ਮਿੱਤਰ ਪਿਆਰਾ ਦੁਖੀ ਸੀ..ਅਖ਼ੇ ਰਾਤੀ ਸੜਕ ਪਾਰੋਂ ਇੱਕ ਖਰਗੋਸ਼ ਆਉਂਦਾ..ਸਾਰੇ ਫੁੱਲ ਬੂਟੇ ਖਾ ਜਾਂਦਾ..ਇੱਕ ਦਿਨ ਦੋਸਤ ਦਾ ਨਿੱਕਾ ਜਿਹਾ ਪੁੱਤ ਆਖਣ ਲੱਗਾ ਅੰਕਲ ਜਿਹੜਾ ਬੰਨੀ ਸਾਡੇ ਫੁੱਲ ਖਾ ਜਾਂਦਾ ਸੀ ਉਹ ਅੱਜ ਮਰ ਗਿਆ..ਸੜਕ ਪਾਰ ਕਰਦਾ ਹੋਇਆ ਕਿਸੇ ਵਾਹਨ ਹੇਠ ਆ ਗਿਆ..!
ਸੜਕ ਤੇ ਚੜਿਆ ਤਾਂ ਵੇਖਿਆ ਉਹ ਵਾਕਿਆ ਹੀ ਸੜਕ ਦੇ ਐਨ ਵਿਚਕਾਰ ਇਕੱਠਾ ਹੋਇਆ ਪਿਆ ਸੀ..ਰਾਹੀ ਗੱਡੀਆਂ ਹੌਲੀ ਕਰਕੇ ਲੰਘਾ ਰਹੇ ਸਨ..!
ਅਗਲੇ ਦਿਨ ਓਸੇ ਥਾਂ ਤੋਂ ਲੰਘਿਆ..ਕੀ ਵੇਖਿਆ ਧੁੱਪ ਗਰਮੀ ਕਾਵਾਂ ਅਤੇ ਉੱਪਰੋਂ ਲੰਘਦੀਆਂ ਕਾਰਾਂ ਮੋਟਰਾਂ ਕਰਕੇ ਹੋਰ ਸੁੰਗੜ ਗਿਆ ਸੀ..ਅੱਜ ਕੋਈ ਵੀ ਆਪਣੀ ਗੱਡੀ ਹੌਲੀ ਨਹੀਂ ਸੀ ਕਰ ਰਿਹਾ..!
ਸਬੱਬੀਂ ਤੀਜੇ ਦਿਨ ਫੇਰ ਓਥੋਂ ਹੀ ਲੰਘਿਆ ਤਾਂ ਓਥੇ ਸਿਰਫ ਇੱਕ ਹਲਕਾ ਜਿਹਾ ਨਿਸ਼ਾਨ ਹੀ ਬਾਕੀ ਸੀ..!
ਓਸ਼ੋ ਦੀ ਕਹਾਣੀ ਚੇਤੇ ਆ ਗਈ..ਤੁਰੇ ਜਾਂਦੇ ਹਾਥੀ ਦੇ ਲੱਕ ਤੇ ਇੱਕ ਮੱਖੀ ਆਣ ਬੈਠੀ..ਅੱਗੇ ਇੱਕ ਪੁਲ ਆਇਆ ਸੋਚਣ ਲੱਗੀ ਘੜੀ ਦੀ ਘੜੀ ਉੱਡ ਜਾਵਾਂ ਕਿਧਰੇ ਮੇਰੇ ਭਾਰ ਨਾਲ ਪੁਲ ਹੀ ਨਾ ਟੁੱਟ ਜਾਵੇ..ਫੇਰ ਅੱਗਿਓਂ ਨਦੀ ਆ ਗਈ..ਹਾਥੀ ਨੂੰ ਹੌਲੀ ਜਿਹੀ ਵਾਜ ਮਾਰੀ ਵੇ ਹਾਥੀਆਂ ਪਾਰ ਕਰ ਲਵੇਂਗਾ ਕੇ ਹੇਠਾਂ ਉੱਤਰ ਜਾਵਾਂ..ਅੱਗਿਉਂ ਜੁਆਬ ਨਹੀਂ ਆਇਆ ਤਾਂ ਇਹ ਸੋਚ ਇੱਕ ਵੇਰ ਫਿਰ ਉੱਡ ਗਈ..ਕਿਧਰੇ ਕਮਲਾ ਡੁੱਬ ਹੀ ਨਾ ਜਾਵੇ..!
ਫੇਰ ਅੱਗੇ ਜਾ ਕੇ ਹਾਥੀ ਨਾਲ ਗਿਲਾ ਕਰਨ ਲੱਗੀ ਅਖ਼ੇ ਤੂੰ ਤੇ ਮੇਰੀ ਗੱਲ ਹੀ ਨਹੀਂ ਸੀ ਗੌਲੀ..ਫੇਰ ਵੀ ਮੇਰਾ ਇਹਸਾਨ ਮੰਨ..ਮੈਂ ਤੈਨੂੰ ਪੁਲ ਤੋਂ ਡਿੱਗਣੋਂ ਅਤੇ ਪਾਣੀ ਵਿਚ ਡੁੱਬਣੋਂ ਬਚਾ ਲਿਆ..!
ਹਾਥੀ ਹੱਸ ਪਿਆ ਅਖ਼ੇ ਬੀਬੀ ਮੈਨੂੰ ਤੇ ਤੇਰੀ ਕੋਈ ਗੱਲ ਸੁਣੀ ਹੀ ਨਹੀਂ ਸੀ..!
ਇਰਾਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ