ਗਰੀਬ ਪਰਿਵਾਰ ਵਿਚ ਜਨਮੇ ਚਾਰ ਭੈਣ ਭਰਾਵਾਂ ਵਿੱਚੋ ਤਿੰਨ ਭੈਣਾਂ ਚੋਂ ਵੱਡੀ ਭੈਣ ਆਪਣੀ ਉਮਰ ਤੋਂ ਦੋ ਗੁਣਾਂ ਵੱਡੇ ਉਮਰ ਦੇ ਲੜ ਇਹ ਕਹਿ ਕੇ ਲਾ ਦਿੱਤੀ ਕਿ ਫੇਰ ਕੀ ਹੋਇਆ… ਜੇ ਮੁੰਡਾ ਵੱਡਾ ਏ!ਰੱਜੇ ਪੂੱਜੇ ਖਾਨਦਾਨ ਦਾ ਤਾਂ ਹੈ… ਨਾਲੇ ਅਮਰੀਕਾ ਪੱਕਾ ਏ!
ਅਮਰੀਕਾ ਦਾ ਨਾਂ ਸੁਣ ਸਾਰੇ ਟੱਬਰ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਸੀ! ਜਿਵੇਂ ਹੋਰ ਕੁਝ ਦਿਸਣਾ ਹੀ ਬੰਦ ਹੋ ਗਿਆ ਹੋਵੇ ! ਵਿਆਹ ਵੀ ਥੋੜੇ ਸਮੇਂ ਦਾ ਹੀ ਲੈ ਲਿਆ ਗਿਆ.. ਇਹ ਆਖਕੇ ਕਿ ਪਿੱਛੇ ਕੰਮਾ ਕਾਰਾਂ ਦਾ ਅੌਖਾ!ਭੈਣ ਵੀ ਛੇ ਮਹੀਨਿਆਂ ਬਾਅਦ ਅਮਰੀਕਾ ਬੁਲਾ ਲੲੀ ਗੲੀ !
ਉਦੋਂ ਟਚ ਫੋਨ ਘੱਟ ਹੁੰਦੇ ਸੀ ਬੱਸ ਦੂਜੇ ਫੋਨਾਂ ਤੇ ਹੀ ਗੱਲ ਹੁੰਦੀ ਸੀ ਉਹ ਵੀ ਕੲੀਂ ਦਿਨਾਂ ਬਾਅਦ ! ਉਹ ਵੀ ਬੱਸ ਹਾਲ ਚਾਲ ਤੇ ਸੁੱਖ ਸਾਂਦ ਪੁੱਛਣ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ!ਤੇ ਉਹ ਵੀ ਕਮਲੀ ਰੋਣ ਹਾਕੀ ਹੋਈ ਆਖ ਦਿੰਦੀ ਸਭ ਠੀਕ ਐ!
ਫੇਰ ਇੱਕ ਦਿਨ ਉਹਦੇ ਸੌਹਰਿਆਂ ਵੱਲ ਕਿਸੇ ਖਾਸ ਰਿਸ਼ਤੇਦਾਰੀ ਵਿਚ ਵਿਆਹ ਹੋਣ ਕਰਕੇ ਦੋ ਸਾਲ ਬਾਅਦ ਉਹਨਾਂ ਦੇ ਵਾਪਸ ਆਉਣ ਦਾ ਸਬੱਬ ਬਣਿਆ ਤਾਂ ਸਾਰਿਆਂ ਨੂੰ ਚਾਅ ਚੜ ਗਿਆ! ਲੰਮੀ ਉਡੀਕ ਮਗਰੋਂ ਇੱਕ ਵੱਡੀ ਮਹਿੰਗੀ ਗੱਡੀ ਗਰੀਬੜੀ ਜਿਹੀ ਦਹਿਲੀਜ਼ ਤੇ ਆ ਕੇ ਰੁਕੀ ਤਾਂ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸਨ ਲੱਗ ਰਹੇ !
ਉੱਤੋ ਲੱਗਿਆ ਅਮਰੀਕਾ ਵਾਲਿਆਂ ਦਾ ਟੈਗ ਹੋਰ ਵੀ ਹਵਾ ਦੇਈਂ ਜਾ ਰਿਹਾ ਸੀ !
ਆਖ਼ਿਰ ਗੱਡੀ ਦੀ ਤਾਕੀ ਖੁੱਲੀ ਤਾਂ ਸੋਨੇ ਨਾਲ ਲੱਦੀ ਭੈਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ