ਓਦਣ ਵਾਲੀ ਗੱਲ
ਇੱਕ ਵਾਰ ਇੱਕ ਰਾਜਾ ਜੰਗਲ਼ ਚ ਸ਼ਿਕਾਰ ਖੇਡਣ ਗਿਆ ਤੇ ਉੱਥੇ ਰਸਤਾ ਭਟਕ ਕੇ ਆਪਣੇ ਸਾਥੀਆਂ ਤੋਂ ਵੱਖ ਹੋ ਕੇ ਕਾਫੀ ਦੂਰ ਨਿਕਲ ਗਿਆ ।ਰਾਹ ਲੱਭਦਿਆਂ ਲੱਭਦਿਆਂ ਪਿਆਸ ਨਾਲ ਉਸਦਾ ਬੁਰਾ ਹਾਲ ਹੋ ਗਿਆ ।ਆਖਰਕਾਰ ਇੱਕ ਪਿੰਡ ਦੇ ਬਾਹਰਵਾਰ ਉਸਨੂੰ ਇੱਕ ਮਤੀਰਿਆਂ ਦਾ ਖੇਤ ਵਿਖਾਈ ਦਿੱਤਾ ਜਿਸ ਵਿੱਚ ਇੱਕ ਝੁੰਬੀ (ਝੁੱਗੀ) ਬਣੀ ਹੋਈ ਸੀ ।ਰਾਜੇ ਨੇ ਸੋਚਿਆ ਕਿ ਇੱਥੇ ਜਾ ਕੇ ਨਾਲੇ ਤਾਂ ਪਾਣੀ ਪੀਂਦੇ ਹਾਂ ਤੇ ਨਾਲੇ ਪਰਜਾ ਦਾ ਹਾਲ ਚਾਲ ਜਾਣ ਲਵਾਂਗੇ ।ਇਹ ਸੋਚ ਕੇ ਰਾਜਾ ਸਾਧਾਰਨ ਜਿਹਾ ਭੇਸ ਬਣਾ ਕੇ ਝੁੰਬੀ ਦੇ ਅੰਦਰ ਜਾ ਵੜਿਆ । ਅੱਗੇ ਮੰਜੇ ਤੇ ਜੱਟ (ਖੇਤ ਦਾ ਮਾਲਕ) ਪਿਆ ਸੀ । ਰਾਜੇ ਨੇ ਪਾਣੀ ਮੰਗਿਆ ।
ਜੱਟ ਕਹਿੰਦਾ ,”ਮੇਰੇ ਕੋਲ ਪਾਣੀ ਦਾ ਇਹ ਹੀ ਇੱਕ ਘੜਾ ਸੀ ਤੇ ਉਹ ਮੈਂ ਪੀ ਲਿਆ ਏ । ਤੂੰ ਇੰਝ ਕਰ ਐਥੋਂ ਇੱਕ ਮਤੀਰਾ ਤੋੜ ਲੈ ਤੇ ਭੰਨ ਕੇ ਉਹਦੇ ਵਿਚਲਾ ਪਾਣੀ ਪੀ ਲੈ “ ।
ਰਾਜੇ ਨੇ ਇੱਕ ਵੱਡੇ ਸਾਰੇ ਮਤੀਰੇ ਨੂੰ ਤੋੜਨ ਲਈ ਜਾ ਹੱਥ ਪਾਇਆ ।
ਵੇਖਦੇ ਸਾਰ ਜੱਟ ਕਹਿੰਦਾ,
“ਭਾਈ ਇਹਨੂੰ ਨਾ ਤੋੜੀਂ , ਥੋੜੇ ਦਿਨਾਂ ਤੱਕ ਰਾਜੇ ਦਾ ਜਨਮ ਦਿਨ ਆਉਣ ਵਾਲਾ ਏ ਤੇ ਇਹ ਮਤੀਰਾ ਮੈਂ ਉਹਨੂੰ ਤੋਹਫ਼ੇ ਵਜੋਂ ਦੇਣ ਲਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ