ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ..
ਫੇਰ ਨੱਬੇ-ਕਾਨਵੇਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..!
ਮੈਂ ਖੁਦ ਵੀ ਪੁਲਸ ਦੀ ਨਜ਼ਰੀਂ ਚੜ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਮੈਨੂੰ ਜੈਪੁਰ ਘੱਲ ਦਿੱਤਾ..!
ਅਚਾਨਕ ਸੁਨੇਹਾ ਗਿਆ ਸਾਡਾ ਜਿਗਰੀ ਯਾਰ “ਪੋਲਾ” ਚੜਾਈ ਕਰ ਗਿਆ ਸੀ..ਜਿਸ ਦਿਨ ਉਸਦਾ ਸਕੂਟਰ ਟਰੱਕ ਵਿਚ ਵੱਜਿਆ ਉਸ ਦਿਨ ਵੀ ਉਹ ਸਾਡੇ ਘਰੇ ਇਹ ਉਲਾਹਮਾ ਦੇਣ ਹੀ ਆਇਆ ਸੀ ਮੈਨੂੰ ਚੋਰੀ ਛੁੱਪੇ ਜੈਪੁਰ ਕਿਓਂ ਭੇਜਿਆ..!
ਮਹਿਫ਼ਿਲਾਂ ਸੱਥਾਂ ਅਤੇ ਕੁਲ ਜਹਾਨ ਦੀਆਂ ਸਾਰੀਆਂ ਰੌਣਕਾਂ ਸੁੰਝੀਆਂ ਪੈ ਗਈਆਂ..!
ਸਵਾ ਛੇ ਫੁੱਟ ਉਚੇ ਤੇ ਹੱਦੋਂ ਵੱਧ ਸੋਹਣੇ ਯਾਰ ਦਾ ਇੰਝ ਚਲੇ ਜਾਣਾ..ਇਤਬਾਰ ਨਾ ਹੋਵੇ..ਪਰ ਸਭ ਤੋਂ ਵੱਧ ਫ਼ਿਕਰਮੰਦੀ ਵਾਲੀ ਗੱਲ ਉਸਦੀਆਂ ਤਿੰਨ ਛੋਟੀਆਂ ਭੈਣਾਂ ਅਤੇ ਬਜ਼ੁਰਗ ਮਾਂ.ਪਿਓ..!
ਫੇਰ ਅਸੀਂ ਬਾਕੀ ਰਹਿ ਗਿਆ ਨੇ ਇੱਕ ਸਲਾਹ ਕੀਤੀ..ਮੈਂ ਆਪਣਾ ਘਰ ਬਾਰ ਛੱਡ ਪੱਕਾ ਹੀ ਓਹਨਾ ਵੱਲ ਆ ਗਿਆ..!
ਤੁਰਨ ਲੱਗੇ ਨੂੰ ਮਾਂ ਆਖਣ ਲੱਗੀ..ਪੁੱਤਰ ਇਥੇ ਮੇਰੇ ਕੋਲ ਤੇ ਤਿੰਨ ਹੋਰ ਨੇ ਪਰ ਜਿਥੇ ਚੱਲਿਆ ਓਥੇ ਓਹਨਾ ਦੇ ਇੱਕੋ-ਇੱਕ ਸਦਾ ਲਈ ਗਵਾਚ ਗਿਆ..ਇਸ ਬਣ ਗਏ ਰਿਸ਼ਤੇ ਨੂੰ ਹੁਣ ਤੋੜ ਤੱਕ ਨਿਭਾਵੀਂ..!
ਫੇਰ ਪੂਰੇ ਤੇਰਾਂ ਸਾਲ “ਪੋਲਾ” ਬਣ ਨਿਰ ਸਵਾਰਥ ਸੇਵਾ ਕੀਤੀ..ਜਦੋਂ ਕਦੀ ਭੈਣਾਂ ਹੰਜੂ ਵਹਾਉਣ ਲੱਗਦੀਆਂ ਤਾਂ ਓਹਨਾ ਦੇ ਸਰ ਤੇ ਹੱਥ ਰੱਖ ਦਿਲਾਸਾ ਦਿੰਦਾ..!
ਫੇਰ ਇੱਕ ਦਿਨ ਵੱਡੀ ਭੈਣ ਦੇ ਕਾਰਜ ਨੇਪਰੇ ਚਾੜੇ ਗਏ..ਬਾਕੀ ਦੋ ਵੀ ਮਗਰੋਂ ਛੇਤੀ ਹੀ ਵਿਆਹੀਆਂ ਗਈਆਂ..ਜੀਜਿਆਂ ਦੇ ਰੂਪ ਵਿਚ ਤਿੰਨ ਨਵੇਂ ਜੀਆਂ ਦਾ ਆਗਮਨ ਹੋਇਆ..ਸਮੇ ਦੇ ਵਹਾਅ ਨਾਲ ਪਰਿਵਾਰ ਦੇ ਸੋਚਣ ਦਾ ਨਜ਼ਰੀਆਂ ਥੋੜਾ ਬਦਲ ਜਿਹਾ ਗਿਆ..ਦਿਲਾਂ ਤੋਂ ਸੋਚਣ ਵਾਲੇ ਦਿਮਾਗਾਂ ਵਾਲਿਆਂ ਅੱਗੇ ਹੌਲੇ ਪੈ ਗਏ ਲੱਗੇ..!
ਫੇਰ ਇੱਕ ਦਿਨ ਮਾਂ ਨੇ ਕੀਤੀ ਵਸੀਹਤ ਮੇਰੇ ਸਾਮਣੇ ਰੱਖ ਦਿੱਤੀ..ਦਸ ਕਿੱਲੇ ਪੈਲੀ,ਮਕਾਨ ਅਤੇ ਹੋਰ ਵੀ ਕਿੰਨਾ ਕੁਝ ਮੇਰੇ ਨਾਮ ਸੀ..ਮੈਨੂੰ ਲੱਗਾ ਉਹ ਮੇਰੀ ਤੇਰਾਂ ਸਾਲਾਂ ਦੀ ਕੀਤੀ ਘਾਲਣਾ ਦੀ ਕੀਮਤ ਚੁਕਾ ਰਹੇ ਸਨ..!
ਮਨ ਹੀ ਮਨ “ਪੋਲੇ” ਨੂੰ ਯਾਦ ਕੀਤਾ..ਦੋ ਚਾਰ ਗੱਲਾਂ ਬਾਤਾਂ ਹੋਈਆਂ..ਪਰਲ ਪਰਲ ਹੰਜੂ ਵਗ ਤੁਰੇ..ਓਸੇ ਵੇਲੇ ਵਸੀਅਤ ਪਾੜ ਦਿੱਤੀ..!
ਦਿਮਾਗਾਂ ਵਾਲੇ ਜੀਜਿਆਂ ਨੂੰ ਇਸ ਕਹਾਣੀ ਦਾ ਪਤਾ ਲੱਗਾ ਤਾਂ ਓਹਨਾ ਅੰਦਰ ਬੈਠਾ ਕਾਰੋਬਾਰੀ ਜਾਗ ਖਲੋਤਾ..ਆਖਣ ਲੱਗੇ ਸਾਰਾ ਕੁਝ ਇਸਦੇ ਨਾਮ ਹੀ ਲੱਗੇਗਾ ਪਰ ਇਸਨੂੰ ਮਿਲੇਗਾ ਦੋ ਸਾਲ ਬਾਅਦ..ਅਸੀਂ ਹੁਣ ਇਹ ਵੇਖਣਾ ਇਹ ਬਾਕੀ ਰਹਿ ਗਿਆਂ ਦੀ ਸੇਵਾ ਕਿੱਦਾਂ ਕਰਦਾ..ਸੱਪ ਵੀ ਮਾਰ ਗਏ ਤੇ ਸੋਟੀ ਵੀ ਨਾ ਟੁੱਟਣ ਦਿੱਤੀ..!
ਮੈਂ ਏਨੀ ਗੱਲ ਸੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ