ਛੁੱਟੀਆਂ ‘ਚ ਆਪਣੀ ਪੁਰਾਣੀ ਮੰਡੀ ਦੇ ਗਲੀ-ਮੁਹੱਲੇ ਦਾ ਚੱਕਰ ਲਾਉਂਦੇ ਮਹਿਸੂਸ ਕੀਤਾ ਕਿ ਜਿੱਥੇ ਬਚਪਨ ‘ਚ ਆਪਣੇ ਸੰਗੀ-ਸਾਥੀਆਂ ਨਾਲ ਖੇਡਿਆ ਕਰਦੇ ਸੀ, ਮਸਤੀ ਕਰਦੇ ਸੀ… ਅੱਜ ਓਥੇ ਹਰ ਸਮੇਂ ਚੁੱਪ ਪਸਰੀ ਰਹਿੰਦੀ ਹੈ। ਆਖਿਰ ਸੁੰਨੇ ਹੁੰਦੇ ਘਰਾਂ ਤੇ ਖਾਲੀ ਹੁੰਦੀਆਂ ਗਲੀਆਂ ਦਾ ਕਾਰਨ ਕੀ ਹੈ?
ਪਦਾਰਥਵਾਦੀ ਯੁੱਗ ‘ਚ ਹਰ ਘਰ ‘ਚ ਇੱਕ ਜਾ ਦੋ ਬੱਚੇ ਹੀ ਹਨ… ਬਹੁਤੇ ਅਮੀਰਾਂ ਦੇ ਬੱਚੇ ਤਾਂ ਸ਼ੁਰੂਆਤ ‘ਚ ਹੀ ਸ਼ਿਮਲਾ, ਡਲਹੌਜੀ ਦੇ ਹੋਸਟਲਾਂ ‘ਚ ਪੜ ਰਹੇ ਹਨ। ਤੇ ਬਾਕੀ 10ਵੀਂ ਜਾ +2 ਤੋਂ ਬਾਅਦ ਕੋਚਿੰਗ ਜਾ ਪ੍ਰੋਫੈਸ਼ਨਲ ਕੋਰਸਾਂ ਲਈ ਜਾ ਤਾਂ ਚੰਡੀਗੜ੍ਹ, ਦਿੱਲੀ, ਕੋਟਾ ਰਹਿ ਰਹੇ ਹਨ ਜਾ ਫੇਰ ਕੈਨੇਡਾ/ਆਸਟਰੇਲੀਆ ਲਈ ਉਡਾਰੀ ਮਾਰ ਗਏ ਹਨ।
4-5 ਸਾਲ ਘਰ ਤੋਂ ਬਾਹਰ ਰਹਿਣ ਕਾਰਨ ਬੱਚੇ ਓਥੇ ਵੱਡੇ ਸ਼ਹਿਰਾਂ ਦੇ ਮਾਹੌਲ ‘ਚ ਹੀ ਰਚ-ਮਿਚ ਜਾਂਦੇ ਹਨ, ਓਥੇ ਹੀ ਨੌਕਰੀ ਲੱਭ ਲੈਂਦੇ ਹਨ ਤੇ ਓਥੇ ਹੀ ਆਪਣੀ ਸਹਿਪਾਠੀ ਜਾ ਨਾਲ ਕੰਮ ਕਰਦੇ ਕੁੜੀ/ਮੁੰੰਡੇ ਨਾਲ ਵਿਆਹ ਕਰਵਾ ਲੈਂਦੇ ਹਨ।
ਬੱਚਿਆਂ ਬਾਰੇ ਜਦੋਂ ਕੋਈ ਪੁੱਛਦਾ ਹੈ ਤਾਂ ਮਾਂ-ਬਾਪ ਆਪਣਾ ਮਨ ਸਮਝਾਉਣ ਲਈ ਆਪਣੇ ਮੁੰਡੇ/ਕੁੜੀ ਨੂੰ ਨੌਕਰੀ ਦੇ ਮਿਲਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ