਰ..ਮੱਛਰਾਂ ਨੂੰ ਖਾਂਦੀਆਂ ਚਿੜੀਆਂ..ਚਿੜੀਆਂ ਨੂੰ ਖਾਂਦੇ ਬਾਜ..ਬਾਜਾਂ ਮਗਰ ਉੱਡਦੇ ਪੰਖੇਰੂ ਜਿਹਨਾਂ ਦੇ ਸ਼ਾਇਦ ਆਂਡੇ ਜਾਂ ਬੱਚੇ ਖਾਦੇ ਹੋਣੇ..ਬਦਲਾ ਲਊ ਬਿਰਤੀ..ਸੜਕ ਤੇ ਮਰਿਆ ਪਿਆ ਹਿਰਨ..ਕੋਲ ਖਲੋਤਾ ਟਰੱਕ..ਏਧਰ ਓਧਰ ਵੇਖਦੇ ਕੁਝ ਮੂਲ ਵਾਸੀ..ਸ਼ਾਇਦ ਮੀਟ ਰਿੰਨ੍ਹਣ ਦੀਆਂ ਵਿਉਂਤਾਂ ਸਨ..ਇਥੇ ਬਤਖ਼ ਮਾਰਨੀ ਵੱਡਾ ਜੁਰਮ..ਤਾਂ ਵੀ ਕਈ ਮਾਰ ਕੇ ਖਾ ਜਾਂਦੇ..ਅੰਤਾਂ ਦੀ ਗਰਮੀ..ਛੱਬੀ ਡਿਗਰੀ ਵਿਚ ਬੱਸ ਹੋ ਜਾਂਦੀ..ਫੇਰ ਕਿਧਰੋਂ ਚੜ ਆਈ ਕਾਲੀ ਘਨਕੋਰ ਘਟਾ..ਅੰਤਾਂ ਦਾ ਮੀਂਹ..ਲੱਕ ਲੱਕ ਉਚਾ ਘਾਹ..ਪਰ ਅੰਦਰ ਸੱਪ ਕੀਟ ਪਤੰਗਾ ਬਿਲਕੁਲ ਵੀ ਨਹੀਂ..!
ਬਿਰਤੀ ਪੈਂਤੀ ਸਾਲ ਪਿੱਛੇ ਮੁੜ ਗਈ..ਮੰਡ ਵਿਚ ਵਿਚਰਦਾ ਬਾਬਾ ਮਾਨੋਚਾਹਲ..ਛੰਨਾ ਭੋਏਂ ਤੋਂ ਉੱਚੀਆਂ ਬਣਾਇਆ ਕਰਦੇ..ਸੱਪ ਸੁੱਪ ਹੀ ਨਾ ਚੜ ਜਾਵੇ..ਪਰ ਦੱਸਦੇ ਸੱਪ ਵੀ ਨਹੀਂ ਸਨ ਲੜਿਆ ਕਰਦੇ..ਜਾਣਦੇ ਸਨ ਕੇ ਇਹ ਵੀ ਤਾਂ ਸਾਡੇ ਵਾਂਙ ਹੋਂਦ ਦੀ ਲੜਾਈ ਲੜਦੇ..ਇੱਕ ਵੇਰ ਕਿਸੇ ਲਿਖ ਦਿੱਤਾ..ਗ੍ਰਹਿ ਮੰਤਰੀ ਬੂਟਾ ਸਿੰਘ ਨੇ ਇਸਨੂੰ ਕੋਠੀ ਲੈ ਕੇ ਦਿੱਤੀ..ਕੁਝ ਪੱਤਰਕਾਰ ਗਏ..ਪੰਦਰਾਂ ਫੁੱਟ ਉੱਚੀ ਕਾਨਿਆਂ ਦੀ ਛੰਨ ਤੇ ਬੈਠਾ ਆਖਣ ਲੱਗਾ..ਆਹ ਵੇਖ ਲਵੋ ਬੂਟਾ ਸਿੰਘ ਦੀ ਕੋਠੀ..!
ਵਰਤਮਾਨ ਵੱਲ ਮੁੜ ਆਇਆ..ਜਿੰਦਗੀ ਇੱਕ ਸ਼ੰਘਰਸ਼ ਦਾ ਨਾਮ..ਆਪਣੇ ਤੋਂ ਮਾੜੇ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ