ਉਸ ਦਿਨ ਅਸੀਂ ਸਭ ਕੁੜੀਆਂ ਮੈਡਮ ਜੀ ਦੇ ਖਹਿੜੇ ਪੈ ਗਈਆਂ..ਤੁਸਾਂ ਵਿਆਹ ਕਿਓਂ ਨਹੀਂ ਕਰਵਾਇਆ..ਅੱਜ ਜਰੂਰ ਦੱਸੋ..!
ਅੱਗੇ ਜਦੋਂ ਵੀ ਪੁੱਛਦੇ ਤਾਂ ਅੱਗਿਓਂ ਟਾਲ ਦਿਆ ਕਰਦੇ..ਪਰ ਉਸ ਦਿਨ ਸੌਖਿਆਂ ਹੀ ਦੱਸਣਾ ਸ਼ੁਰੂ ਕੀਤਾ..ਅਖ਼ੇ ਪਹਿਲੋਂ ਇੱਕ ਕਹਾਣੀ ਸੁਣ ਲਵੋਂ..ਵਿਆਹ ਬਾਰੇ ਬਾਅਦ ਵਿਚ ਦੱਸਾਂਗੀ..ਸਾਡੇ ਪਿੰਡ ਇੱਕ ਬੰਦਾ ਸੀ..ਤਿੰਨ ਧੀਆਂ ਦਾ ਪਿਓ..ਵਹੁਟੀ ਫੇਰ ਪੇਟੋਂ ਹੋਈ ਤਾਂ ਸਾਫ਼ ਸਾਫ ਆਖ਼ ਦਿੱਤਾ..ਇਸ ਵੇਰ ਕੁੜੀ ਹੋਈ ਤਾਂ ਮੈਂ ਬਾਹਰ ਸੁੱਟ ਆਉਣੀ..ਕੁਦਰਤ ਦੀ ਮਰਜੀ..ਫੇਰ ਕੁੜੀ ਹੋ ਪਈ..!
ਉਹ ਨਿੱਕੀ ਜਿਹੀ ਨੂੰ ਅੱਧੀ ਰਾਤ ਕੋਲ ਵਗਦੀ ਸੜਕ ਕੰਢੇ ਰੱਖ ਆਇਆ..ਪਰ ਖੁਦ ਨੂੰ ਸਾਰੀ ਰਾਤ ਨੀਂਦਰ ਨਾ ਆਈ..ਅਗਲੇ ਦਿਨ ਤੜਕੇ ਜਾ ਵੇਖਿਆ..ਉਹ ਓਥੇ ਹੀ ਪਈ ਸੀ..ਕੋਈ ਵੀ ਲੈ ਕੇ ਨਹੀਂ ਸੀ ਗਿਆ..ਮੂੰਹ ਹਨੇਰੇ ਘਰੇ ਮੋੜ ਲਿਆਇਆ..!
ਅਗਲੀ ਰਾਤ ਫੇਰ ਓਥੇ ਰੱਖ ਆਇਆ..ਅਗਲੇ ਦਿਨ ਫੇਰ ਵੇਖਿਆ..ਅੱਜ ਵੀ ਕੋਈ ਨਹੀਂ ਸੀ ਲੈ ਕੇ ਗਿਆ..ਸਗੋਂ ਇੱਕ ਕੁੱਤਾ ਕੋਲ ਬੈਠਾ ਉਸਦੀ ਰਾਖੀ ਕਰ ਰਿਹਾ ਸੀ..ਆਤਮਾਂ ਝੰਜੋੜੀ ਗਈ..ਵਾਪਿਸ ਮੋੜ ਲਿਆਂਧੀ..ਘਰੇ ਆ ਕੇ ਬੜਾ ਮੋਹ ਕੀਤਾ..ਨਾਲੇ ਚੁੰਮੀ ਚੱਟੀ ਜਾਵੇ ਨਾਲੇ ਰੋਈ ਜਾਂਦਾ ਆਖੀ ਜਾਵੇ ਇਹ ਮੈਥੋਂ ਕੀ ਹੋ ਚੱਲਿਆ ਸੀ!
ਫੇਰ ਅਗਲੇ ਸਾਲ ਮਾਂ ਨੇ ਅਖੀਰ ਮੁੰਡਾ ਜੰਮ ਹੀ ਦਿੱਤਾ..ਪਰ ਇੱਕ ਹੋਣੀ ਵਾਪਰ ਗਈ..ਉਸਦੀ ਵੱਡੀ ਧੀ ਕਿਸੇ ਬਿਮਾਰੀ ਕਾਰਨ ਮੌਤ ਦੀ ਮੂੰਹ ਜਾ ਪਈ..ਆਉਂਦੇ ਸਾਲ ਇੱਕ ਹੋਰ ਮੁੰਡਾ ਪਰ ਦੂਜੀ ਧੀ ਵੀ ਕਿਸੇ ਘਟਨਾ ਦੀ ਭੇਂਟ ਚੜ ਸੰਸਾਰ ਛੱਡ ਗਈ..ਇੰਝ ਹੀ ਅਗਲੀ ਵੇਰ ਜਦੋਂ ਤੀਜਾ ਪੁੱਤ ਹੋਇਆ ਤਾਂ ਧੀ ਇੱਕੋ ਰਹਿ ਗਈ..ਓਹੀ ਚੋਥੀ ਧੀ ਜਿਸਦੀ ਕੁੱਤੇ ਨੇ ਰਾਖੀ ਕੀਤੀ ਸੀ..!
ਵਰੇ ਲੰਘਦੇ ਗਏ..ਨਾਲਦੀ ਚਲ ਵੱਸੀ..ਤਿੰਨ ਪੁੱਤ ਜਵਾਨ ਹੋ ਕੇ ਆਪੋ ਆਪਣੇ ਪਰਿਵਾਰਾਂ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ