ਅੱਜ ਰਾਣੋ ਦੇ ਵਿਆਹ ਦੀ ਕੜਾਹੀ ਚੜੀ ਸੀ ਹਰ ਕੁੱੜੀ ਲਈ ਵਿਆਹ ਜ਼ਿੰਦਗੀ ਦਾ ਬਹੁੱਤ ਮਹੱਤਵਪੂਰਨ ਸਮਾਂ ਹੁੰਦਾ ਪਰ ਰਾਣੋ ਦਾ ਵਿਆਹ ਕੱਲੀ ਦਾ ਹੋ ਰਿਹਾ ਸੀ ਵੀਜ਼ੇ ਦੇ ਪੇਪਰਾਂ ਕਾਰਨ ਮੁੰਡਾ ਆ ਸਕਿਆ
ਰਾਣੋ ਨੂੰ ਉਹਦੇ ਸਹੁਰੇ ਵਾਲਿਆਂ ਸ਼ਗੁਨ ਲਾ ਕੇ ਘਰ ਲੈ ਜਾਣਾ ਸੀ ਤੇ ਵਿਆਹ ਦੀ ਇਹ ਗੱਲ ਹੋਈ ਵੀ ਸੀ ਕਿ ਬਾਹਰ ਜਾਕੇ ਵਿਆਹ ਹੋਵੇਗਾ
ਰਾਣੋ ਨੂੰ ਅਜੀਬ ਮਹਿਸੂਸ ਹੋ ਰਿਹਾ ਸੀ “ਕੱਲੀ ਦਾ ਵਿਆਹ “ਪਰ ਜੋ ਵੀ ਹੋ ਰਿਹਾ ਸੀ ਬੇਸ਼ੱਕ ਉੱਹਦੇ ਸਮਝ ਵਿੱਚ ਨਹੀਂ ਸੀ
ਪਰ ਮਾਂ-ਪਿਉ ਲਈ ਮਰ ਮਿਟਣ ਵਾਲੀ ਧੀ ਮਾਂ-ਪਿਉ ਦੀ ਖੁਸ਼ੀ ਵਿੱਚ ਖੁਸ਼ ਹੋਣ ਦੀ ਕੋਸ਼ਿਸ਼ ਕਰ ਰਹੀ ਸੀ
ਉੱਧਰ ਸਹੁਰਾ ਪਰਿਵਾਰ ਮੀਟ ਸ਼ਰਾਬ ਪੀਣ ਵਾਲਾ ਸੀ
ਸੋ ਉੱਹਨਾਂ ਬਹੁੱਤ ਸ਼ਰਤਾਂ ਰੱਖੀਆ ਸੀ
ਮੱਛੀ ਉਹ ਬਣੇ ਜੋ ਸਭ ਤੋਂ ਮਹਿੰਗੀ ਸੀ
ਖਾਣਾ 7,8 ਤਰਾਂ ਦਾ ਹੋਵੇ
ਰਾਣੋ ਦਾ ਪਰਿਵਾਰ ਦਾਲ ਫੁਲਕਾ ਖਾਣ ਵਾਲਾ ਪਰਿਵਾਰ ਸੀ
ਬੇਸ਼ੱਕ ਸਾਰੇ ਵੈਸ਼ਨੂੰ ਨਹੀਂ ਸਨ ਪਰਿਵਾਰ ਵਿੱਚ
ਪਿਤਾ ਜੀ ਕਦੀ ਕਦਾਈਂ ਪੀ ਲੈੰਦੇ ਸੀ ਪਰ ਰਾਣੋ ਦੀ ਮਾਂ ਤੇ ਸਾਰੇ ਭੈਣ-ਭਰਾ ਨੂੰ ਮੀਟ ਦਾ ਸਵਾਦ ਵੀ ਨਹੀਂ ਸੀ ਪਤਾ
ਰਾਣੋ ਧਾਰਮਿਕ ਖਿਆਲ ਦੀ ਸੀ ਦਾਰੂ ਨਾਲ ਖਾਂਸੀ ਨਫ਼ਰਤ ਕਰਦੀ ਸੀ ਹੁਣ ਰਾਣੋ ਨੂੰ ਪਤਾ ਸੀ ਕਿ ਜਿਸ ਨਾਲ ਉਸ ਦਾ ਵਿਆਹ ਹੋ ਰਿਹਾ ਤੇ ਪੂਰੀ ਉਮਰ ਜਿਸ ਨਾਲ ਕੱਢਣੀ ਉਹ ਸ਼ਰਾਬ ਪੀੰਦਾ ਪਰ ਕਿਹਨੂੰ ਕਹੇ ਵੀ ਇਹੋ ਜਹੇ ਮੁੰਡੇ ਨਾਲ ਮੈਂ ਵਿਆਹ ਨਹੀਂ ਕਰਵਾਉਂਣਾ
ਉਹ ਆਪਣੇ ਮਾਂ-ਪਿਉ ਦੇ ਸੁਫ਼ਨੇ ਤੋੜ ਨਹੀਂ ਸਕਦੀ ਸੀ
ਹਰ ਲਮ੍ਹਾ ਉਹ ਆਪਣੇ ਮਾਂ-ਪਿਉ ਲਈ ਜਿਉਂਦੀ ਸੀ
ਰਾਣੋ ਪੂਰੇ ਵਿਆਹ ਵਿੱਚ ਸਹਿਮੀ ਰਹੀ
ਉੱਧਰ ਪਿਉ ਮੁੰਡੇ ਵਾਲਿਆ ਦੀਆ ਸ਼ਰਤਾਂ ਪੂਰੀਆਂ ਕਰਨ ਵਿੱਚ ਰੁੱਝਿਆ ਸੀ ਅਤੇ ਮਾਂ ਦੇਣ-ਲੈਣ ਵਾਲੇ ਕੱਪੜੇ ਲਗਾਉਂਣ ਵਿੱਚ
ਰਾਣੋ ਅਪਣੇ ਖਿਆਲਾ ਵਿੱਚ ਖੋਈ ਮੂੰਹ ਵਿੱਚ ਵਾਰ -ਵਾਰ ਬੋਲ ਰਹੀ ਸੀ ਜ਼ਿੰਦਗੀ ਬਹੁੱਤ ਲੰਮੀ ਹੈ ਸ਼ਰਾਬੀ ਬੰਦੇ ਨਾਲ ਕਿਸ ਤਰਾਂ ਲੰਘੂਗੀ
ਕਰਦੇ ਕਰਾਉੰਦੇ ਵਿਆਹ ਵਾਲਾ ਦਿਨ ਆ ਗਿਆ
ਮੁੰਡੇ ਦੀਆ ਭੈਣਾਂ ਨੇ ਹੀ ਰਾਣੋ ਨੂੰ ਤਿਆਰ ਕੀਤਾ ਪਰ ਉਸ ਦੇ ਗੁਲਾਬ ਵਰਗੇ ਚਿਹਰੇ ਤੇ ਉਦਾਸੀ ਸੀ
ਵਾਰ -ਵਾਰ ਆਪਣੇ ਆਪ ਨੂੰ ਪੁੱਛਦੀ ਕੀ ਜੋ ਤੂੰ ਸੁਫ਼ਨੇ ਵਿੱਚ ਬਹੁੱਤ ਸੁਲਝਿਆ ਤੇ ਬਹੁੱਤ ਭਲਾ ਚਿਹਰਾ ਦੇਖਦੀ ਸੀ ਇਹ ਉਹੀ ਚਿਹਰਾ ਹੈ ਤੇ ਫਿਰ ਅੰਦਰੋਂ ਜਵਾਬ ਆਉੰਦਾ ਨਹੀਂ ਇਹ ਉਹ ਨਹੀਂ
ਆਪਣੇ ਖਿਆਲਾ ਦੇ ਮਹਿਲ ਢੌਹਦੀ ਬਨਾਉੰਦੀ ਨੂੰ ਸ਼ਗਨ ਪੈ ਗਿਆ
ਮਾਂ-ਬਾਪ ਨੂੰ ਰੋਂਦੇ ਕੁਰਲਾਉੰਦੇ ਛੱਡ ਧੀ ਡੋਲੀ ਵਿੱਚ ਪੈ ਗਈ
3...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ