ਕਹਾਣੀ
ਮਾਂ
ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ ‘ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ ਦਾ ਲੜ ਫੜ ਲਿਆ। ਰੱਬ ਅੱਗੇ ਅਰਦਾਸਾਂ ਕੀਤੀਆਂ, ਚੜਾਵੇ ਚੜਾਏ।ਘਰ ਪਾਠ ਕਰਵਾਇਆ,ਲੰਗਰ ਲਗਾਇਆ, ਗਰੀਬਾਂ ਨੂੰ ਦਾਨ ਵੀ ਕੀਤਾ,ਪਰ ਰੱਬ ਤਾਂ ਖੁਸ਼ ਹੀ ਨਹੀਂ ਸੀ ਹੋ ਰਿਹਾ। ਆਖਿਰ ਉਹ ਕਰੇ ਤਾਂ ਕੀ ਕਰੇ, ਉਸ ਨੂੰ ਸਮਝ ਨਹੀਂ ਸੀ ਆ ਰਹੀ ਰੱਬ ਨੂੰ ਕਿਵੇਂ ਖੁਸ਼ ਕਰੇ ਕਿ ਰੱਬ ਪੂਰੀ ਤਰ੍ਹਾਂ ਉਸ ਤੇ ਮੇਹਰਬਾਨ ਹੋ ਜਾਵੇ, ਉਹ ਹਰ ਵੇਲੇ ਇਵੇਂ ਹੀ ਸੋਚਦਾ ਰਹਿੰਦਾ।
ਅੱਜ ਬੈਂਡ ਤੇ ਪਿਆ ਸੋਚਾਂ ਸੋਚਦਿਆਂ ਅਚਾਨਕ ਹੀ ਰਮੇਸ਼ ਨੂੰ ਮਾਂ ਦਾ ਖਿਆਲ ਆ ਗਿਆ। “ਮਾਂ ਨੂੰ ਮਿਲਿਆਂ ਵੀ ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਕਿਉਂ ਨਾ ਇੱਕ ਵਾਰ ਮਾਂ ਵੱਲ ਗੇੜਾ ਮਾਰ ਆਵਾਂ।” ਸੋਚਦਿਆਂ ਹੀ ਉਸ ਨੇ ਪਤਨੀ ਤੇ ਬੱਚਿਆਂ ਨੂੰ ਕੁਝ ਦਿਨ ਪਿੰਡ ਜਾ ਕੇ ਰਹਿਣ ਵਾਸਤੇ ਤਿਆਰ ਹੋਣ ਲਈ ਕਿਹਾ,ਪਰ ਪਤਨੀ ਨੇ ਕਈ ਕੰਮਾਂ ਦੀ ਲਿਸਟ ਗਿਣਾਉਂਦਿਆਂ ਕਿਹਾ ਕਿ ‘ਬੱਚਿਆਂ ਦੇ ਸਕੂਲ ਐਗਜਾਮ ਹਨ, ਵੈਸੇ ਵੀ ਉੱਥੇ ਤਾਂ ਬੈਠਣ ਲਈ ਵੀ ਥਾਂ ਨਹੀਂ, ਰਾਤੀਂ ਕਿੱਥੇ ਸੌਵਾਗੇ?’ ਕਹਿੰਦਿਆਂ ਉਸ ਨੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਖੈਰ! ਉਹ ਉੱਠ ਕੇ ਇਕੱਲਾ ਹੀ ਤਿਆਰ ਹੇਇਆ ਤੇ ਪਿੰਡ ਤੁਰ ਪਿਆ। ਉਹ ਸੋਚਣ ਲੱਗਾ ” ਪਤਾ ਨਹੀਂ ਮਾਂ ਕਿਵੇਂ ਹੋਵੇਗੀ ? ਉਸ ਨੂੰ ਵੇਖ ਕੇ ਕਿੱਧਰੇ ਨਰਾਜ਼ ਹੀ ਨਾਂ ਹੋ ਜਾਵੇ। ਪਿਛਲੇ ਏਨੇ ਸਮੇਂ ਤੋਂ ਉਹ ਮਾਂ ਕੋਲ ਨਹੀਂ ਜਾ ਸਕਿਆ।ਇਸ ਲਈ ਕਿੱਧਰੇ ਉਹ ਗਿਲੇ ਸ਼ਿਕਵੇ ਈ ਨਾਂ ਕਰਨ ਬਹਿ ਜਾਵੇ। ਚਲੋ ਜੋ ਵੀ ਹੋਇਆ ਦੇਖਿਆ ਜਾਵੇਗਾ। ਮਾਂ ਨੂੰ ਮਿਲ ਕੇ ਉਹ ਬੱਸ ਸਵੇਰੇ ਹੀ ਵਾਪਿਸ ਆ ਜਾਵੇਗਾ।” ਉਸ ਨੂੰ ਖਿਆਲ ਆਇਆ ਕਿ ਪਿਤਾ ਜੀ ਦੀ ਮੌਤ ਮਗਰੋਂ ਉਸ ਨੇ ਸਾਰੇ ਘਰ ਦਾ ਝੱਟ ਹੀ ਸੌਦਾ ਕਰ ਲਿਆ ਸੀ। ਬੱਸ ਮਾਂ ਜੋਗਾ ਇੱਕ ਛੋਟਾ ਜਿਹਾ ਕਮਰਾ ਤੇ ਬਾਥਰੂਮ ਹੀ ਛੱਡਿਆ। ਮਾਂ ਨੇ ਬੜੇ ਤਰਲੇ ਕੱਢੇ “ਵੇ ਮੇਰੇ ਮਰਨ ਪਿੱਛੋਂ ਵੇਚੀ। ਅਜੇ ਰਹਿਣ ਦੇ।” ਪਰ ਉਸ ਨੇ ਤਰਕ ਦਿੱਤਾ ਸੀ, ‘ਮਾਂ ਏਨੇ ਵੱਡੇ ਘਰ ਵਿੱਚ ਇਕੱਲੀ ਕੀ ਕਰੇਂਗੀ? ਸਾਫ – ਸਫ਼ਾਈ ਵੀ ਤਾਂ ਔਖੀ ਹੈ’ ਤੇ ਉਨ੍ਹਾਂ ਦੋਵਾਂ ਜੀਆਂ ਨੇ ਉੱਪਰਲੇ ਮਨੋਂ ਮਾਂ ਨੂੰ ਉਨ੍ਹਾਂ ਦੇ ਨਾਲ ਸ਼ਹਿਰ ਚੱਲ ਕੇ ਰਹਿਣ ਲਈ ਕਿਹਾ ਸੀ, ਪਰ ਘਰ ਦੇ ਮੋਹ ਕਾਰਨ ਮਾਂ ਨੇ ਇਨਕਾਰ ਕਰ ਦਿੱਤਾ ਸੀ ਤੇ ਦੋਵੇਂ ਮਨ ਈ ਮਨ ਖੁਸ਼ ਹੋ ਗਏ ਸਨ।
ਪਿੰਡ ਪਹੁੰਚਦਿਆਂ ਉਹ ਹੈਰਾਨ ਰਹਿ ਗਿਆ । ਮਾਂ ਬੁਖਾਰ ਨਾਲ ਤਪਦੀ ਤੜਫ ਰਹੀ ਸੀ। ਕੋਲ ਉਹਨਾਂ ਦੀ ਗੁਆਂਢਣ ਬੈਠੀ ਸੀ। ਰਮੇਸ਼ ਨੂੰ ਵੇਖਦਿਆਂ ਹੀ ਉਹ ਬੋਲੀ , “ਹਾਏ ਵੇ ਰਮੇਸ਼,ਵੇ ਤੈਨੂੰ ਖ਼ਿਆਲ ਆ ਗਿਆ ਮਾਂ ਦਾ? ਕਿੱਥੇ ਰਿਹਾ ਤੂੰ ਏਨੀ ਦੇਰ? ਵੇਖ ਤੇਰੀ ਉਡੀਕ ਵਿੱਚ ਰੋ-...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਗੁਰਮੀਤ ਸਿੰਘ
ਬੜਾ ਚੰਗਾ ਲੱਗਿਆ ਆਪ ਜੀ ਦੀ ਲਿਖਤ ਪੜ੍ਹਕੇ। ਵਾਹਿਗੁਰੂ ਭਲੀ ਕਰੇ।