ਮਿੰਨੀ ਕਹਾਣੀ
ਵਿਸ਼ਵਾਸ
ਪਤੀ ਦੀ ਮੌਤ ਤੋਂ ਬਾਅਦ ਗੁਰਜੀਤ ਕੌਰ ਬਿਲਕੁਲ ਹੀ ਇਕੱਲੀ ਹੋ ਗਈ । ਭਾਵੇਂ ਦੋ ਪੁੱਤਾਂ ਤੇ ਇਕ ਧੀ ਦੀ ਮਾਂ ਸੀ ਉਹ । ਪਰ ਉਸ ਦੇ ਤਿੰਨੋਂ ਬੱਚੇ ਹੀ ਵਿਆਹੇ ਹੋਏ ਤੇ ਵਿਦੇਸ਼ ਵਿੱਚ ਹੀ ਸੈੱਟ ਸਨ । ਧੀ ਦਾ ਫ਼ੋਨ ਜ਼ਰੂਰ ਆ ਜਾਂਦਾ ਸੀ ਪਰ ਪੁੱਤਰ ਤਾਂ ਉਸਨੂੰ ਕਦੇ- ਕਦੇ ਹੀ ਯਾਦ ਕਰਦੇ।
ਇਕੱਲਤਾ ਗੁਰਜੀਤ ਕੌਰ ਨੂੰ ਵੱਢ -ਵੱਢ ਖਾਂਦੀ । ਭਾਵੇਂ ਉਸ ਕੋਲ ਬਹੁਤ ਸੋਹਣੀ ਅਤੇ ਵੱਡੀ ਕੋਠੀ ਸੀ । ਕਾਰ ਸੀ, ਜੋ ਕਿ ਉਹ ਖੁਦ ਚਲਾ ਲੈਂਦੀ ਸੀ । ਉਹ ਸਿਹਤ ਪੱਖੋਂ ਵੀ ਬਹੁਤ ਹੀ ਵਧੀਆ ਸੀ । ਤੇ ਹਮੇਸ਼ਾਂ ਸੋਨਾ ਵੀ ਪਹਿਨ ਕੇ ਰੱਖਦੀ । ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ । ਪੂਰਾ ਦਿਨ ਕੰਮ ਕਰਨ ਲਈ ਨੌਕਰਾਣੀ ਵੀ ਰੱਖੀ ਹੋਈ ਸੀ।ਪਰ ਉਸ ਦਾ ਮਨ ਫਿਰ ਵੀ ਉਦਾਸ ਰਹਿੰਦਾ ।
ਇਕ ਦਿਨ ਉਹ ਆਪਣੇ ਬਾਰ ਵਿੱਚ ਹੀ ਖੜ੍ਹੀ ਹੋਈ ਸੀ ਕਿ ਮੋਟਰਸਾਈਕਲ ਤੇ ਦੋ ਨੌਜਵਾਨ ਮੁੰਡੇ ਜਾ ਰਹੇ ਸਨ। ਉਨ੍ਹਾਂ ਨੇ ਮੋਟਰਸਾਈਕਲ ਰੋਕ ਕੇ ਉਸ ਨੂੰ ਪੁੱਛਿਆ ਆਂਟੀ ਜੀ , “ਇੱਥੇ ਆਲੇ -ਦੁਆਲੇ ਕਿਤੇ ਕੋਈ ਕਿਰਾਏ ਤੇ ਕਮਰਾ ਮਿਲ ਜਾਏਗਾ । ਅਸੀਂ ਬਾਹਰੋਂ ਆਏ ਹਾਂ ਅਤੇ ਇੱਥੇ ਨੌਕਰੀ ਕਰਦੇ ਹਾਂ ।”
ਉਨ੍ਹਾਂ ਦੀ ਗੱਲ ਸੁਣ ਗੁਰਜੀਤ ਮਨ ਹੀ ਮਨ ਸੋਚਣ ਲੱਗੀ ‘ਕਿ ਮੇਰੀ ਇੰਨੀ ਜ਼ਿਆਦਾ ਵੱਡੀ ਕੋਠੀ ਹੈ। ਬਾਹਰਲੀ ਬੈਠਕ ਵਿਹਲੀ ਹੀ ਪਈ ਹੈ । ਕਿਉਂ ਨਾ ਇਨ੍ਹਾਂ ਮੁੰਡਿਆਂ ਨੂੰ ਇੱਥੇ ਰੱਖ ਲਵਾਂ। ਨਾਲੇ ਰੌਣਕ ਹੋ ਜਾਏਗੀ ਤੇ ਮੇਰਾ ਡਰ ਵੀ ਦੂਰ ਹੋ ਜਾਏਗਾ ।’ ਸੋਚ ਕੇ ਉਸ ਨੇ ਮੁੰਡਿਆਂ ਨੂੰ ਆਪਣੇ ਅੰਦਰ ਹੀ ਆਵਾਜ਼ ਮਾਰ ਲਈ ਤੇ ਬੈਠਕ ਵਿੱਚ ਬਿਠਾਉਂਦੀ ਬੋਲੀ ,”ਪੁੱਤਰੋ! ਦੇਖੋ ਪਹਿਲਾਂ ਤਾਂ ਮੈਂ ਕਦੇ ਵੀ ਆਪਣਾ ਮਕਾਨ ਕਿਸੇ ਨੂੰ ਕਿਰਾਏ ਤੇ ਨਹੀਂ ਦਿੱਤਾ । ਪਰ ਹੁਣ ਇਕੱਲੀ ਹਾਂ ਤੇ ਉਸ ਨੇ ਆਪਣੇ ਬਾਰੇ ਦੱਸਦਿਆਂ ਉਨ੍ਹਾਂ ਨੂੰ ਬੈਠਕ ਵਿੱਚ ਹੀ ਆਪਣਾ ਸਾਮਾਨ ਲਿਆ ਕੇ ਟਿਕਾਉਣ ਦੀ ਇਜਾਜ਼ਤ ਦੇ ਦਿੱਤੀ । ਮੁੰਡਿਆਂ ਨੂੰ ਚਾਅ ਚੜ੍ਹ ਗਿਆ।
ਹੁਣ ਸਾਰਾ ਦਿਨ ਗੁਰਜੀਤ ਪੁੱਤ -ਪੁੱਤ ਕਰਦੀ ਉਨ੍ਹਾਂ ਦੇ ਮਗਰ ਤੁਰੀ ਫਿਰਦੀ। ਉਹ ਮੁੰਡੇ ਵੀ ਉਸ ਦੀ ਹਰ ਗੱਲ ਮੰਨਦੇ।
ਗੁਰਜੀਤ ਕੌਰ ਨੂੰ ਇਵੇਂ ਮਹਿਸੂਸ ਹੁੰਦਾ ਜਿਵੇਂ ਉਸ ਦੇ ਦੋਵੇਂ ਪੁੱਤਰ ਹੀ ਉਸ ਕੋਲ ਵਾਪਸ ਆ ਗਏ ਹੋਣ । ਉਹ ਹੁਣ ਕਾਫੀ ਖੁਸ਼ ਰਹਿਣ ਲੱਗੀ ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ