ਜਦੋਂ ਰੂਪਾਂ ਦੇ ਘਰ ਤੀਜੀ ਕੁੜੀ ਨੇ ਜਨਮ ਲਿਆ ਤਾਂ ਸਾਰਾ ਪਰਿਵਾਰ ਫੀਮੇਲ ਸੁਣ ਰੋਣ ਲੱਗ ਪਿਆ ਸੀ .. ਉਮੀਦ ਪੁੱਤ ਦੇ ਜਨਮ ਲੈਣ ਦੀ ਸੀ ..ਪਰ ਉਮੀਦ ਦੇ ਉਲਟ ਸਾਰਿਆਂ ਨੂੰ ਬਰਦਾਸ਼ਿਤ ਕਰਨਾ ਬਹੁਤ ਔਖਾ ਹੋ ਗਿਆ ਸੀ … ।
ਰੂਪਾਂ ਨੇ ਕੁੜੀ ਨੂੰ ਮੱਥੇ ਨਾ ਲਾਉਣ ਲਈ ਨਰਸਾਂ ਨੂੰ ਕਹਿ ਦਿੱਤਾ ਸੀ ।
ਸਾਰੇ ਪਰਿਵਾਰ ਨੇ ਰਲ ਕੇ ਜੁਗਤ ਬਣਾਈ ਕੇ ਆਪਾਂ ਰਾਤ ਨੂੰ ਹੀ ਬਿਨ੍ਹਾ ਡਿਸਚਾਰਜ ਲਏ ਚਲੇ ਜਾਈਏ .. ਉਦੋਂ ਆਧਾਰ ਕਾਰਡ ਵੇਖ ਡਲਿਵਰੀ ਨਹੀਂ ਹੁੰਦੀ ਸੀ .. ਉਹਨਾਂ ਜੁਗਤ ਅਨੁਸਾਰ ਠੀਕ ਉਸੇ ਤਰਾਂ ਕੀਤਾ .. ਨਵ ਜੰਮੀ ਕੁੜੀ ਨੂੰ ਹਸਪਤਾਲ ਛੱਡ ਸਾਰੇ ਉੱਥੋਂ ਭੱਜ ਗਏ .. ਸਵੇਰ ਹੋਣ ਸਾਰ ਪੇਸ਼ੈਟ ਗਾਇਬ ਦਾ ਹਸਪਤਾਲ ਵਿੱਚ ਰੌਲਾ ਪੈ ਗਿਆ ਅਤੇ ਕੁੜੀ ਨੂੰ ਛੱਡ ਜਾਣ ਦੀ ਖਬਰ ਮਾਪਿਆਂ ਨੂੰ ਲਾਹਨਤਾਂ ਪਾ ਰਹੀ ਸੀ .. ਅੰਤ ਡਾਕਟਰਾਂ ਨੇ ਐਡਰੈਸ ਪਤਾ ਕਰ ਉਹਨਾਂ ਦੇ ਘਰ ਤੱਕ ਪਹੁੰਚ ਕੀਤੀ .. ਘਰ ਕੋਈ ਬਹੁਤੀ ਗਰੀਬੀ ਵੀ ਨਹੀਂ ਸੀ .. ।
ਜਦੋਂ ਡਾਕਟਰਾਂ ਦੀ ਟੀਮ ਨੇ ਕੁੜੀ ਨੂੰ ਛੱਡ ਕੇ ਭੱਜ ਜਾਂਣ ਦੀ ਵਜ਼ਾ ਪੁੱਛੀ ਤਾਂ , ਮਾਂ ਨੇ ਦੱਸਿਆ ਕੇ ਮੈਂ ਐਨੀ ਕਬੀਲਦਾਰੀ ਦਾ ਬੋਂਝ ਨਹੀਂ ਸੰਭਾਲ ਸਕਦੀ .. ਜੇ ਇਹ ਕੁੜੀ ਕਿਸੇ ਲੋੜਵੰਦ ਨੂੰ ਦੇ ਦਿਓ ਤਾਂ ਚੰਗਾ ਹੈ , ਜਾਂ ਅਨਾਥ ਆਸ਼ਰਮ ਭੇਜ ਦਿਓ .. ਮੈਂ ਨਹੀਂ ਰੱਖ ਸਕਦੀ , ਕਹਿ ਸੁਰਖ਼ਰੂ ਹੋ ਗਈ ਸੀ ..।
ਪਤਾ ਨਹੀਂ , ਉਸ ਔਰਤ ਉੱਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਦਾ ਪਰੈਸ਼ਰ ਸੀ ਜਾਂ ਅੰਦਰੋਂ ਦੁਖੀ ਟੁੱਟੀ ਹੋਈ ਔਰਤ ਸੀ , ਪਰ ਉਸ ਨੇ ਬੱਚੀ ਨੂੰ ਸਵੀਕਾਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ ।
ਡਾਕਟਰਾਂ ਦੇ ਲੱਂਖ ਸਮਝਾਉਣ ਦੇ ਬਾਵਜੂਦ ਵੀ ਉਹ ਇੱਕੋ ਜ਼ਿੱਦ ਤੇ ਅਟਕੀ ਰਹੀ .. ।
ਵਾਪਿਸ ਆ ਕੇ ਇੱਕ ਡਾ: ਨੇ ਉਸ ਬੱਚੀ ਨੂੰ ਆਪਣੇ ਕੋਲ ਰੱਖ ਲਿਆ .. . ਉਸ ਦਾ ਸਾਰਾ ਖਰਚਾ ਚੁੱਕਣ ਤੇ ਆਪਂਣੇ ਘਰੇ ਰੱਖ ਲੈਣ ਦੀ ਜਿੰਮੇਵਾਰੀ ਚੁੱਕ ਲਈ ।
ਸਟਾਫ ਅਤੇ ਡਾਕਟਰਾਂ ਨੇ ਰਲ ਮਿਲ ਉਸ ਬੱਚੀ ਨੂੰ ਬਹੁਤ ਸੰਭਾਲਿਆ ਅਤੇ ਬੇਹੱਦ ਪਿਆਰ ਦਿੱਤਾ ।
ਉਹ ਕੁੜੀ ਜਿਸ ਦੀ ਮਾਂ ਨੇ ਜਨਮ ਤਾਂ ਦਿੱਤਾ ਸੀ ਪਰ ਇੱਕ ਵਾਰ ਤੱਕਿਆ ਤੱਕ ਨਹੀਂ ਸੀ .. ਬਹੁਤ ਲੋੜੀਦੀ ਬਣ ਗਈ ਸੀ .. ਉਸਦਾ ਨਾਮ “ਤਕਦੀਰ “ਰੱਖਿਆ ਗਿਆ ।
ਸ਼ਾਹੀ ਸਹੂਲਤਾਂ ਵਿੱਚ ਪਲ ਰਹੀ ਤਕਦੀਰ ਨੂੰ .. ਰੋਜ਼ ਨਵੇਂ ਗਿਫਟ ਮਿਲਦੇ ..ਸਾਰਾ ਸਟਾਫ ਉਸ ਨੂੰ ਚੁੱਕੀ ਫਿਰਦਾ .. ।
ਇਸੇ ਤਰਾਂ ਇੱਕ ਸਾਲ ਬੀਤ ਗਿਆ .. ਉਸ ਦਾ ਜਨਮ ਦਿਨ ਸ਼ਾਹੀ ਠਾਠ ਨਾਲ ਮਨਾਇਆ ਗਿਆ .. ।
“ਕਹਿੰਦੇ ਹਨ , ਜੇ ਮਾਂ ਮਰ ਜਾਵੇ ਤਾਂ ਰੱਬ ਬੱਚਿਆਂ ਦੀ ਰਖਵਾਲੀ ਲਈ ਕਿਸੇ ਨਾ ਕਿਸੇ ਰੂਪ ਵਿੱਚ ਆਪ ਆ ਬਹੁੜਦਾ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sachin Rattu
Very good you story I want to tell you my life real story if you write you will cry