ਕਹਿਣੇਕਾਰ —–
2 ਸਾਲ ਤੋਂ ਉੱਤੇ ਹੋ ਗਏ ਜੋਰਾ ਸਿੰਘ ਤੇ ਰੇਸ਼ਮ ਕੌਰ ਨੂੰ ਕੈਨੈਡਾ ਆਇਆਂ। ਬੇਟਾ ਤੇ ਬੇਟੀ ਦੇ ਪ੍ਰੀਵਾਰ ਇੱਥੇ ਚਿਰਾਂ ਤੋਂ ਸੈਟ ਆ।ਇਹ ਆਪ ਦੋਨੋਂ ਪੰਜਾਬ ਚ ਚੰਗੇ ਰੁਤਬਿਆਂ ਤੇ ਰਹੇ। ਨਾ ਚਾਹੁੰਦੇ ਹੋਏ ਵੀ ਬਚਿਆਂ ਦੀ ਜਿਦ ਅੱਗੇ ਸਿਰ ਝੁਕਾਣਾ ਪਿਆ ਤੇ ਆ ਗਏ।
ਇਥੋਂ ਦੀ ਰਹਿਣੀ ਸਹਿਣੀ, ਖਾਣ ਪੀਣ ਤੇ ਹੋਰ ਵੀ ਤੌਰ ਤਰੀਕੇ ਭਾਵੇਂ ਚੰਗੇ ਨਾ ਲਗਦੇ ਪਰ ਫਿਰ ਵੀ ਆਪਣੇ ਆਪ ਨੂੰ ਢਾਲ ਲਿਆ। ਪੁੱਤ-ਨੂੰਹ ਪੂਰਾ ਮਾਣ ਦਿੰਦੇ, ਪੋਤਾ-ਪੋਤੀ ਵੀ ਸਾਹੀਂ ਜੀਣ ਲਗੇ।
ਪੜੇ ਲਿਖੋ ਹੋਣ ਕਰਕੇ ਆਧੁਨਿਕ ਤਕਨੀਕਾਂ ਦੇ ਬੁਰੇ ਭਲੇ ਅਸਰਾਂ ਤੋਂ ਜਾਣਦੇ ਸੀ। ਰੇਸ਼ਮ ਕੌਰ ਅਕਸਰ ਟੋਕਦੀ
“ਘਰ ਇੱਥੇ ਪੂਰੀ ਤਰਾਂ ਸੀਲ ਆ। ਤਾਜੀ ਹਵਾ ਆਂਦੀ ਜਾਂਦੀ ਨਹੀਂ। ਸਾਫ ਸਫਾਈ ਲਈ ਬਹੁਤੇ ਕੈਮੀਕਲ ਨਾ ਵਰਤਿਆ ਕਰੋ।ਅੰਦਰੋਂ ਅੰਦਰ ਸਰੀਰ ਤੇ ਮਾੜਾ ਅਸਰ ਕਰਦੇ ਇਹ। ਸਾਫ ਪਾਣੀ ਨਾਲ ਵੀ ਚੀਜਾਂ ਸਾਫ ਹੋ ਜਾਂਦੀਆਂ।
“ਮੰਮੀ ! ਪਰੌਪਰ ਸਫਾਈ ਲਈ ਇਹੀ ਵਰਤਣੇ ਪੈਂਦੇ”
ਇੰਹਨਾ ਆਕੇ ਜਿਆਦਾਤਰ ਖਾਣਾ ਘਰੇ ਬਣਾਣਾ ਸ਼ੁਰੂ ਕੀਤਾ।ਇਹ ਸਮਝਾਕੇ
“ਇਹ healthy (ਸਿਹਤ ਲਈ ਠੀਕ)ਹੁੰਦਾ ਨਾਲੇ ਸਾਫ ਸੁਥਰਾ ਤਾਜਾ ਹੁੰਦਾ।ਇਹਨਾਂ ਸਾਸਾਂ, ਡਿਪਾਂ ਚਟਣੀਆਂ ਚ ਪਤਾ ਨੀ ਕਿੰਨੇ ਕੈਮੀਕਲ ਹੁੰਦੇ। ਰੋਜ ਖਾਣ ਨਾਲ ਸੇਹਤ ਨੂੰ ਖਰਾਬ ਕਰਦੇ”
ਥੋੜੇ ਦਿਨਾਂ ਬਾਅਦ
“ਮੰਮੀ ਰੋਜ ਰੋਜ ਨੀ ਖਾਧਾ ਜਾਂਦਾ ਇਹ ਇੰਡੀਅਨ ਖਾਣਾ। ਸਾਰੇ ਬਾਹਰ ਦਾ ਖੁਸ਼ ਹੋਕੇ ਖਾਂਦੇ। ਤੁਸੀਂ ਆਪਣੇ ਲਈ ਬਣਾ ਲਿਆ ਕਰੋ”
ਜੋਰਾ ਸਿੰਘ ਨੇ ਘਰ ਪਿਛਲੇ ਲਾਅਨ ਵਿਚ ਉੱਗੇ ਘਾਹ ਵੇਖਕੇ ਕਿਹਾ ਸੀ
” ਕਾਕਾ! ਜਿੰਮ ਚ ਜਾਕੇ ਪੈਸੇ ਖਰਚਦੇ ਓ। ਘਾਹ ਘੂਹ ਕਟਣ ਤੇ ਬਾਗਵਾਨੀ ਕਰਨ ਨਾਲ ਵੀ ਕਸਰਤ ਹੋ ਜਾਂਦੀ”
“ਭਾਪਾ ਜੀ ਇਕ ਚੀਨੇ ਨਾਲ ਪੱਕਾ ਠੇਕਾ ਕੀਤਾ ਹੋਇਆ। ਉਹੀ ਕਟਦਾ। ਹੁਣ ਉਹ ਚੀਨ ਗਿਆ ਹੋਇਆ”
ਜੋਰਾ ਸਿੰਘ ਨੇ ਇਹ ਕੰਮ ਆਪ ਸ਼ੁਰੂ ਕਰ ਦਿੱਤਾ।
ਰੇਸ਼ਮ ਕੌਰ ਦਾ ਜੀ ਕਰਦਾ ਸਵੇਰੇ ਉੱਠ ਸਾਰਿਆਂ ਨੂੰ ਚਾਹ ਕੌਫੀ ਹੱਥੀਂ ਦਿਆਂ, ਖੁਆ ਕੇ ਤੋਰਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ