ਤੇਰੀ ਕੋਈ ਆਖਰੀ ਇੱਛਾ ਹੈ, ਤਾਂ ਦਸ, ਪੂਰੀ ਕੀਤੀ ਜਾਏਗੀ” ਫਾਂਸੀ ਲਾਉਣ ਤੋਂ ਪਹਿਲਾਂ ਬਾਦਸ਼ਾਹ ਨੇ ਇੱਕ ਨਾਮੀ ਚੋਰ ਨੂੰ ਪੁੱਛਿਆ।
“ਹਜੂਰ! ਮੈਂ ਚਾਹੁੰਦਾ ਹਾਂਕਿ ਮੈਂ ਆਪਣਾ ਹੁਨਰ, ਆਪਣੀ ਵਿੱਦਿਆ ਏਥੇ ਛੱਡ ਕੇ ਜਾਵਾਂ, ਨਹੀਂ ਤਾਂ ਓਹ ਮੇਰੇ ਨਾਲ ਹੀ ਲੁਪਤ ਹੋ ਜਾਏਗੀ!”
“ਅਜਿਹਾ ਕੀ ਹੁਨਰ ਤੇਰੇ ਕੋਲ?”
“ਜੀ! ਮੈਂ ਘੋੜਾ ਉਡਾਉਣ ਦੀ ਵਿੱਦਿਆ ਜਾਣਦਾ ਹਾਂ, ਜੇ ਮੈਨੂੰ ਇੱਕ ਸਾਲ ਦਾ ਸਮਾਂ ਬਖਸ਼ ਦਿਓ ਤਾਂ ਮੈਂ ਤੁਹਾਡੇ ਘੋੜੇ ਨੂੰ ਉੱਡਣਾ ਸਿੱਖਾਂ ਦਿਆਂਗਾ!”
“ਸੱਚਮੁਚ! ਜੇ ਇਸ ਤਰ੍ਹਾਂ ਹੈ, ਤਾਂ ਜਾ ਤੈਨੂੰ ਇੱਕ ਸਾਲ ਦਾ ਸਮਾਂ ਬਖਸ਼ਿਆ ….ਪਰ ਜੇ ਤੂੰ ਝੂਠਾ ਹੋਇਆ, ਤਾਂ ਆਪਣਾ ਹਸ਼ਰ ਜਰੂਰ ਸੋਚ ਲਵੀਂ!”
“ਮਿਹਰਬਾਨੀ ਹਜੂਰ! ਏਸ ਦੇ ਲਈ ਮੈਨੂੰ ਆਪਣਾ ਮਨਪਸੰਦ ਘੋੜਾ ਤੇ ਮੇਰੇ ਤੇ ਓਸਦੇ ਗੁਜਾਰੇ ਲਈ ਥੋੜਾ ਖਰਚਾ-ਪਾਣੀ ਵੀ ਦੇਣ ਦੀ ਕ੍ਰਿਪਾਲਤਾ ਕਰੋ!”
ਬਾਦਸ਼ਾਹ ਨੇ ਆਪਣਾ ਮਨਪਸੰਦ ਘੋੜਾ ਤੇ ਨਾਲ ਬਹੁਤ ਸਾਰੀ ਧੰਨ ਦੋਲਤ ਦੇ ਕੇ ਚੋਰ ਨੂੰ ਇੱਕ ਸਾਲ ਲਈ ਛੱਡਣ ਦਾ ਹੁਕਮ ਸੁਣਾ ਦਿੱਤਾ।
“ਕੀ ਤੁਸੀਂ ਸੱਚਮੁਚ ਘੋੜਾ ਉਡਾਉਣਾ ਜਾਣਦੇ ਹੋ, ਜਾ ਫੇਰ ਸਜਾ ਤੋਂ ਬਚਣ ਲਈ ਝੂਠ ਬੋਲਿਆ ਹੈ?” ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ