ਮਿੰਨੀ ਕਹਾਣੀ…ਉਮੀਦ
————————–
ਸੰਜੈ ਦੇ ਵਿਆਹ ਤੋਂ ਬਾਅਦ ਮੈਂ ਅਤੇ ਰਾਜ ਬਹੁਤ ਖੁਸ਼ ਸੀ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ।
ਹੱਸੀ -ਖੁਸ਼ੀ ਬੀਤ ਰਹੇ ਜੀਵਨ ਵਿੱਚ ਇੱਕ ਦਿਨ ਅਜਿਹੀ ਹਨ੍ਹੇਰੀ ਆਈ, ਜਿਹੜੀ ਸਾਡੀਆਂ ਸਾਰੀਆਂ ਖੁਸ਼ੀਆਂ ਉਡਾ ਕੇ ਲੈ ਗਈ..ਕਿਉਂਕਿ ਸਾਡੀ ਨੂੰਹ ਜਯੋਤੀ ਕੁੱਝ ਛੋਟੀਆਂ ਛੋਟੀਆਂ ਘਰੈਲੂ ਗੱਲਾਂ ਦਾ ਬਹਾਨਾ ਬਣਾ ਕੇ..ਸਾਥੋਂ ਅੱਡ ਹੋਣ ਦਾ ਐਲਾਨ ਕਰ ਚੁੱਕੀ ਸੀ।
ਅਸੀਂ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ..ਵੇਖੋ ਬੇਟਾ, ਅੱਜੇ ਤੱਕ ਤਾਂ ਤੁਹਾਡੇ ਹੱਥਾਂ ਤੋਂ ਵਿਆਹ ਦੀ ਮੇਂਹਦੀ ਵੀ ਨਹੀਂ ਲੱਥੀ..ਨਾਲੇ ਛੋਟੇ-ਛੋਟੇ ਝਗੜੇ ਕਿਹੜੇ ਘਰਾਂ ਵਿੱਚ ਨਹੀਂ ਹੁੰਦੇ….ਸਮਾਜ ਕੀ ਕਹੇਗਾ?ਪਰੰਤੂ ਜਯੋਤੀ ਆਪਣਾ ਫੈਸਲਾ ਸੁਣਾ ਚੁੱਕੀ ਸੀ।
ਸੰਜੈ ਦੇ ਨਾ ਚਾਹੁਣ ਦੇ ਬਾਵਜੂਦ ਵੀ ਅਸੀਂ ਇਕਲੌਤੀ ਸੰਤਾਨ ਦੀ ਖੁਸ਼ੀ ਲਈ ਉਨ੍ਹਾਂ ਨੂੰ ਆਪਣੇ ਤੋ ਅੱਡ ਕਰ ਦਿੱਤਾ।ਅਤੇ ਹੁਣ ਉਹ ਦੋਵੇਂ ਸ਼ਹਿਰ ਦੇ ਦੂਜੇ ਮੁੱਹ੍ਹਲੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਸੀ।
ਉਸ ਰਾਤ ਮੈਂਨੂੰ ਅਤੇ ਰਾਜ ਨੂੰ ਨੀਂਦ ਨਹੀਂ ਆਈ…ਖਾਲੀ ਖਾਲੀ ਘਰ ਸਾਨੂੰ ਵੱਢ ਖਾਣ ਨੂੰ ਪੈਂਦਾ ਸੀ…ਜਯੋਤੀ ਦੇ ਮਿਹਣੇ ਬਣੇ ਤੀਰ ਸਾਡੇ ਕਾਲਜੇ ਨੂੰ ਛਲਣੀ ਕਰ ਚੁੱਕੇ ਸੀ…ਉਸ ਦੇ ਐਡੇ ਵੱਡੇ ਫੈਸਲੇ ਨਾਲ ਅਸੀਂ ਆਪਣੇ ਆਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ