ਬਾਪੂ ਜੀ ਅਕਸਰ ਆਖਿਆ ਕਰਦੇ ਕੇ ਪੁੱਤਰ ਜਦੋਂ ਕਦੇ ਵੀ ਰਿਸ਼ਤਿਆਂ ਦੇ ਕਿਸੇ ਤਾਣੇ ਬਾਣੇ ਵਿਚ ਘੁਟਣ ਜਿਹੀ ਮਹਿਸੂਸ ਹੋਣ ਲੱਗੇ ਓਸੇ ਵੇਲੇ ਭਰਿਆ ਮੇਲਾ ਛੱਡ ਬਾਹਰ ਖੁੱਲੀ ਹਵਾ ਵਿਚ ਆ ਜਾਵੀਂ..ਸਾਹ ਸੌਖਾ ਹੋਜੂ..ਕਦੀ ਪ੍ਰਵਾਹ ਨਾ ਕਰੀਂ ਕੌਣ ਕੀ ਆਖੂ!
ਉਸ ਦਿਨ ਵੀ ਇੱਕ ਵੱਡੀ ਦੁਬਿਧਾ ਸਾਮਣੇ ਆਣ ਖਲੋਤੀ!
ਇੱਕੋ ਤਰੀਕ ਨੂੰ ਹੋਣ ਵਾਲੇ ਦੋ ਵੱਖੋ ਵੱਖ ਵਿਆਹਾਂ ਦੇ ਕਾਰਡ ਸਵਾਲ ਬਣ ਸਾਮਣੇ ਆਣ ਖਲੋਤੇ..ਪਹਿਲਾ ਵਿਆਹ ਚੰਡੀਗੜ ਮਾਸੀ ਦੇ ਮੁੰਡੇ ਦਾ ਸੀ ਤੇ ਦੂਜਾ ਪਿੰਡ ਰਹਿੰਦੀ ਭੂਆ ਦੀਂ ਕੁੜੀ ਦਾ..!
ਹੁਣ ਸਮਝ ਨਾ ਆਵੇ ਕਿਥੇ ਜਾਇਆ ਜਾਵੇ!
ਸਭ ਤੋਂ ਪਹਿਲਾਂ ਸ਼ਹਿਰੋਂ ਆਇਆ ਕਾਰਡ ਖੋਲ ਕੇ ਵੇਖਿਆ..ਪਹਿਲੇ ਦੋ ਸਫ਼ਿਆਂ ਤੇ ਤਾਂ ਸਿਰਫ ਵੱਡੇ ਵੱਡੇ ਅਫ਼ਸਰੀ ਰੈਂਕ ਅਤੇ ਵੱਖੋ ਵੱਖ ਮੁਲਖਾਂ ਤੋਂ ਆਉਣ ਵਾਲੇ ਪ੍ਰਾਹੁਣਿਆਂ ਦੇ ਨਾਮ ਹੀ ਲਿਖੇ ਹੋਏ ਸਨ..ਚਾਂਦੀ ਰੰਗੀ ਤੀਜੀ ਜਿਲਦ ਤੇ ਰਾਜਨੀਤੀ ਅਤੇ ਕਾਰੋਬਾਰ ਛਾਇਆ ਹੋਇਆ ਸੀ..ਚੌਥੇ ਉੱਤੇ ਵੱਡੇ ਵੱਡੇ ਗਾਉਣ ਵਜਾਉਣ ਵਾਲਿਆਂ ਦਾ ਵਿਸਥਾਰ ਸੀ..ਹੋਟਲਾਂ,ਰੇਸਟੇਰੇਂਟਾਂ,ਰਿਸੈਪਸ਼ਨ,ਹੋਰ ਸਮਾਗਮ,ਖਾਣੇ ਦੀਆਂ ਵੰਨਗੀਆਂ ਅਤੇ ਟ੍ਰਾੰਸਪੋਰਟ ਵਾਸਤੇ ਮੇਂਹਗੀਆਂ ਗੱਡੀਆਂ ਦੀਂ ਲੰਮੀਂ ਚੌੜੀ ਲਿਸਟ ਆਖਰੀ ਸਫ਼ੇ ਤੇ ਸੀ!
ਇਹ ਸਾਰਾ ਕੁਝ ਵੇਖ ਦਿਲ ਨੂੰ ਕਾਹਲੀ ਜਿਹੀ ਪੈਣ ਲੱਗੀ..!
ਫੇਰ ਕੋਲ ਹੀ ਪਿਆ ਭੂਆ ਦੀਂ ਕੁੜੀ ਵਾਲਾ ਸਧਾਰਨ ਜਿਹਾ ਕਾਰਡ ਚੁੱਕ ਲਿਆ!
ਸੰਖੇਪ ਜਿਹੀ ਜਾਣਕਾਰੀ ਮਗਰੋਂ ਮੇਰੇ ਨਾਮ ਦਾ ਇਕ ਹੱਥ ਲਿਖਤ ਰੁੱਕਾ ਨਾਲ ਵੱਖਰਾ ਨੱਥੀ ਕੀਤਾ ਹੋਇਆ ਸੀ!
ਅੰਦਰ ਲਿਖਿਆ ਸੀ “ਵਾਹਿਗੁਰੂ ਨੇ ਸਾਨੂੰ ਤੇਰੀ ਨਿੱਕੀ ਭੈਣ ਦੇ ਸ਼ੁਭ ਕਾਰਜ ਵਾਲਾ ਇੱਕ ਸੁਨਹਿਰੀ ਅਵਸਰ ਬਖਸ਼ਿਆ ਏ..ਅਸੀਂ ਚਾਹੁੰਦੇ ਹਾਂ ਕੇ ਤੇਰੇ ਵਰਗਾ ਸੁਲਝਿਆ ਹੋਇਆ ਇਨਸਾਨ ਉਸਦਾ ਵੱਡਾ ਭਰਾ ਬਣਕੇ ਇਸ ਮੌਕੇ ਅਤੇ ਇਸ ਰਿਸ਼ਤੇ ਨੂੰ ਹੋਰ ਚਾਰ ਚੰਨ ਲਾਵੇ”!
ਪਤਾ ਨਹੀਂ ਕੀ ਜਾਦੂ ਸੀ ਹਥੀਂ ਲਿਖੀਆਂ ਓਹਨਾ ਚੰਦ ਕੂ ਲਾਈਨਾਂ ਵਿਚ ਕੇ ਮੈਂ ਕਿੰਨੀ ਵਾਰ ਪੜੀ ਹੀ ਗਿਆ..ਫੇਰ ਸਪੇਰੇ ਦੀ ਬੀਨ ਤੇ ਕੀਲੇ ਗਏ ਵਾਂਙ ਮਿਥੀ ਤਰੀਖ ਤੋਂ ਦੋ ਦਿਨ ਪਹਿਲਾਂ ਹੀ ਭੂਆ ਪਿੰਡ ਨੂੰ ਜਾਂਦੀ ਬੱਸ ਵਿਚ ਸਵਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ