ਜਦ ਬਾਪ ਬਣੇਗਾ
ਉੱਠੋ ਤੁਸੀਂ ਸੁੱਤੇ ਹੋਏ ਹੋ ਬਾਰਾਂ ਵੱਜ ਕੇ ਰਮਨ ਘਰ ਨਹੀਂ ਆਇਆ ? ਸਵੇਰ ਦਾ ਕ੍ਰਿਕਟ ਖੇਡਣ ਗਿਆ। ਅੱਗੇ ਤਾਂ, ਨੌੰ ਵਜੇ ਤੱਕ ਆ ਜਾਂਦਾ ਹੈ ।ਆ ਜਾਊਗਾ , ਯਾਰ ਸੋ ਲੈਣ ਦੀ ,ਸ਼ਾਮ ਨੂੰ ਫਿਰ ਟੂਰ ਤੇ ਜਾਣਾ ,ਸਾਰੀ ਰਾਤ ਜਾਗ ਕੇ ,ਸਤਨਾਮ ਘਰਵਾਲੀ ਨੂੰ ਜਵਾਬ ਦੇ ਕੇ ਫਿਰ ਲੇਟ ਗਿਆ। ਉਹ ਤੁਸੀਂ ਸਮਝਦੇ ਨਹੀਂ ,ਮੁੰਡਾ ਆਇਆ ਨਹੀਂ ? ਉਸ ਦੀ ਘਰਵਾਲੀ ਪ੍ਰੀਤ ਗੁੱਸੇ ਚ ਬੋਲੀ ।ਹੁਣ ਥੋੜ੍ਹਾ ਜਿਹਾ, ਸਤਨਾਮ ਦਾ ਵੀ ਮਨ ਘਬਰਾਇਆ ,ਉਹ ਸਾਈਕਲ ਚੁੱਕ ਕੇ ਗਰਾਊਂਡ ਵੱਲ ਚਲਾ ਗਿਆ ।
ਉੱਥੇ ਕੋਈ ਨਹੀਂ ਸੀ। ਹੁਣ ਤਾਂ ,ਉਸ ਦੀ ਘਬਰਾਹਟ ਵਧ ਗਈ ।ਉਹ ਸਿੱਧਾ ਰਮਨ ਦੇ ਦੋਸਤ, ਅਭਿਸ਼ੇਕ ਘਰ ਜਾ ਪੁੱਜਾ ‘ਉਥੋਂ ਪਤਾ ਚੱਲਿਆ, ਕਿ ਉਹ ਇੱਕ ਨਵੇਂ ਬਣੇ ਦੋਸਤ ਦੇ ਘਰ , ਮਾਡਲ ਟਾਊਨ ਗਿਆ ।ਕੁਝ ਤਸੱਲੀ ਹੋਈ ,ਪਰ ਉਸ ਦਾ ਘਰ ਅੰਕਲ ਜੀ , ਮੈਨੂੰ ਵੀ ਨਹੀਂ ਪਤਾ, ਅਭਿਸ਼ੇਕ ਨੇ ਦੱਸਿਆ। ਸਤਨਾਮ ਫਿਰ, ਵਾਪਸ ਘਰ ਆ ਗਿਆ ।ਹਾਂ ਜੀ ,ਲੱਗਾ ਕੁਝ ਪਤਾ ? ਹਾਂ, ਅਭਿਸ਼ੇਕ ਦੇ ਘਰ ਗਿਆ ਸੀ। ਕਿਸੇ ਨਵੇਂ ਦੋਸਤ ਨਾਲ ,ਉਸ ਦੇ ਘਰ ਮਾਡਲ ਟਾਊਨ ਗਿਆ, ਆ ਜਾਵੇਗਾ ।ਇਸ ਮੁੰਡੇ ਨੂੰ ,ਅਕਲ ਕਦੋਂ ਆਵੇਗੀ ?ਦੱਸ ਕੇ ਤਾਂ ,ਜਾਂਦਾ । ਚੱਲ ਘੰਟਾ ਰੁਕ , ਫਿਰ ਦੇਖਦਾ ਹਾਂ।
ਗੇਟ ਖੁੱਲ੍ਹਿਆ, ਦੇਖ ਜ਼ਰਾ, ਆ ਗਿਐ, ਤੁਹਾਡਾ ਚੰਨ ,ਕਿੱਥੇ ਸੀ ਤੂੰ ?ਤੈਨੂੰ ਪੁੱਛਣ ਵਾਲਾ ਕੋਈ ਨਹੀਂ ? ਦੱਸ ਕਿੱਥੇ ਸੀ? ਮੰਮੀ, ਦੋਸਤ ਘਰ ਗਿਆ ਸੀ । ਕਿਹੜਾ ਦੋਸਤ ਤੇਰਾ ਨਵਾਂ ਬਣ ਗਿਆ? ਚਲ, ਚੁੱਪ ਕਰ , ਪਹਿਲਾਂ ਪਾਣੀ ਦੇ, ਪੁੱਤਰ ਨੂੰ ,ਅਸੀਂ ਰੋਕਦੇ ਨਹੀਂ ,ਹੁਣ ਤੂੰ ਵੱਡਾ ਹੋ ਗਿਆ ,ਦਸਵੀਂ ਚ ,ਘਰ ਦੱਸ ਕੇ ਜਾਇਆ ਕਰ ।ਇੰਨਾ ਕਹਿ, ਸਤਨਾਮ ਬੈਠਾ ਬੈਠਾ ਆਪਣੇ ਬਚਪਨ ਚ ਚਲਾ ਗਿਆ ।
ਉਸ ਨੇ ਜਦ ਗਿਆਰਵੀਂ ਦੀ ਪੜ੍ਹਾਈ ਵਿੱਚੇ ਛੱਡ ਦਿੱਤੀ ਸੀ। ਤਾਂ, ਘਰਦਿਆਂ ਨੇ ਵਿਹਲਾ ਘੁੰਮਣ ਨਾਲੋਂ , ਇੱਕ ਰਿਸ਼ਤੇਦਾਰ ਦੀ ਦੁਕਾਨ ਤੇ ,ਕੰਮ ਕਰਨ ਲਾ ਦਿੱਤਾ ।ਇਕ ਦਿਨ, ਦੁਕਾਨ ਤੇ ਰਿਸ਼ਤੇਦਾਰ ਨੇ, ਕਿਸੇ ਹੋਰ ਵਰਕਰ ਦੀ ਗਲਤੀ, ਬਦਲੇ ਸਤਨਾਮ ਨੂੰ ਬੁਰੀ ਤਰ੍ਹਾਂ ਝਿੜਕ ਦਿੱਤਾ। ਉੱਥੋਂ ਹੀ ਮਨ ਬਣਾ ਲਿਆ ਸੀ ।ਹੁਣ ਨੌਕਰੀ ਨਹੀਂ ਕਰਨੀ ,ਸ਼ਾਮ ਨੂੰ ਘਰ ਆ ਕੇ ਕੁਝ ਨਾ ਦੱਸਿਆ ।
ਅਗਲੇ ਦਿਨ ਸਵੇਰੇ, ਤਿਆਰ ਹੋ ਕੇ, ਘਰੋਂ ਦੁਕਾਨ ਲਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ