ਯਾਦਾਂ ਦੇ ਝਰੋਖੇ ਵਿੱਚੋਂ
ਰੌਣਕੀ ਬੰਦੇ -2
ਸਾਡੇ ਅਜ਼ੀਜ਼ ਮਿੱਤਰ ਪੰਮੇ ਬਾਈ ਤੇ ਹਰਵੀਰ ਦੀ ਦੋ ਜੁਲਾਈ ਨੂੰ ਬਰਸੀ ਹੁੰਦੀ ਹੈ …ਦੋਨਾਂ ਵੀਰਾਂ ਨੂੰ ਵਿਛੜਿਆ ਨੂੰ ਕਈ ਸਾਲ ਹੋ ਗਏ ਨੇ …ਦੋਵੇਂ ਅੱਜ ਵੀ ਸਾਡੇ ਚੇਤਿਆਂ ਵਿੱਚ ਜਿਉਂਦੇ ਨੇ …ਉਹਨਾਂ ਦੋਵਾਂ ਦੀਆਂ ਗੱਲਾਂ ਤੇ ਮਸਤ ਫ਼ੱਕਰ ਸੁਭਾ ਸਦਾ ਹੀ ਯਾਦ ਆਉਂਦਾ ।
ਸੋਚਿਆ ਪੰਮੇ ਬਾਈ ਦੀ ਇੱਕ ਯਾਦ ਤੁਹਾਡੇ ਨਾਲ ਸਾਂਝੀ ਕਰਾ ।
ਸਰਦੀ ਦਿਨ ਸਨ …ਸ਼ਾਮ ਦੇ ਸੱਤ-ਅੱਠ ਵਜੇ ਦਾ ਸਮਾਂ ਸੀ ..ਪੰਮਾ ਬਾਈ ਤੇ ਸਾਡਾ ਇੱਕ ਹੋਰ ਵੱਡਾ ਵੀਰ ਜਿਹੜਾ ਯੂਨੀਵਰਸਿਟੀ ਵਿੱਚ ਵਿਦਿਆਰਥੀ ਆਗੂ ਸੀ “ਸੰਘਾ ਬਾਈ “ ਬਾਹਰੋਂ ਚੰਡੀਗੜ੍ਹ ਵਿੱਚੋਂ ਪੰਜਾਬ ਯੂਨੀਵਰਸਿਟੀ ਨੂੰ ਆ ਰਹੇ ਸੀ ….ਪੰਮੇ ਬਾਈ ਦੀ ਚਿੱਟੀ ਕੰਟੈਂਸਾ ਕਾਰ ਵਿੱਚ … ਯੂਨੀਵਰਸਿਟੀ ਦੇ ਗੇਟ ਉੱਤੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਹਰ ਕਾਰ ਦੀ ਚੰਗੀ ਤਰਾਂ ਤਲਾਸ਼ੀ ਲੈ ਕੇ ਅੰਦਰ ਜਾਣ ਦਿੰਦੇ ਸਨ ।
ਸੰਘਾ ਬਾਈ ਕਹਿੰਦਾ ਕਿ ਮੈਂ ਪੰਮੇ ਨੂੰ ਪੁੱਛਿਆ ਕੇ ਪੰਮੇ ਆਪਣੀ ਕਾਰ ਵਿੱਚ ਕੋਈ “ਸਮਾਨ” ਤਾਂ ਨਹੀ …ਤਾਂ ਪੰਮਾ ਕਹਿੰਦਾ …ਨਾ ਬਾਈ ਕੁਝ ਵੀ ਨਹੀ ਹੈਗਾ ।
ਜਦੋਂ ਪੁਲਿਸ ਕਾਰ ਦੀ ਤਲਾਸ਼ੀ ਲੈਣ ਲੱਗੀ ਤਾਂ ਕਾਰ ਦੀ ਡਿੱਗੀ ਵਿੱਚੋਂ ਇੱਕ ਪੁਰਾਣੀ ਜਿਹੀ ਕਿਰਪਾਨ ਨਿਕਲ ਆਈ ।ਮੈਂ ਕਿਹਾ ਪੰਮਿਆ ਆਹ ਤਾਂ ਐਵੇ ਹੀ ਫਸ ਗਏ ਯਾਰ ।
ਪੁਲਿਸ ਵਾਲਿਆਂ ਰੌਲਾ ਪਾ ਲਿਆ ਕਿ ਉੱਤਰੋ ਥੱਲੇ ..ਇਹ ਕਿਉਂ ਰੱਖੀ ਹੈ .. ਪੰਮਾ ਕਹਿੰਦਾ ਜੀ ਇਹ ਤਾਂ ਕੁੱਤੇ ਬਿੱਲੇ ਦੇ ਡਰ ਕਰਕੇ ਰੱਖੀ ਹੈ … ਕੋਲ ਖੜਾ ਹਰਿਆਣਵੀ ਠਾਣੇਦਾਰ ਕਹਿੰਦਾ .. ਮਾਰੀ ਬੀਸਸਾਲ ਕੀ ਨੌਕਰੀ ਹੋਗੀ …ਮੰਨੇ ਤਾ ਚੰਡੀਗੜ੍ਹ ਮੇ ਕੋਈ ਕੁੱਤਾ ਬਿੱਲਾ ਦਿਖਾ ਨਾ …ਧਾਰੇ ਕੋ ਕਾਰ ਮੇ ਬੈਠੇ ਕੋ ਕੌਨ ਕੁੱਤਾ ਬਿੱਲਾ ਫੜੇ ।
ਸੰਘਾ ਬਾਈ ਕਹਿੰਦਾ ਪੁਲਿਸ ਸਾਨੂੰ ਗਿਆਰਾਂ ਸੈਕਟਰ ਵਾਲੇ ਥਾਣੇ ਲੈ ਗਈ …ਹਵਾਲਾਤ ਵਿੱਚ ਬੰਦ ਕਰ ਦਿੱਤਾ ।
ਜਿਸ ਹਵਾਲਾਤ ਵਿੱਚ ਸਾਨੂੰ ਬੰਦ ਕੀਤਾ ਉਸ ਵਿੱਚ ਚਾਰ ਬੰਦੇ ਹੋਰ ਬੰਦ ਸਨ …ਸਰਦੀ ਮੌਸਮ ਕਰਕੇ ਸਾਨੂੰ ਕੰਬਲ ਜਿਹੇ ਦੇ ਦਿੱਤੇ …ਸੰਘਾ ਬਾਈ ਕਹਿੰਦਾ ਮੇਰਾ ਕੰਬਲ ਲੈਣ ਨੂੰ ਤਾਂ ਦਿਲ ਨਹੀ ਕੀਤਾ …ਮੈਂ ਪੈਰਾਂ ਤੇ ਕੰਬਲ ਲੈ ਕੇ ਪੈ ਗਿਆ ਕਿ ਚਲੋ ਹੁਣ ਤਾਂ ਸਵੇਰੇ ਜਮਾਨਤ ਹੋਵੇਗੀ ।
ਪਰ ਪੰਮੇ ਤੋਂ ਕਿੱਥੇ ਟਿਕ ਕੇ ਬਹਿ ਹੁੰਦਾ …ਪੰਮੇ ਨੇ ਬਾਕੀ ਚਾਰੇ ਬੰਦਿਆਂ ਨਾਲ ਗੱਲਬਾਤ ਸੁਰੂ ਕਰ ਲਈ …ਉਹਨਾਂ ਵਿੱਚੋਂ ਇੱਕ ਬੰਦਾ ਇੱਕ ਖੂੰਜੇ ਬੈਠਾ ਸੀ ਬਾਕੀ ਤਿੰਨੇ ਦੂਜੇ ਖੂੰਜੇ ਬੈਠੇ ਸੀ । ਪੰਮਾ ਕਹਿੰਦਾ ਤੁਸੀ ਕਿਵੇਂ ਅੰਦਰ ਆਏ ..ਤਾਂ ਜਿਹੜੇ ਤਿੰਨ ਜਣੇ ਸੀ ਉਹਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ