ਕਲ ਆਪਣੇ ਰਿਸ਼ਤੇਦਾਰ ਨਾਲ ਉਸਦੇ ਕੰਮ ਲਈ ਕਚਹਿਰੀ ਜਾਣਾ ਪਿਆ..ਗੇਟ ਦੇ ਬਾਹਰ ਬਾਇਕ ਖੜ੍ਹਾ ਕਰਕੇ ਅੱਜੇ ਅੰਦਰ ਜਾਣ ਹੀ ਲਗੇ ਸੀ…ਇਕ ਵਿਚਿੱਤਰ ਘਟਨਾ ਦਾ ਸਾਹਮਣਾ ਹੋਇਆ।
ਗੇਟ ਦੇ ਬਾਹਰ ਸਾਹਮਣੇ ਦੋ ਰੇਹੜੀ ਵਾਲੇ ਜਿਨ੍ਹਾਂ ਵਿਚੋਂ ਇਕ ਨੇ ਕੁਲਚੇ ਛੋਲੇ, ਟਿਕੀ ਅਤੇ ਹੋਰ ਜੰਕ ਫੂਡ ਵਗੈਰਾ ਤੇ ਦੂਸਰੇ ਨੇ ਗੰਨੇ ਦਾ ਰਸ ਲਾ ਕੇ ਖੜ੍ਹੇ ਸੀ।ਗੰਨੇ ਦੇ ਰਸ ਵਾਲੀ ਰੇਹੜੀ ਤੇ ਤਿੰਨ ਗਰੀਬ ਬੱਚੇ ਗੰਨੇ ਦਾ ਰਸ ਪੀਣ ਆਏ ਗ੍ਰਾਹਕਾਂ ਤੋਂ ਮੰਗ ਕੇ ਜੂਸ ਪੀਣ ਦੀ ਜਿਦ ਕਰ ਰਹੇ ਸੀ।
ਇਕ ਸੱਜਣ ਆਪਣੇ ਬੱਚੇ ਸਮੇਤ ਰਸ ਪੀਣ ਵਾਸਤੇ ਰੇਹੜ੍ਹੀ ਕੋਲ ਜਿਵੇਂ ਹੀ ਰੁਕਿਆ ..ਗਰੀਬ ਬੱਚੇ ਵੀ ਤੁਰੰਤ ਉਸ ਦੇ ਕੋਲ ਪਹੁੰਚ ਗਏ ਅਤੇ ਹੱਥ ਅੱਡਕੇ ਜੂਸ ਪੀਣ ਲਈ ਗਿੜਗਿੜਾਉਣ ਲਗੇ…ਉਸ ਸੱਜਣ ਨੂੰ ਬਹੁਤ ਗੁੱਸਾ ਆਇਆ ਤੇ ਉਹ ਰੇਹੜੀ ਵਾਲੇ ਨੂੰ ਡਾਂਟਣ ਲਗਾ…”.ਤੁਸੀਂ ਇਨ੍ਹਾਂ ਨੂੰ ਇਥੋਂ ਭਜਾਉਂਦੇ ਕਿਉਂ ਨਹੀਂ….ਤੁਸੀਂ ਲੋਕ ਇਨ੍ਹਾਂ ਨੂੰ ਭਿਖਾਰੀ ਬਣਾਉਣ ਲਈ ਜੁਮੇਵਾਰ ਹੋ….ਕਿਉਂ ਨਹੀਂ ਇਨ੍ਹਾਂ ਦੀ ਪੁਲਿਸ ਨੂੰ ਰਿਪੋਰਟ ਕਰਦੇ ਤਾਂ ਜੋ ਇਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਸਮਝਾ ਕੇ ਇਨ੍ਹਾਂ ਨੂੰ ਭੀਖ ਮੰਗਣ ਤੋਂ ਰੋਕ ਲਈਏ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ