ਮਜਨੂੰ ਕਿਸੇ ਇਸਤਰੀ ਦੇ ਪ੍ਰਤੀ ਮੋਹਿਤ ਹੋ ਗਿਆ। ਸਾਰਾ ਪਿੰਡ ਕਹਿੰਦਾ ਹੈ, ਕਿ ਉਹ ਪਾਗਲ ਹੋ ਗਿਆ ਹੈ। ਉਹ ਇਸਤਰੀ ਮਾਮੂਲੀ ਹੈ। ਪਰ ਉਸ ਆਦਮੀ ਨੂੰ ਦਿਖਾਈ ਨਹੀਂ ਪੈਂਦਾ।
ਉਸ ਨੂੰ ਕੁਝ ਹੋਰ ਹੀ ਦਿਖਾਈ ਪੈਂਦਾ ਹੈ। ਉਸ ਨੇ ਆਪਣੀ ਕਲਪਨਾ ਦੀ ਇਸਤਰੀ ਨੂੰ ਉਸ ਇਸਤਰੀ ਦੇ ਉੱਪਰ ਉੜ੍ਹਾ ਦਿੱਤਾ ਹੈ। ਉਹ ਇਸਤਰੀ ਜਿਸ ਨੂੰ ਪਿੰਡ ਵਾਲੇ ਜਾਣਦੇ ਹਨ, ਸਿਰਫ ਇਕ ਕਿੱਲੀ ਦਾ ਕੰਮ ਕਰ ਰਹੀ ਹੈ। ਉਹ ਅਸਲੀ ਇਸਤਰੀ ਨਹੀਂ , ਅਸਲੀ ਇਸਤਰੀ ਤਾਂ ਉਸ ਦੇ ਦਿਮਾਗ ਦੀ ਹੈ । ਜਿਸ ਨੂੰ ਉਸ ਨੇ ਉਸ ਕਿਲੀ ਦੇ ਉਪਰ ਉੜ੍ਹਾ ਦਿੱਤਾ ਹੈ।
ਮਜਨੂੰ ਨੂੰ ਬੁਲਾਇਆ, ਉਸ ਪਿੰਡ ਦੇ ਰਾਜਾ ਨੇ ਅਤੇ ਉਸ ਨੂੰ ਕਿਹਾ ਕਿ ਤੂੰ ਪਾਗਲ ਹੋ ਗਿਆ ਹੈ? ਕਿਉਂਕਿ ਜਾਣ ਕੇ ਤੁਹਾਨੂੰ, ਹੈਰਾਨੀ ਹੋਵੇਗੀ ਕਿ ਲੈਲਾ ਇੱਕ ਬਦਸ਼ਕਲ ਔਰਤ ਸੀ। ਉਸ ਰਾਜਾ ਨੇ ਕਿਹਾ ਤੂੰ ਪਾਗਲ ਹੋ ਗਿਆ? ਇੱਕ ਬਦਸ਼ਕਲ ਔਰਤ ਦੇ ਲਈ! ਉਸ ਨਾਲੋਂ ਬਹੁਤ ਸੁੰਦਰ ਲੜਕੀਆਂ ਅਸੀਂ ਤੈਨੂੰ ਦੇ ਸਕਦੇ ਹਾਂ। ਛੱਡ ਉਸ ਦੀ ਗੱਲ ਉਸ ਨੇ ਪਿੰਡ ਦੀਆਂ ਦੱਸ, ਬਾਰਾਂ ਸੁੰਦਰ ਲੜਕੀਆਂ ਸੱਦ ਰੱਖੀਆਂ ਹੋਈਆਂ ਸਨ ਅਤੇ ਮਜਨੂੰ ਨੂੰ ਕਿਹਾ ਦੇਖ ਇਨ੍ਹਾਂ ਲੜਕੀਆਂ ਨੂੰ।
ਮਜਨੂੰ ਨੇ ਦੇਖਿਆ ਉਸ ਨੇ ਕਿਹਾ ਮੈਨੂੰ ਲੈਲਾ ਦੇ ਸਿਵਾਏ ਕੋਈ ਦਿਖਾਈ ਨਹੀਂ ਪੈਂਦੀ । ਉਸ ਰਾਜੇ ਨੇ ਕਿਹਾ ਤੂੰ ਪਾਗਲ ਤਾਂ ਨਹੀਂ ਹੋ ਗਿਆ ਹੈ? ਮਜਨੂੰ ਨੇ ਕਿਹਾ ਹੋ ਸਕਦਾ ਹੈ, ਪਰ ਅਜੇ ਤਾਂ ਮੈਨੂੰ ਤੁਸੀਂ ਪਾਗਲ ਜਾਪਦੇ ਹੋ?
ਜੋ ਲੈਲਾ ਨੂੰ ਕਹਿ ਰਹੇ ਹੋ, ਕਿ ਉਹ ਬਦਸ਼ਕਲ ਹੈ। ਲੈਲਾ ਨੂੰ ਦੇਖਿਆ ਹੈ ਤੁਸੀਂ? ਉਸ ਰਾਜਾ ਨੇ ਕਿਹਾ ਪਾਗਲਾ ਭਲੀ ਭਾਂਤ ਦੇਖਿਆ, ਮੇਰੇ ਦਰਵਾਜ਼ੇ ਅੱਗਿਓਂ ਰੋਜ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ