ਬੇਬੇ ਦੀਆਂ ਗੱਲਾਂ!
*************
ਰਾਤੀਂ ਮੰਜੇ ਤੇ ਪਏ ਨੂੰ ਮੇਰੇ ਦਿਮਾਗ ਵਿੱਚ ਪਿਛਲੇ ਤੀਹ ਸਾਲਾਂ ਵਾਲੇ ਸਾਰੇ ਪਿੰਡ ਦੇ ਪਰਿਵਾਰਾਂ ਤੇ ਨਜ਼ਰ ਪਈ।…..ਬਈ ਕਿਸੇ ਦੇ ਪੰਜ ਨਿਆਣੇ, ਕਿਸੇ ਦੇ ਸੱਤ ਨਿਆਣੇ ਸਨ ਉਹ ਵੀ ਬਿਨ੍ਹਾਂ ਅਪਰੇਸ਼ਨ ਤੋਂ।…ਹਰੇਕ ਉਮਰਾਂ ਦੇ ਦੁੱਖ-ਸੁੱਖ ਮੇਰੀਆਂ ਕਹਾਣੀਆਂ ਦਾ ਅੰਗ ਬਣਦੇ ਹਨ।ਕੋਈ ਤਿੰਨ ਕੁ ਸਾਲ ਪਹਿਲਾਂ ਮੈਂ ਇੱਕ ਪਿੰਡ ਦੀ ਮਜ਼ਾਕੀਆ ਸੁਭਾਅ ਵਾਲੀ ਬੇਬੇ ਤੋਂ ਪੁੱਛਿਆ ਜਿਸ ਦੇ ਗਿਆਰਾਂ ਮੁੰਡੇ ਕੁੜੀਆਂ ਨੇ ਕਿ ਬੇਬੇ ਕ੍ਰਿਕਟ ਦੀ ਟੀਮ ਬਣਾਉਣ ਪਿੱਛੇ ਕੀ ਰਾਜ ਏ?”
ਬੇਬੇ ਹੱਸ ਕੇ ਬੋਲੀ ,”ਭਾਈ ਚੰਗੀ ਸਿਹਤ ਨਾਲ ਹੀ ਬੱਚੇ ਹੁੰਦੇ ਆ ।ਚੰਗੀ ਖੁਰਾਕ ਰੱਜਕੇ ਖਾਣੀ,ਹੱਡ ਭੰਨਵੀਂ ਮਿਹਨਤ ਕਰਨੀ।ਪਤਾ ਨਾ ਲੱਗਣਾ ਕਿ ਕਦੋਂ ਦਿਨ ਚੜ੍ਹਿਆ ਤੇ ਕਦੋਂ ਰਾਤ ਹੋ ਗਈ।ਔਰਤਾਂ ਸਾਜਰੇ ਉੱਠਕੇ ਦਾਤਣ ਕੁਰਲਾ ਕਰਕੇ ਚਾਹ ਧਰਦੀਆਂ,ਚਾਹ ਕਾਹਦੀ ਨਿਰਾ ਈ ਦੁੱਧ।ਮਰਦ ਮੱਝਾਂ-ਗਾਵਾਂ ਨੂੰ ਹਰਾ ਚਾਰਾ ਪਾਉਂਦੇ….ਫਿਰ ਔਰਤਾਂ ਧਾਰਾਂ ਚੋਕੇ ਦੁੱਧ ਰਿੜਕਦੀਆਂ…..ਔਰਤਾਂ ਸਰੀਰਕ ਤੌਰ ਤੇ ਫਿੱਟ ਹੋਣ ਕਰਕੇ ਇੰਨੀ ਔਲਾਦ ਨੂੰ ਜਨਮ ਦਿੰਦੀਆਂ ਸੀ….ਆ ਅਪਰੇਸ਼ਨ ਕੀ ਹੁੰਦੇ ਨੇ,ਇਸ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ… ਆ ਅੱਜ ਆਲ਼ੇ ਮੁੰਡੇ ਤੇ ਕੁੜੀਆਂ ਤਾਂ ਆਪਣੇ ਸਰੀਰ ਨੂੰ ਵਾਹਲ਼ਾ ਸੋਹਲ ਬਣਾਉਦੇਂ ਨੇ ।ਲੈ ਪੁੱਤ ਤੈਨੂੰ ਸੁਣਾਵਾਂ ਗੱਲ…. ਤੇਰੇ ਚਾਚੇ ਦਾ ਜਨਮ ਸਵੇਰ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ