ਦੋ ਤਿੰਨ ਮਹੀਨੇ ਤਾਂ ਸਭ ਕੁਝ ਠੀਕ ਰਿਹਾ,ਪਰ ਹੌਲੀ ਹੌਲੀ ਮਾਹੌਲ ਵਿੱਚ ਤਬਦੀਲੀ ਆ ਗਈ।ਹਾਲੇ ਕਾਲਜ ਵੀ ਪੂਰਾ ਨਹੀਂ ਸੀ ਕੀਤਾ ‘ਤੇ ਘਰਦਿਆਂ ਤੋਂ ਚੋਰੀ ਲਵ ਮੈਰਿਜ ਕਰਵਾ ਲਈ।ਮਾਂ ‘ਤੇ ਬਾਪੂ ਨੂੰ ਮੇਰਾ ਇਹ ਫ਼ੈਸਲਾ ਮਨਜ਼ੂਰ ਨਹੀਂ ਸੀ।ਆਖ਼ਰ ਘਰ ਛੱਡ ਸ਼ਹਿਰ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੇ।ਸ਼ਾਇਦ ਨਵੀਂ ਸੋਚ , ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝ ਨਾ ਸਕੀ।
ਬਾਪੂ ਅਕਸਰ ਆਖਦਾ ਹੁੰਦਾ ਸੀ, ਕਿ ਪੁੱਤਰਾ ਜ਼ਿੰਦਗੀ ਦਾ ਸੁਆਦ ਉਦੋਂ ਆਉਂਦਾ ਹੈ। ਜਦੋਂ ਆਪਣੀ ਬਾਲ ਕੇ ਖ਼ੁਦ ਸੇਕਣੀ ਸਿੱਖ ਲਈਏ।
ਜਦ ਜ਼ਿੰਦਗੀ ਗੁਜ਼ਾਰਨ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਈਆਂ ਤਾਂ ਪਿਆਰ ਵਾਲੀ ਉਹ ਚਿੜੀ, ਕਿਧਰੇ ਉਡਾਰੀ ਜਿਹੀ ਮਾਰ ਗਈ।ਦੋਨੋਂ ਦੇ ਅੰਦਰਲਾ ਰੁੱਖ, ਸੁੱਕ ਜਿਹੇ ਗਿਆ।ਹਰ ਰੋਜ਼ ਨਿੱਕੀ ਨਿੱਕੀ ਜਿਹੀ ਗੱਲ ਤੋਂ ਤਕਰਾਰ ਵਧਦਾ ਗਿਆ।ਦੋਨੋਂ ਤਰਫੋਂ ਹੀ ਰੋਜ਼ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੋਣ ਲੱਗੀਆਂ।ਸ਼ਾਇਦ ਭਰ ਜਵਾਨੀ ਵਿੱਚ ਝੁਕਣਾ, ਖ਼ੁਦ ਨੂੰ ਨੀਵਾਂ ਸਮਝਣ ਦੀ ਭਾਰੀ ਗਲਤੀ ਸੀ।ਅਕਸਰ ਦਫ਼ਤਰੋਂ ਆਉਂਦਾ ਤਾਂ ਰਸਤੇ ਵਿਚ ਹਰ ਰੋਜ਼ ਇਕ ਜਗ੍ਹਾ ਬੈਠਾ ਬਜ਼ੁਰਗ ਨਜ਼ਰ ਆਉਂਦਾ।ਸਵੇਰੇ ਫਿਰ ਝਗੜਾ ਘਰ ਨਿਕਲਿਆ ਸੀ ‘ਤੇ ਦਫ਼ਤਰ ਦੀ ਥਕਾਨ, ਸੋਚਿਆ ਕੁਝ ਸਮੇਂ ਲਈ ਬਜ਼ੁਰਗ ਕੋਲ ਰੋਕਿਆ ਜਾਵੇ।ਫਤਿਹ ਬੁਲਾ ਬਜ਼ੁਰਗ ਕੋਲ ਜਾ ਬੈਠਾ ।ਪੁੱਛਣ ‘ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ