ਤੀਜੀ ਜਮਾਤ ਵਿਚ ਹੋਵਾਂਗਾ..ਪਿਤਾ ਜੀ ਬਟਾਲੇ ਲਾਗੇੇ ਛੀਨੇ ਰੇਲਵੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..ਉਹ ਹਰ ਰੋਜ ਸ਼ਾਮੀਂ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਟੇਸ਼ਨ ਤੇ ਲੈ ਜਾਇਆ ਕਰਦੇ..!
ਇੱਕ ਦਿਨ ਇੰਝ ਹੀ ਬੈਠਾ ਸਾਂ ਬਾਹਰ ਰੌਲਾ ਪੈ ਗਿਆ ਕੇ ਕੋਈ ਬੰਦਾ ਗੱਡੀ ਥੱਲੇ ਆ ਗਿਆ..!
ਅਸੀਂ ਬਾਹਰ ਨੂੰ ਦੌੜੇ..ਮੈਨੂੰ ਘਰੇ ਭੇਜ ਦਿੱਤਾ ਪਰ ਮੈਂ ਸਭ ਕੁਝ ਲੁਕ ਕੇ ਵੇਖਦਾ ਰਿਹਾ..ਉਹ ਤਕੜੇ ਜੁੱਸੇ ਵਾਲਾ ਨੌਜੁਆਨ ਸੀ..ਰੇਲਵੇ ਪੁਲਸ ਨੇ ਉਸਦੀ ਦੇਹ ਫੱਟੇ ਤੇ ਰੱਖ ਪਲੇਟਫਾਰਮ ਤੇ ਲੈ ਆਂਦੀ..!
ਘੜੀ ਕੂ ਮਗਰੋਂ ਹੀ ਸਾਮਣੇ ਪੈਦੇ ਪਿੰਡ ਕੈਲੇ ਕਲਾਂ ਤੋਂ ਕਿੰਨੇ ਸਾਰੇ ਲੋਕ ਨੱਸੇ ਆਏ..ਉਸਦੀ ਨਵੀਂ ਵਿਆਹੀ ਪਤਨੀ ਵੀ ਓਹਨਾ ਵਿਚ ਹੀ ਸੀ..ਉਹ ਉਸਦੇ ਅਡੋਲ ਪਏ ਸਰੀਰ ਨੂੰ ਕਲਾਵੇ ਵਿਚ ਲੈਂਦੀ ਹੋਈ ਪੁੱਛੀ ਜਾ ਰਹੀ ਸੀ ਕੇ ਅਖੀਰ ਗੱਲ ਕੀ ਹੋਈ..ਮੈਨੂੰ ਦੱਸ ਸਹੀ..ਤੈਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ..ਮੈਨੂੰ ਕਿਸਦੇ ਆਸਰੇ ਛੱਡ ਗਿਆ..ਏਡੀ ਲੰਮੀ ਕਿਹੜੇ ਆਸਰੇ ਨਿਕਲੂਗੀ..ਫੇਰ ਉਸਨੇ ਆਪਣੀਆਂ ਸਾਰੀਆਂ ਚੂੜੀਆਂ ਤੋੜ ਸੁੱਟੀਆਂ..ਨਾਲ ਆਈਆਂ ਬਜ਼ੁਰਗ ਔਰਤਾਂ ਉਸਨੂੰ ਦੂਰ ਲੈ ਗਈਆਂ..!
ਮਗਰੋਂ ਪਤਾ ਲੱਗਾ ਕੇ ਸਹੁਰੇ ਘਰ ਆਏ ਹੋਏ ਨੂੰ ਕਿਸੇ ਨੇ ਕੋਈ ਐਸੀ ਗੱਲ ਆਖ਼ ਦਿੱਤੀ ਕੇ ਉਹ ਦਿਲ ਤੇ ਲੈ ਗਿਆ..ਫੇਰ ਪੈਲੀਆਂ ਵੱਲ ਫੇਰਾ ਮਾਰਨ ਦਾ ਬਹਾਨਾ ਲਾ ਕੇ ਬਾਹਰ ਨਿੱਕਲ ਇੱਕ ਕਿਲੋਮੀਟਰ ਦੂਰ ਟੇਸ਼ਨ ਤੇ ਆ ਕੇ ਗੱਡੀ ਹੇਠ ਸਿਰ ਦੇ ਦਿੱਤਾ..!
ਦੋਸਤੋ ਦਫਤਰਾਂ ਕੰਮਾਂ-ਕਾਰਾਂ ਮਹਿਫ਼ਿਲਾਂ,ਪਾਰਟੀਆਂ ਵਿਆਹਾਂ ਮੰਗਣਿਆਂ ਅਤੇ ਕਾਰੋਬਾਰ ਦੇ ਸਿਲਸਿਲੇ ਵਿਚ ਲੋਕਾਈ ਦੇ ਸਮੁੰਦਰ ਵਿਚ ਵਿਚਰਦਿਆਂ ਕਿੰਨੇ ਸਾਰੇ ਏਦਾਂ ਦੇ ਲੋਕ ਅਕਸਰ ਹੀ ਮਿਲ ਜਾਂਦੇ ਨੇ ਜਿਨਾਂ ਦਾ ਸਿਰਫ ਤੇ ਸਿਰਫ ਇੱਕੋ ਮੰਤਵ ਇਹ ਹੁੰਦਾ ਹੈ ਕੇ ਤੁਹਾਨੂੰ ਨਕਾਰਾਤਮਿਕਤਾ ਦੇ ਸਮੁੰਦਰ ਵਿਚ ਧੱਕ ਕੇ ਤੁਹਾਡੇ ਜ਼ਿਹਨ ਅੰਦਰ ਹੀਣ-ਭਾਵਨਾ ਵਾਲੀ ਸੋਚ ਭਾਰੂ ਕਰਨੀ..!
ਅਕਸਰ ਹੀ ਸ਼ਕਲਾਂ-ਸੂਰਤਾਂ ਤੇ ਟਿੱਪਣੀਆਂ ਕਰਨੀਆਂ ਓਹਨਾ ਦੀ ਆਦਤ ਹੁੰਦੀ ਏ..ਸਰੀਰਕ ਬਣਤਰ ਬਾਰੇ ਮਖੌਲ ਬਣਾਏ ਜਾਂਦੇ..ਗਲ ਪਾਏ ਹੋਏ ਕੱਪੜਿਆਂ ਨੂੰ ਗਹੁ ਨਾਲ ਇੰਝ ਤੱਕਿਆ ਜਾਂਦਾ ਏ ਕੇ ਤੁਸੀਂ ਰਹਿੰਦੀ ਪਾਰਟੀ ਵੇਲੇ ਤੱਕ ਆਪਣੇ ਆਪ ਤੇ ਹੀ ਕੇਂਦਰਿਤ ਹੋਏ ਇਹੋ ਸੋਚੀ ਜਾਵੋ ਕੇ ਸ਼ਾਇਦ ਮੇਰੀ ਸਖਸ਼ੀਅਤ ਵਿਚ ਕੁਝ ਗਲਤ ਹੈ..!
ਤੁਹਾਡੇ ਕੀਤੇ ਕੰਮਾ ਵਿਚ ਬਿਨਾ ਵਜਾ ਗਲਤੀਆਂ ਕੱਢੀਆਂ ਜਾਂਦੀਆਂ ਨੇ..ਔਲਾਦ ਭੈਣ ਭਰਾਵਾਂ ਦੇ ਫੇਲ ਪਾਸ ਹੋ ਜਾਣ ਬਾਰੇ ਕੰਸੋਵਾਂ ਲਈਆਂ ਜਾਂਦੀਆਂ ਅਤੇ ਫੇਰ ਪਰਾ ਵਿਚ ਬੈਠ ਮਿਰਚ ਮਸਲੇ ਲਾ ਲਾ ਚਰਚਾ ਕੀਤੀ ਜਾਂਦੀ ਏ..ਜੀਵਨ ਸਾਥੀ ਵਾਲੇ ਰਿਸ਼ਤਿਆਂ ਬਾਰੇ ਅੱਪਡੇਟ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ