ਵਕਤ ਤੇ ਸਿਆਣਪ
ਦੀਪ ਦੀ ਉਮਰ ਬਹੁਤ ਛੋਟੀ ਦਾ ਸੀ, ਜਦੋਂ ਉਸਦੇ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਗਿਆ। ਛੋਟੀ ਉਮਰ ਵਿੱਚ ਹੀ ਉਹ ਆਪਣੇ ਪਿਤਾ ਵਾਲੀ ਨੌਕਰੀ ਤੇ ਲੱਗ ਗਿਆ। ਪਰ ਵਕਤ ਦੇ ਥਪੇੜਿਆਂ ਨੇ ਉਸ ਨੂੰ ਉਮਰ ਤੋਂ ਪਹਿਲਾਂ ਹੀ ਸਿਆਣਾ ਬਣਾ ਦਿੱਤਾ। ਮਾਂ ਦੀ ਦੇਖਭਾਲ, ਭਰਾ ਦੀ ਪੜ੍ਹਾਈ ਤੇ ਜਿਸ ਉਮਰ ਵਿੱਚ ਬੱਚੇ ਕਾਲਜ ਜਾ ਕੇ ਮਸਤੀ ਭਰਿਆ ਜੀਵਨ ਬਤੀਤ ਕਰਦੇ ਹਨ, ਉਹ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦੱਬਿਆ ਗਿਆ ਸੀ।
ਪਰ ਉਸ ਨੇ ਜ਼ਿੰਦਗੀ ਦੇ ਇਸ ਚੈਲੰਜ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਨਾ ਕੋਈ ਨਸ਼ਾ, ਨਾ ਕੋਈ ਬੁਰੀ ਆਦਤ ਸੀ। ਉਹ ਜਿੱਥੇ ਨੌਕਰੀ ਕਰਦਾ ਸੀ, ਉੱਥੇ ਸਾਰੇ ਲੋੜਵੰਦਾ ਦੀ ਮਦਦ ਲਈ ਹਰ ਪਲ ਤਿਆਰ ਰਹਿੰਦਾ। ਜਦੋਂ ਵੀ ਕਦੀ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਤਾਂ ਉਹ ਵੀ ਦੀਪ ਕੋਲ ਪੂਰੀ ਆਸ ਲੈ ਕੇ ਆਉਂਦੇ। ਉਹਨਾਂ ਨੂੰ ਪਤਾ ਸੀ ਵੀ ਇੱਥੋਂ ਅਸੀਂ ਕਦੀ ਉਹ ਖਾਲੀ ਹੱਥ ਨਹੀਂ ਮੁੜਣਗੇ। ਉਹ ਕਦੀ ਵੀ ਕਿਸੇ ਤੋਂ ਪੈਸੇ ਵਾਪਸ ਨਹੀਂ ਸੀ ਲੈਂਦਾ। ਜਦੋਂ ਕਿ ਉਸ ਤੋਂ ਵੱਧ ਤਨਖਾਹ ਵਾਲੇ ਹਫਤੇ ਬਾਅਦ ਹੀ ਪੈਸੇ ਵਾਪਸ ਮੰਗਣ ਲੱਗ ਜਾਂਦੇ ਸਨ।
ਕਰੋਨਾ ਸਮੇਂ ਇੱਕ ਬੰਦੇ ਦਾ ਫੋਨ ਆਇਆ। ਵਿਚਾਰਾ ਬਹੁਤ ਮੁਸੀਬਤ ਵਿੱਚ ਸੀ। ਦੀਪ ਆਪਣੀ ਮਾਂ ਕੋਲ ਬੈਠਾ ਸੀ। ਉਸ ਦੀ ਮਾਂ ਵੀ ਮਦਦ ਕਰਨ ਤੋਂ ਕਦੀ ਨਾ ਰੋਕਦੀ। ਉਹ ਬੰਦਾ ਰੋ-ਰੋ ਕੇ ਕਹਿ ਰਿਹਾ ਸੀ ਵੀ ਮੈਨੂੰ ਪੁਲਿਸ ਵਾਲੇ ਲੰਘਣ ਨਹੀਂ ਦੇ ਰਹੇ। ਮੈਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ। ਦੀਪ ਨੇ ਆਪਣੀ ਮਾਂ ਨੂੰ ਕਿਹਾ ਵੀ ਉੱਠੋ ਮੇਰੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ